ਇਸ ਤਰ੍ਹਾਂ ਬਣਾਓ ਐੱਗ ਪਫਸ

01/15/2018 2:25:40 PM

ਨਵੀਂ ਦਿੱਲੀ— ਬੱਚੇ ਹੋਣ ਜਾਂ ਵੱਡੇ ਅੰਡੇ ਸਾਰਿਆਂ ਨੂੰ ਹੀ ਪਸੰਦ ਹੁੰਦੇ ਹਨ। ਤੁਸੀਂ ਹੁਣ ਤਕ ਅੰਡੇ 'ਚ ਹਾਫ ਫ੍ਰਾਇੰਡ ਆਮਲੇਟ,ਉਬਲਿਆਂ ਅੰਡਾ ਅਤੇ ਭੂਰਜੀ ਖਾਧੀ ਹੋਵੇਗੀ ਪਰ ਜੇ ਤੁਸੀਂ ਅੰਡੇ ਨਾਲ ਬਣੀ ਇਹ ਚੀਜ਼ਾਂ ਖਾ ਕੇ ਬੋਰ ਹੋ ਗਏ ਹੋ ਤਾਂ ਕੁਝ ਵੱਖਰਾ ਟ੍ਰਾਈ ਕਰੋ। ਚਲੋ ਅੱਜ ਅਸੀਂ ਤੁਹਾਨੂੰ ਸਨੈਕਸ 'ਚ ਐੱਗ ਪਫ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਮੈਦਾ 300 ਗ੍ਰਾਮ
- ਨਮਕ 1 ਚੱਮਚ 
- ਮੱਖਣ 1 ਚੱਮਚ 
- ਪਾਣੀ 110 ਮਿਲੀਲੀਟਰ 
- ਤੇਲ 2 ਚੱਮਚ 
- ਜੀਰਾ 1 ਚੱਮਚ
- ਪਿਆਜ਼ 35 ਗ੍ਰਾਮ 
- ਹਲਦੀ 1/2 ਚੱਮਚ 
- ਲਾਲ ਮਿਰਚ 1/2 ਚੱਮਚ
- ਚਨਾ ਮਸਾਲਾ 1 ਚੱਮਚ 
- ਉਬਲੇ ਅੰਡੇ 4
- ਮੈਦਾ ਧੂਲ ਕਰਨ ਲਈ
- ਮੱਖਣ ਬਰੱਸ਼ ਕਰਨ ਲਈ
ਬਣਾਉਣ ਦੀ ਵਿਧੀ
1. ਇਤ ਬਾਊਲ 'ਚ 300 ਗ੍ਰਾਮ ਮੈਦਾ,1 ਚੱਮਚ ਨਮਕ, 1 ਚੱਮਚ ਮੱਖਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
2. ਫਿਰ ਇਸ 'ਚ 110 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਨਰਮ ਕਰਕੇ ਆਟੇ ਦੀ ਤਰ੍ਹਾਂ ਗੁੰਨ ਲਓ ਅਤੇ 20 ਮਿੰਟ ਲਈ ਇਕ ਸਾਈਡ ਰੱਖ ਦਿਓ।
3. ਇਕ ਪੈਨ 'ਚ 2 ਚੱਮਚ ਤੇਲ ਗਰਮ ਕਰਕੇ 1ਚੱਮਚ ਜੀਰਾ ਪਾ ਕੇ ਘੱਟ ਗੈਸ 'ਤੇ ਹਲਕਾ ਭੁੰਨ ਲਓ।
4. ਫਿਰ ਇਸ 'ਚ 35 ਗ੍ਰਾਮ ਪਿਆਜ਼ ਪਾਓ ਅਤੇ ਹਲਕਾ ਜਿਹਾ ਭੁੰਨ ਲਓ। 
5. ਇਸ ਤੋਂ ਬਾਅਦ ਇਸ 'ਚ 1/2 ਚੱਮਚ ਹਲਦੀ,1 ਚੱਮਚ ਨਮਕ,1/2 ਚੱਮਚ ਲਾਲ ਮਿਰਚ ਅਤੇ1 ਚੱਮਚ ਚਨੀ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
6. ਫਿਰ ਇਸ ਤਿਆਰ ਮਿਸ਼ਰਣ 'ਚ4 ਉਬਲੇ ਅੰਡੇ ਵਿਚੋਂ ਕੱਟ ਕੇ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। 
7. ਫਿਰ ਇਸ 'ਚ ਗੁੰਨੇ ਹੋਏ ਆਟੇ ਨੂੰ ਪੇੜੇਦੀ ਤਰ੍ਹਾਂ ਰੋਲ ਕਰੋ ਅਤੇ ਮੋਟੀ ਰੋਟੀ ਦੇ ਆਕਾਰ 'ਚ ਵੇਲ ਕੇ ਬਰੱਸ਼ ਦੀ ਮਦਦ ਨਾਲ ਮੱਖਣ ਲਗਾ ਕੇ ਇਸ 'ਤੇ ਸੁੱਕਾ ਮੈਦਾ ਛਿੜਕ ਦਿਓ। 
8. ਫਿਰ ਇਸ ਦੇ ਦੋਹਾਂ ਸਿਰਿਆ ਨੂੰ ਫਲੋਡ ਕਰੋ ਅਤੇ ਫਿਰ ਤੋਂ ਮੱਖਣ ਲਗਾ ਕੇ ਇਸ 'ਤੇ ਸੁੱਕਾ ਮੈਦਾ ਛਿੜਕ ਕੇ ਫੋਲਡ ਕਰ ਲਓ। 
9. ਇਸ ਪ੍ਰਕਿਰਿਆ ਨੂੰ ਇਕ ਵਾਰ ਫਿਰ ਤੋਂ ਦੁਹਰਾਓ। 
10. ਫਿਰ ਇਸ ਨੂੰ ਵੇਲ ਕੇ ਲੰਬੇ ਆਇਤ ਆਕਾਰ 'ਚ ਕੱਟ ਲਓ। 
11. ਫਿਰ ਇਸ ਦੇ ਉੱਪਰ ਪਹਿਲਾਂ ਤੋਂ ਤਿਆਰ ਮਿਸ਼ਰਣ ਨਾਲ ਅੰਡਾ ਦਾ ਅੱਧਾ ਟੁੱਕੜਾ ਰੱਖੋ ਅਤੇ ਕੋਨਿਆਂ ਨੂੰ ਫੜ ਕੇ ਇਕੱਠਾ ਕਰਕੇ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ ਤਾਂ ਕਿ ਪਕਾਉਂਦੇ ਸਮੇਂ ਖੁਲ੍ਹ ਨਾ ਜਾਵੇ। 
12. ਇਸ ਤੋਂ ਬਾਅਦ ਇਸ ਨੂੰ 350ਡਿਗਰੀ ਫਾਰਨਹਾਈਟ/180 ਡਿਗਰੀ ਸੈੱਲਸਿਅਸ ਤਕ ਓਵਨ 'ਚ 20 ਤੋਂ25 ਮਿਨਟ ਤਕ ਸੇਕ ਲਓ। 
13.ਤੁਹਾਡਾ ਐੱਗ ਪਫਸ ਬਣ ਕੇ ਤਿਆਰ ਹੈ ਇਸ ਨੂੰ ਗਰਮਾ-ਗਰਮ ਸਰਵ ਕਰੋ।

 


Related News