ਇਸ ਤਰ੍ਹਾਂ ਬਣਾਓ ਕਾਲੇ ਛੋਲੇ

11/16/2017 5:23:26 PM

ਨਵੀਂ ਦਿੱਲੀ— ਕਾਲੇ ਛੋਲੇ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਜ਼ਿਆਦਾਤਰ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਛੋਲੇ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 200 ਗ੍ਰਾਮ ਕਾਲੇ ਛੋਲੇ
- ਪਾਣੀ 
- 1 ਤੇਜ ਪੱਤਾ 
- 1 ਚੱਮਚ ਨਮਕ
- 1 ਇੰਚ ਦਾਲਚੀਨੀ ਸਟਿਕ 
- 1ਲੌਂਗ
- 1 ਇਲਾਇਚੀ
- 1 ਚੱਮਚ ਤੇਲ 
- 100 ਗ੍ਰਾਮ ਪਿਆਜ਼ 
- 1 ਚੱਮਚ ਹਰੀ ਮਿਰਚ 
- 1/2 ਚੱਮਚ ਜੀਰਾ 
- 1/2 ਚੱਮਚ ਸੌਂਫ 
- 2 ਚੱਮਚ ਪਾਣੀ
- 2 ਚੱਮਚ ਤੇਲ 
- 60 ਗ੍ਰਾਮ ਪਿਆਜ਼ 
- 1/4 ਚੱਮਚ ਹਿੰਗ
- 2 ਚੱਮਚ ਅਦਰਕ ਪੇਸਟ 
- 1 1/2 ਚੱਮਚ ਲਾਲ ਮਿਰਚ 
- 1 1/2 ਚੱਮਚ ਧਨੀਏ ਦੇ ਬੀਜ 
- 1/2 ਚੱਮਚ ਹਲਦੀ 
- 200 ਮਿਲੀਲੀਟਰ ਟਮਾਟਰ ਪਿਊਰੀ 
- 1/2 ਚੱਮਚ ਨਮਕ 
- 1 ਚੱਮਚ ਗਰਮ ਮਸਾਲਾ
- 1/2 ਚੱਮਚ ਸੁੱਕਾ ਅੰਬਚੂਰ ਪਾਊਡਰ 
- ਧਨੀਆ ਗਾਰਨਿਸ਼ ਕਰਨ ਲਈ 
ਬਣਾਉਣ ਦੀ ਵਿਧੀ
1. ਇਕ ਬਾਊਲ ਵਿਚ ਛੋਲੇ ਅਤੇ ਪਾਣੀ ਪਾਓ। ਇਸ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖੋ। 
2. ਪੈਨ ਵਿਚ ਭਿਓਂਏ ਹੋਏ ਛੋਲੇ, ਤੇਜ ਪੱਤਾ, ਦਾਲਚੀਨੀ ਸਟਿਕ, ਲੌਂਗ ਅਤੇ ਇਲਾਇਚੀ ਪਾ ਕੇ ਉਬਾਲ ਲਓ। 
3. ਫਿਰ ਪੈਨ ਵਿਚ ਤੇਲ ਗਰਮ ਕਰ ਕੇ ਪਿਆਜ਼ ਪਾਓ ਅਤੇ ਭੁੰਨ ਲਓ। 
4. ਬਲੈਂਡਰ ਵਿਚ ਭੁੰਨੇ ਹੋਏ ਪਿਆਜ਼, ਹਰੀ ਮਿਰਚ, ਜੀਰਾ,ਸੌਂਫ ਅਤੇ 2 ਚੱਮਚ ਪਾਣੀ ਪਾਓ ਅਤੇ ਪੀਸ ਲਓ। ਪੇਸਟ ਤਿਆਰ ਕਰ ਲਓ। 
5. ਇਤ ਹੋਰ ਪੈਨ ਲਓ ਅਤੇ ਉਸ ਵਿਚ 2 ਚੱਮਚ ਤੇਲ ਪਾ ਕੇ ਗਰਮ ਕਰੋ ਇਸ ਵਿਚ 60 ਗ੍ਰਾਮ ਪਿਆਜ਼,ਹਿੰਗ ਪਾ ਕੇ ਭੁੰਨ ਲਓ। 
6. ਫਿਰ ਇਸ ਵਿਚ ਤਿਆਰ ਕੀਤਾ ਹੋਇਆ ਪਿਆਜ਼ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
7. ਇਸ ਤੋਂ ਬਾਅਦ ਇਸ ਵਿਚ ਲਾਲ ਮਿਰਚ, ਧਨੀਏ ਦੇ ਬੀਜ ਅਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫਿਰ ਇਸ ਵਿਚ ਟਮਾਟਰ ਪਿਊਰੀ ਪਾਓ। 
8. ਇਹ ਮਿਕਸਰ ਉਬਲੇ ਹੋਏ ਛੋਲਿਆਂ ਵਿਚ ਪਾ ਕੇ ਮਿਕਸ ਕਰੋ।  ਇਸ ਤੋਂ ਬਾਅਦ ਇਸ ਵਿਚ 1/2 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਉਬਲਣ ਦਿਓ। 
9. ਬਾਅਦ ਵਿਚ ਇਸ ਵਿਚ ਗਰਮ ਮਸਾਲਾ ਅਤੇ ਸੁੱਕਾ ਅੰਬਚੂਰ ਪਾਊਡਰ ਪਾ ਕੇ ਮਿਕਸ ਕਰਕੇ ਢੱਕਣ ਨਾਲ ਬੰਦ ਕਰਕੇ 10 ਮਿੰਟ ਲਈ ਪਕਾਓ। 
10. ਕਾਲੇ ਛੋਲੇ ਤਿਆਰ ਹੈ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।

 


Related News