ਇਸ ਤਰ੍ਹਾਂ ਬਣਾਓ ਬਰੈੱਡ ਦੇ ਪੇੜੇ

07/27/2017 4:00:02 PM

ਨਵੀਂ ਦਿੱਲੀ— ਮਧੁਰਾ ਦੇ ਪੇੜੇ ਹਰ ਕਿਸੇ ਨੂੰ ਪਸੰਦ ਆਉਂਦੇ ਹਨ ਪਰ ਤੁਸੀਂ ਕਦੀ ਆਪਣੇ ਘਰ 'ਚ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਨਹੀਂ ਕੀਤੀ ਹੈ ਤਾਂ ਅੱਜ ਅਸੀਂ ਤੁਹਾਨੂੰ ਬਰੈੱਡ ਪੇੜਾ ਬਣਾਉਣ ਦਾ ਤਰੀਕਾ ਦੱਸਾਗਾਂ। 
ਬਣਾਉਣ ਲਈ ਸਮੱਗਰੀ:
-4 ਬਰੈੱਡ 
- 2 ਵੱਡੇ ਚਮਚ ਇਲਾਇਚੀ ਪਾਊਡਰ
- ਅੱਧਾ ਕੱਪ ਚੀਨੀ(ਪੀਸੀ ਹੋਈ)
- 2-3 ਵੱਡੇ ਚਮਚ ਦੁੱਧ
- 2-3 ਛੋਟੇ ਚਮਚ ਘਿਓ
ਬਣਾਉਣ ਲਈ ਵਿਧੀ:
-ਬਰੈੱਡ ਦੇ ਪੇੜੇ ਬਣਾਉਣ ਲਈ ਸਭ ਤੋਂ ਪਹਿਲੇ ਬਰੈੱਡ ਨੂੰ ਹੱਥਾਂ ਨਾਲ ਤੋੜਦੇ ਹੋਏ ਛੋਟੇ-ਛੋਟੇ ਪੀਸ ਕਰ ਲਓ ਅਤੇ ਫਿਰ ਮਿਕਸਰ ਜਾਰ 'ਚ ਬਰੈੱਡ ਪਾ ਕੇ ਪੀਸ ਲਓ।
- ਮੀਡੀਅਮ ਗੈਸ 'ਤੇ ਇਕ ਪੈਨ 'ਚ ਘਿਓ ਪਾ ਕੇ ਗਰਮ ਕਰਨ ਲਈ ਰੱਖ ਦਿਓ। ਘਿਓ ਗਰਮ ਹੁੰਦੇ ਹੀ ਬਰੈੱਡ ਨੂੰ ਹਲਕਾ ਭੂਰਾ ਹੋਣ ਤੱਕ ਭੁੰਨ੍ਹ ਲਓ।
-ਹੁਣ ਇਸ 'ਚ ਚੀਨੀ, ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। 1 ਮਿੰਟ ਬਾਅਦ ਦੁੱਧ ਪਾਓ ਅਤੇ 2 ਮਿੰਟ ਹੋਰ ਚਲਾ ਕੇ ਗੈਸ ਬੰਦ ਕਰ ਲਓ।
- ਮਿਸ਼ਰਨ ਠੰਡਾ ਕਰਨ ਦੇ ਬਾਅਦ ਇਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਓ। ਇਸ ਨੂੰ ਛੋਟਾ-ਛਾ ਤੋੜ ਕੇ ਹਥੇਲੀਆਂ ਨਾਲ ਦਬਾਉਂਦੇ ਹੋਏ ਪੇੜੇ ਤਰ੍ਹਾਂ ਬਣਾ ਲਓ।
-ਚੀਨੀ 'ਚ ਲਪੇਟ ਕੇ ਇਕ ਪਲੇਟ 'ਚ ਰੱਖੋ।
- ਬਰੈੱਡ ਦੇ ਪੇੜੇ ਤਿਆਰ ਹਨ। ਪਿਸਤੇ ਅਤੇ ਇਲਾਇਚੀ ਦੇ ਦਾਣਿਆਂ ਨਾਲ ਸਜਾ ਲਓ।ਇਸ ਤਰ੍ਹਾਂ ਬਣਾਓ ਬਰੈੱਡ ਦੇ ਪੇਡ਼ੇ 
ਨਵੀਂ


Related News