ਘਰ ''ਚ ਵੱਖਰੇ ਤਰੀਕੇ ਨਾਲ ਬਣਾਓ ਗਰਮਾ-ਗਰਮ Turmeric Milk

01/14/2018 5:04:10 PM

ਜਲੰਧਰ— ਰੋਜ਼ਾਨਾ ਦੁੱਧ ਪੀਣ ਨਾਲ ਸਾਡਾ ਸਰੀਰ ਠੀਕ ਰਹਿੰਦਾ ਹਨ। ਜੇਕਰ ਇਸ ਵਿਚ ਹਲਦੀ ਮਿਲਾ ਦਿੱਤੀ ਜਾਵੇ ਤਾਂ ਇਹ ਇਕ ਔਸ਼ਧੀਏ ਦੁੱਧ ਬੰਨ ਜਾਵੇਗਾ,  ਜੋ ਕਿ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।  ਆਓ ਜੀ ਜਾਣਦੇ ਹਾਂ ਘਰ 'ਚ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ। 
ਸਮੱਗਰੀ— 
ਦੁੱਧ- 220 ਮਿਲੀਲੀਟਰ 
ਹਲਦੀ - 1/2 ਚੱਮਚ
ਕਾਲੀ ਮਿਰਚ - 1/4 ਚੱਮਚ
ਘਿਓ - 1/4 ਚੱਮਚ
ਵਿਧੀ— 
1. ਇਕ ਪੈਨ 'ਚ 220 ਮਿਲੀਲੀਟਰ ਦੁੱਧ ਉਬਾਲ ਕੇ ਇਸ ਵਿਚ 1/2 ਚੱਮਚ ਹਲਦੀ, 1/4 ਚੱਮਚ ਕਾਲੀ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
2. ਹੁਣ ਇਸ ਵਿਚ 1/4 ਚੱਮਚ ਘਿਓ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ।
3. ਤੁਹਾਡਾ ਹਲਦੀ ਵਾਲਾ ਦੁੱਧ ਤਿਆਰ ਹੈ। ਹੁਣ ਤੁਸੀਂ ਇਸ ਨੂੰ ਗਿਲਾਸ ਵਿਚ ਪਾ ਕੇ ਗਰਮਾ-ਗਰਮ ਸਰਵ ਕਰੋ।

 


Related News