ਇਸ ਤਰ੍ਹਾਂ ਬਣਾਓ Egg Pepper Fry
Monday, Apr 17, 2017 - 01:06 PM (IST)
ਜਲੰਧਰ— ਕੁਝ ਲੋਕ ਗਰਮੀਆਂ ''ਚ ਵੀ ਕੁਝ ਚਟਪਟਾ ਅਤੇ ਸਪਾਇਸੀ ਖਾਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਹੀ ਜ਼ਿਆਦਾਤਰ ਲੋਕ ਅੰਡੇ ਤੋਂ ਬਣੀਆਂ ਵੱਖ-ਵੱਖ ਡਿਸ਼ੀਸ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅੰਡੇ ਤੋਂ ਬਣੀ ਇਕ ਸਪਾਇਸੀ ਡਿਸ਼ ਬਨਾਉਣੀ ਦੱਸ ਰਹੇ ਹਾਂ, ਜਿਸ ਨੂੰ ਐੱਗ ਪੈਪਰ ਫ੍ਰਾਈ ਕਿਹਾ ਜਾਂਦਾ ਹੈ। ਇਸ ਨੂੰ ਬਨਾਉਣਾ ਬਹੁਤ ਆਸਾਨ ਹੈ।
ਸਮੱਗਰੀ
- ਦੋ ਚਮਚ ਤੇਲ
- 10-12 ਕੜੀ ਪੱਤਾ
- ਇਕ ਚਮਚ ਸੌਂਫ
- ਤਿੰਨ ਹਰੀ ਮਿਰਚਾਂ
- 100 ਗ੍ਰਾਮ ਪਿਆਜ਼
- ਇਕ ਚਮਚ ਲਸਣ (ਪੀਸਿਆ ਹੋਇਆ)
- 70 ਗ੍ਰਾਮ ਟਮਾਟਰ
- ਇਕ ਚੌਥਾਈ ਹਲਦੀ
- ਇਕ ਚਮਚ ਧਨੀਆ
- ਅੱਧਾ ਚਮਚ ਲਾਲ ਮਿਰਚ
- ਅੱਧਾ ਚਮਚ ਨਮਕ
- ਇਕ ਚਮਚ ਕਾਲੀ ਮਿਰਚ
- ਇਕ ਵੱਡਾ ਚਮਚ ਸੌਂਫ
- ਤਿੰਨ ਉਬਲੇ ਅੰਡੇ
ਵਿਧੀ
1. ਗੈਸ ''ਤੇ ਇਕ ਬਰਤਨ ''ਚ ਦੋ ਚਮਚ ਤੇਲ, 10-12 ਕੜੀ ਪੱਤੇ, ਇਕ ਚਮਚ ਸੌਂਫ, ਤਿੰਨ ਹਰੀਆਂ ਮਿਰਚਾਂ ਅਤੇ 100 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਪਕਾਓ।
2. ਹੁਣ ਇਸ ''ਚ ਪੀਸਿਆ ਹੋਇਆ ਲਸਣ ਪਾਓ।
3. ਇਸ ਦੇ ਬਾਅਦ 70 ਗ੍ਰਾਮ ਟਮਾਟਰ ਪਾਕੇ ਦੋ-ਤਿੰਨ ਮਿੰਟ ਲਈ ਹੋਰ ਪਕਾਓ।
4. ਹੁਣ ਇਕ ਚੌਥਾਈ ਹਲਦੀ, ਇਕ ਚਮਚ ਧਨੀਆ, ਅੱਧਾ ਚਮਚ ਲਾਲ ਮਿਰਚ, ਅੱਧਾ ਚਮਚ ਨਮਕ, ਇਕ ਚਮਚ ਕਾਲੀ ਮਿਰਚ, ਵੱਡਾ ਚਮਚ ਸੌਂਫ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
5. ਹੁਣ ਇਸ ''ਚ ਤਿੰਨ ਉਬਲੇ ਅੰਡੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਡਿਸ਼ ਤਿਆਰ ਹੈ।
6. ਪਲੇਟ ''ਚ ਪਾ ਕੇ ਸਰਵ ਕਰੋ।
