ਘਰ ''ਚ ਬਣਾਓ ਸੁਆਦਿਸ਼ਟ ਦਹੀਂ ਵੜੇ

Wednesday, Aug 07, 2024 - 01:30 PM (IST)

ਘਰ ''ਚ ਬਣਾਓ ਸੁਆਦਿਸ਼ਟ ਦਹੀਂ ਵੜੇ

ਨਵੀਂ ਦਿੱਲੀ-  ਜਦੋਂ ਤੁਹਾਡਾ ਕੁਝ ਚਟਪਟਾ ਖਾਣ ਦਾ ਮਨ ਕਰੇ ਤਾਂ ਚਾਟ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਅੱਜ ਅਸੀਂ ਤੁਹਾਡੇ ਲਈ ਦਹੀਂ ਵੜੇ ਦੀ ਰੈਸਿਪੀ ਲੈ ਕੇ ਆਏ ਹਾਂ ਜਿਸ ਨੂੰ ਤੁਸੀਂ ਬਹੁਤ ਆਸਾਨੀ ਨਾਲ ਆਪਣੇ ਘਰ 'ਚ ਹੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਦਹੀਂ ਵੜਾ ਚਾਟ ਬਣਾਉਣ ਦਾ ਤਰੀਕਾ।

ਬਣਾਉਣ ਦੀ ਸਮੱਗਰੀ
ਧੋਤੀ ਮਾਂਹ ਦੀ ਦਾਲ 250 ਗ੍ਰਾਮ
ਦਹੀਂ -1 ਕਿਲੋਗ੍ਰਾਮ
ਲੂਣ ਸੁਆਦ ਅਨੁਸਾਰ
ਹਿੰਗ 1-2 ਚੁੱਟਕੀ
ਕਾਜੂ- 1 ਚਮਚ ਛੋਟੇ-ਛੋਟੇ ਟੁੱਕੜੇ ਕੀਤੇ ਹੋਏ
ਕਿਸ਼ਮਿਸ਼- 1 ਚਮਚਾ
ਭੁੰਨ੍ਹਿਆ ਹੋਇਆ ਜ਼ੀਰਾ- 1 ਚਮਚਾ
ਲਾਲ ਮਿਰਚ ਪਾਊਡਰ- 1 ਛੋਟਾ ਚਮਚਾ
ਤੇਲ ਤਲਣ ਲਈ

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਦਾਲ ਨੂੰ ਧੋ ਕੇ ਦੋ ਘੰਟਿਆਂ ਲਈ ਭਿਓ ਕੇ ਰੱਖ ਦਿਓ ਅਤੇ ਉਸ ਦਾ ਪਾਣੀ ਕੱਢ ਕੇ ਮੋਟੀ-ਮੋਟੀ ਪੀਸ ਲਓ। 
ਹੁਣ ਪੀਸੀ ਹੋਈ ਦਾਲ 'ਚ ਹਿੰਗ ਮਿਲਾ ਦਿਓ ਅਤੇ ਉਸ 'ਚ ਲੂਣ ਮਿਲਾ ਕੇ ਚੰਗੀ ਤਰ੍ਹਾਂ ਦਾਲ ਫੁੱਲਣ ਤਕ ਫੈਂਟ ਲਓ। 
ਫਿਰ ਇਕ ਕੜਾਈ 'ਚ ਤੇਲ ਗਰਮ ਕਰੋ ਅਤੇ ਦਾਲ ਦੇ ਗੋਲ ਵੜੇ ਬਣਾ ਕੇ ਉਸ 'ਚ 2 ਕਾਜੂ ਦੇ ਟੁੱਕੜੇ ਅਤੇ ਇਕ ਕਿਸ਼ਮਿਸ਼ ਪਾਓ। ਫਿਰ ਉਸ ਨੂੰ ਕੜਾਈ 'ਚ ਤਲਣ ਲਈ ਪਾ ਦਿਓ। 
ਸਾਰੇ ਵੜੇ ਇਸੇ ਤਰ੍ਹਾਂ ਭੂਰੇ ਹੋਣ ਤੱਕ ਤਲ ਕੇ ਇਕ ਪਲੇਟ 'ਚ ਕੱਢ ਲਓ। 
ਹੁਣ ਕੋਸੇ-ਕੋਸੇ ਪਾਣੀ 'ਚ ਅੱਧਾ ਚਮਚ ਲੂਣ ਪਾ ਕੇ ਸਾਰੇ ਵੜੇ ਖਾਣ ਤੋਂ ਪਹਿਲਾਂ ਉਸ 'ਚ ਭਿਓ ਦਿਓ ਅਤੇ ਪਰੋਸਣ ਤੋਂ ਪਹਿਲਾਂ ਇਨ੍ਹਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਕੇ ਕੱਢ ਲਓ। 
ਹੁਣ ਦਹੀਂ ਨੂੰ ਮੈਸ਼ ਕਰਕੇ ਉਸ 'ਚ ਖੰਡ ਮਿਲਾ ਦਿਓ ਅਤੇ ਦਹੀਂ ਨੂੰ ਵੜਿਆਂ ਉਪਰ ਪਾ ਦਿਓ ਅਤੇ ਫਿਰ ਭੁੰਨਿਆ ਹੋਇਆ ਜ਼ੀਰਾ, ਲਾਲ ਮਿਰਚ ਅਤੇ ਹਰਾ ਧਨੀਆਂ ਪਾ ਕੇ ਪਰੋਸੋ।
ਜਿਹੜੇ ਬੱਚੇ ਦਹੀਂ ਨਹੀਂ ਖਾਂਦੇ ਉਨ੍ਹਾਂ ਨੂੰ ਭੱਲੇ ਅਤੇ ਚਟਨੀ 'ਚ ਦਹੀਂ ਮਿਲਾ ਕੇ ਖਵਾ ਸਕਦੇ ਹੋ।
ਉਂਝ ਤਾਂ ਇਹ ਬਹੁਤ ਹੀ ਪੌਸ਼ਟਿਕ ਅਤੇ ਸਵਾਦੀ ਹੁੰਦੇ ਹਨ ਜੇਕਰ ਤੁਸੀਂ ਇਸ ਨੂੰ ਹੋਰ ਸਵਾਦੀ ਅਤੇ ਕਰਾਰਾ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਪਾਪੜੀ ਮਿਲਾ ਕੇ ਵੀ ਖਾ ਸਕਦੇ ਹੋ। ਇਨ੍ਹਾਂ ਭੱਲਿਆਂ ਨਾਲ ਹੀ ਪਾਪੜੀ ਅਤੇ ਚਟਨੀ ਪਾ ਕੇ ਘਰ ਆਏ ਮਹਿਮਾਨਾਂ ਨੂੰ ਅਤੇ ਬੱਚਿਆਂ ਨੂੰ ਖੁਸ਼ ਕਰ ਸਕਦੇ ਹੋ।


author

Tarsem Singh

Content Editor

Related News