ਇਸ ਤਰ੍ਹਾਂ ਬਣਾਓ ਚਾਕਲੇਟ ਓਟਸ ਸਮੂਦੀ

06/28/2017 3:39:48 PM

ਨਵੀਂ ਦਿੱਲੀ— ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਵੱÎਖ-ਵੱਖ ਅਤੇ ਨਵੇਂ-ਨਵੇਂ ਡ੍ਰਿੰਕ ਪੀਣਾ ਪਸੰਦ ਹੁੰਦਾ ਹੈ। ਅੱਜ ਕਲ ਕਈ ਤਰ੍ਹਾਂ ਦੇ ਸਮੂਦੀ ਬਣਾਏ ਜਾ ਸਕਦੇ ਹਨ ਜੋ ਬੱਚਿਆਂ ਅਤੇ ਵੱਡਿਆਂ ਦੋਹਾਂ ਦੇ ਲਈ ਕਾਫੀ ਚੰਗੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇਕ ਡ੍ਰਿੰਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਹੈ ਚਾਕਲੇਟ ਓਟਸ ਸਮੂਦੀ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- ਅੱਧਾ ਕੱਪ ਓਟਸ
- 1 ਕੱਪ ਵਨਿਲਾ ਬਾਦਾਮ ਮਿਲਕ
- 2 ਵੱਡੇ ਚਮਚ ਦਹੀ
- 1 ਵੱਡਾ ਚਮਚ ਸੀਡਸ 
- 1 ਵੱਡਾ ਚਮਚ ਅਲਸੀ ਬੀਜ
- 1 ਛੋਟਾ ਚਮਚ ਐਸਪ੍ਰੈਸੋ ਪਾਊਡਰ 
- 3-4 ਸਟ੍ਰਾਬੇਰੀ ਦੇ ਸਲਾਈਲ 
- ਚੁਟਕੀ ਇਕ ਨਮਕ
- ਚਾਕਲੇਟ ਚਿਪਸ 
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਓਟਸ, ਬਾਦਾਮ ਮਿਲਕ, ਚਿਆ ਸੀਡਸ ,ਅਲਸ , ਐਸਪ੍ਰੈਸੋ , ਦਹੀ ਅਤੇ ਨਮਕ ਨੂੰ ਇਕ ਬਾਊਲ 'ਚ ਪਾ ਕੇ ਮਿਲਾ ਲਓ। 
- ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।
- ਜਦੋਂ ਸਾਰੀਆਂ ਚੀਜਾਂ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਚਾਂ ਬਾਊਲ 'ਚ ਸਟ੍ਰਾਬੇਰੀ ਦੀ ਸਲਾਈਸ ਮਿਲਾ ਲਓ। 
- 15 ਮਿੰਟ ਦੇ ਲਈ ਢੱਕ ਕੇ ਫਰਿੱਜ਼ 'ਚ ਰੱਖ ਦਿਓ।
- ਤਅ ਸਮੇਂ ਤੋਂ ਬਾਅਦ ਇਸ ਨੂੰ ਫਰਿੱਜ਼ 'ਚੋਂ ਨਿਕਾਲ ਕੇ ਗਿਲਾਸ 'ਚ ਪਾ ਲਓ ਅਤੇ ਚਾਕਲੇਟ ਚਿਪਸ ਪਾ ਦਿਓ।
- ਚਾਕਲੇਟ ਓਟਸ ਸਮੂਦੀ ਤਿਆਰ ਹੈ ਇਸ ਨੂੰ ਠੰਡਾ-ਠੰਡਾ ਸਰਵ ਕਰੋ। 


Related News