ਇਸ ਤਰ੍ਹਾਂ ਬਣਾਓ ਗਾਜਰ ਅਤੇ ਚੀਕੂ ਦਾ ਹਲਵਾ
Thursday, Apr 20, 2017 - 05:19 PM (IST)

ਨਵੀਂ ਦਿੱਲੀ— ਤੁਸੀਂ ਕਾਫੀ ਕਿਸਮਾਂ ਦੇ ਹਲਵੇ ਬਣਾ ਕੇ ਖਾਦੇ ਹੋਣਗੇ ਜਿਵੇਂ ਸੂਜੀ , ਗਾਜਰ ਆਦਿ ਦਾ, ਪਰ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦਾ ਹਲਵਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਹੈ ਗਾਜਰ ਅਤੇ ਚੀਕੂ ਦਾ ਹਲਵਾ। ਜੋ ਕਿ ਖਾਣ ''ਚ ਕਾਫੀ ਸੁਆਦ ਹੁੰਦਾ ਹੈ ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- 50 ਗ੍ਰਾਮ ਬਾਦਾਮ
- 150 ਗ੍ਰਾਮ ਗਾਜਰ ਕੱਦੂਕਸ ਕੀਤਾ ਹੋਇਆ
- 100 ਗ੍ਰਾਮ ਘਿਓ
- ਸੁਆਦ ਮੁਤਾਬਕ ਚੀਨੀ
- ਅੱਧਾ ਛੋਟਾ ਚਮਚ ਅਲਾਇਚੀ ਪਾਊਡਰ
- ਇਕ ਚੋਥਾਈ ਛੋਟਾ ਚਮਚ ਦੁੱਧ ''ਚ ਭਿਗੋਇਆ ਹੋਇਆ ਕੇਸਰ
- ਇਕ ਛੋਟਾ ਚਮਚ ਗੁਲਾਬ ਜਲ
- ਅੱਧਾ ਲੀਟਰ ਦੁੱਧ
- ਇਕ ਛੋਟਾ ਚਮਚ ਜਾਵਿਤਰੀ ਪਾਊਡਰ
- ਇਕ ਛੋਟਾ ਚਮਚ ਜਾਅਫਲ ਪਾਊਡਰ
- 3 ਚੀਕੂ ਕਦੂਕਸ ਕੀਤੇ ਹੋਏ
- ਇਕ ਵੱਡਾ ਚਮਚ ਕਿਸ਼ਮਿਸ਼
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਇਕ ਕੜਾਈ ''ਚ ਥੋੜ੍ਹਾਂ ਜਿਹਾ ਘਿਓ ਪਾ ਕੇ ਘੱਟ ਗੈਸ ''ਤੇ ਬਾਦਾਮ ਨੂੰ ਸੁਨਿਹਰਾ ਭੁਣ ਕੇ ਇਕ ਪਲੇਟ ''ਚ ਰੱਖ ਦਿਓ।
- ਹੁਣ ਇਸ ਕੜਾਈ ''ਚ ਬਚਿਆ ਘਿਓ ਅਤੇ ਗਾਜਰ ਪਾ ਕੇ ਚੰਗੀ ਤਰ੍ਹਾਂ 10-15 ਤੱਕ ਪਕਾਓ
- ਇਸ ਤੋਂ ਬਾਅਦ ਚੀਕੂ ਅਤੇ ਦੁੱਧ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰੋ।
- ਹੁਣ ਇਸ ''ਚ ਸਾਰੀ ਸਮੱਗਰੀ ਪਾਓ ਅਤੇ 10-15 ਮਿੰਟਾਂ ਤੱਕ ਪਕਾਓ।
- ਹਲਵਾ ਤਿਆਰ ਹੈ ਇਸ ''ਚ ਕੇਸਰ ਅਤੇ ਅਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
- ਇਸ ਨੂੰ ਗਰਮ-ਗਰਮ ਸਰਵ ਕਰੋ ਅਤੇ ਇਸ ਦਾ ਸੁਆਦ ਲਓ।