ਪੰਜਾਬ ''ਚ ਇਸ ਬੀਮਾਰੀ ਨੂੰ ਲੈ ਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Saturday, May 31, 2025 - 07:44 AM (IST)

ਲੁਧਿਆਣਾ (ਸਹਿਗਲ) : ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਸਵੇਰੇ ਨਿਊ ਕੈਲਾਸ਼ ਨਗਰ ਦਾ ਦੌਰਾ ਕੀਤਾ ਅਤੇ ਗਲੀ ਨੰਬਰ-1 ਦੇ ਹਰ ਘਰ ਦਾ ਬਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਕੂਲਰਾਂ, ਗਮਲਿਆਂ ਆਦਿ ਦੀ ਜਾਂਚ ਕੀਤੀ ਅਤੇ ਮੌਕੇ ’ਤੇ ਡੇਂਗੂ ਦਾ ਲਾਰਵਾ ਬਰਾਮਦ ਕਰ ਕੇ ਸਿਹਤ ਵਿਭਾਗ ਦੀ ਟੀਮ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਸਿਵਲ ਸਰਜਨ ਡਾ. ਰਮਨਦੀਪ ਕੌਰ ਅਤੇ ਸਿਹਤ ਟੀਮਾਂ ਨਾਲ ਮਿਲ ਕੇ ਡੇਜ਼ਰਟ ਕੂਲਰ, ਫੁੱਲਦਾਨ, ਪਾਣੀ ਦੇ ਕੰਟੇਨਰ, ਫਰਿੱਜ਼ਾਂ ਦੀ ਟ੍ਰੇਅ, ਟੈਂਕੀ ਦੇ ਪਾਣੀ ਅਤੇ ਪਾਣੀ ਭੰਡਾਰ ਕਰਨ ਵਾਲੇ ਕੰਟੇਨਰਾਂ ’ਚ ਡੇਂਗੂ ਦਾ ਲਾਰਵਾ ਪਾਇਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਨਿਵਾਸੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹੋਏ ਹਰ ਸ਼ੁੱਕਰਵਾਰ ਨੂੰ ਇਨ੍ਹਾਂ ਚੀਜ਼ਾਂ ਨੂੰ ਕੂਲਰਾਂ ਨੂੰ ਸਾਫ਼ ਕਰਨ ਅਤੇ ਸੁਕਾਉਣ ਦੇ ਮਹੱਤਵ ਤੋਂ ਜਾਗਰੂਕ ਕੀਤਾ, ਤਾਂ ਕਿ ਮੱਛਰਾਂ ਦੇ ਪ੍ਰਜਣਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੂਲਰ ਅਤੇ ਗਮਲੇ ਏਡੀਜ਼ ਮੱਛਰ ਦੇ ਪੈਦਾ ਹੋਣ ਲਈ ਮਹੱਤਵਪੂਰਨ ਸਥਾਨ ਹਨ ਅਤੇ ਡੇਂਗੂ ਨੂੰ ਰੋਕਣ ਲਈ ਨਿਯਮ ਨਾਲ ਸਫ਼ਾਈ ਜ਼ਰੂਰੀ ਹੈ। ਉਨ੍ਹਾਂ ਨਿਵਾਸੀਆਂ ਨੂੰ ਵਾਧੂ ਸੁਰੱਖਿਆ ਉਪਾਅ ਵਜੋਂ ਪੂਰੀ ਬਾਂਹਾਂ ਵਾਲੇ ਕੱਪੜੇ ਪਾਉਣ ਦੀ ਵੀ ਬੇਨਤੀ ਕੀਤੀ, ਕਿਉਂਕਿ ਇਹ ਮੱਛਰ ਦਿਨ ਦੇ ਸਮੇਂ ਕੱਟਦੇ ਹਨ।
ਇਹ ਵੀ ਪੜ੍ਹੋ : ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ
2000 ਆਸ਼ਾ ਵਰਕਰਾਂ ਨੂੰ ਮੁਹਿੰਮ ਨਾਲ ਜੋੜਿਆ
ਸਿਹਤ ਮੰਤਰੀ ਨੇ ਮੁਹਿੰਮ ਤਹਿਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੇਂਗੂ ਤੋਂ ਬਚਾਅ ਸਬੰਧੀ ਰਾਜ ਵੱਧਰੀ ਯਤਨਾਂ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ 20,000 ਆਸ਼ਾ ਵਰਕਰ ਹਰ ਸ਼ੁੱਕਰਵਾਰ ਨੂੰ ਪੰਜਾਬ ਭਰ ਦੇ ਘਰਾਂ ਦਾ ਸਰਗਰਮ ਰੂਪ ਨਾਲ ਨਿਰੀਖਣ ਕਰ ਰਹੇ ਹਨ। ਇਨ੍ਹਾਂ ਵਰਕਰਾਂ ਨੂੰ ਡੇਂਗੂ ਦੇ ਲਾਰਵਾ ਦੀ ਪਛਾਣ ਕਰਨ ਅਤੇ ਭਾਈਚਾਰਿਆਂ ਨੂੰ ਨਿਵਾਰਕ ਕਦਮਾਂ ਸਬੰਧੀ ਸਿੱਖਿਅਤ ਕਰਨ ਦਾ ਕੰਮ ਸੌਂਪਿਆ ਗਿਆ ਹੈ, ਜਿਵੇਂ ਕਿ ਸਥਿਤ ਪਾਣੀ ਨੂੰ ਖ਼ਤਮ ਕਰਨਾ ਅਤੇ ਘਰਾਂ ਦੇ ਅੰਦਰ ਤੇ ਆਸ-ਪਾਸ ਸਵੱਛਤਾ ਬਣਾਈ ਰੱਖਣਾ। ਉਨ੍ਹਾਂ ਨੇ ਕਿਹਾ ਕਿ ਇਹ ਠੋਸ ਯਤਨ ਇਸ ਸਾਲ ਡੇਂਗੂ ਦੇ ਮਾਮਲਿਆਂ ਨੂੰ 90 ਫੀਸਦੀ ਤੱਕ ਘੱਟ ਕਰਨ ਦੇ ਵਿਆਪਕ ਨਿਸ਼ਾਨੇ ਦਾ ਇਕ ਹਿੱਸਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 50 ਫ਼ੀਸਦੀ ਦੀ ਕਮੀ ਹਾਸਲ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕਰ 'ਤਾ ਵੱਡਾ ਐਕਸ਼ਨ! ਹੋ ਗਏ ਅਹਿਮ ਖ਼ੁਲਾਸੇ
ਅਧਿਆਪਕਾਂ ਨੂੰ ਕੀਤਾ ਜਾ ਰਿਹਾ ਟ੍ਰੇਂਡ
ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਸਕੂਲੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਸਿੱਖਿਅਤ ਕੀਤਾ ਜਾ ਰਿਹਾ ਹੈ। ਇਸ ਪਹਿਲ ਦਾ ਮਕਸਦ 20 ਲੱਖ ਸਕੂਲੀ ਵਿਦਿਆਰਥੀਆਂ ਦੀ ਇਕ ਸੈਨਾ ਨੂੰ ਜਾਗਰੂਕਤਾ ਫੈਲਾਉਣ ਅਤੇ ਬੀਮਾਰੀ ਨੂੰ ਕੰਟਰੋਲ ਕਰਨ ਵਿਚ ਮਦਦ ਲਈ ਜੁਟਾਉਣਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹਰ ਪਿੰਡ ਵਿਚ 15-15 ਮੈਂਬਰਾਂ ਵਾਲੀ ਇਕ ਸਿਹਤ ਕਮੇਟੀ ਸਥਾਪਿਤ ਕੀਤੀ ਗਈ ਹੈ, ਜਿਨ੍ਹਾਂ ਨੂੰ ਡੇਂਗੂ ਦੇ ਲਾਰਵਾ ਦੀ ਪਛਾਣ ਕਰਨ ਅਤੇ ਖਤਮ ਕਰਨ ਲਈ ਸਿੱਖਿਆ ਮਿਲ ਰਹੀ ਹੈ।
ਕੋਵਿਡ ਨਾਲ ਮਰੇ ਮਰੀਜ਼ ਦੇ ਘਰ ਦਾ ਕੀਤਾ ਦੌਰਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿਛਲੇ ਦਿਨੀਂ ਕੋਵਿਡ ਨਾਲ ਮਰੇ ਮਰੀਜ਼ ਦੇ ਘਰ ਦਾ ਦੌਰਾ ਕੀਤਾ ਅਤੇ ਹਮਦਰਦੀ ਪ੍ਰਗਟ ਕੀਤੀ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਸਿਰਫ 3 ਮਾਮਲੇ ਸਾਹਮਣੇ ਆਏ ਹਨ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਥਿਤੀ ਬਿਲਕੁਲ ਆਮ ਹੈ ਅਤੇ ਪੰਜਾਬ ਆਕਸੀਜ਼ਨ, ਦਵਾਈਆਂ, ਬੈੱਡ ਅਤੇ ਸਾਰੇ ਜ਼ਰੂਰੀ ਸੰਸਾਧਨਾਂ ਸਮੇਤ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਪੂਰੀ ਤਰ੍ਹਾਂ ਲੈਸ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8