ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਣੇ ਫੜੇ 6 ਮੁਲਜ਼ਮ
Monday, May 26, 2025 - 04:27 PM (IST)

ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਨਸ਼ਾ ਵਿਰੋਧੀ ਮੁਹਿੰਮ ਦੇ ਅਧੀਨ ਵੱਖ-ਵੱਖ ਜਗ੍ਹਾ ਤੋਂ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ 6 ਮੁਲਜ਼ਮਾਂ ਨੂੰ ਫੜਿਆ ਹੈ ਜਦ ਕਿ ਇਕ ਮੁਲਜ਼ਮ ਫਰਾਰ ਹੋ ਗਿਆ। ਥਾਣਾ ਕੈਂਟ ਦੇ ਏ. ਐੱਸ. ਆਈ. ਵਿਨੋਦ ਕੁਮਾਰ ਨੇ ਰਾਹੁਲ ਵਾਸੀ ਬਸਤੀ ਟੈਂਕਾਂਵਾਲੀ ਨੂੰ 3 ਗ੍ਰਾਮ ਹੈਰੋਇਨ ਸਮੇਤ, ਥਾਣਾ ਸਦਰ ਦੇ ਏ. ਐੱਸ. ਆਈ. ਸੁਖਬੀਰ ਸਿੰਘ ਨੇ ਰਕੇਸ਼ ਕੇਛੀ ਪਿੰਡ ਖਲਚੀਆਂ ਜਦੀਦ ਨੂੰ 4.50 ਗ੍ਰਾਮ ਹੈਰੋਇਨ ਸਮੇਤ, ਥਾਣਾ ਤਲਵੰਡੀ ਭਾਈ ਦੇ ਏ. ਐੱਸ. ਆਈ. ਸੁਦੇਸ਼ ਕੁਮਾਰ ਨੇ ਵਿਜੈ ਕੁਮਾਰ ਬੱਬੂ ਪਿੰਡ ਬਾਰੇਕੇ ਨੂੰ 6.30 ਗ੍ਰਾਮ ਹੈਰੋਇਨ ਸਮੇਤ, ਥਾਣਾ ਲੱਖੋਕੇ ਬਹਿਰਾਮ ਦੇ ਏ. ਐੱਸ. ਆਈ. ਦਰਸ਼ਨ ਸਿੰਘ ਨੇ ਸਰਬਜੀਤ ਉਰਫ ਵਿਜੈ ਪਿੰਡ ਲੱਖੋਕੇ ਨੂੰ 26 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਬੀ. ਐੱਸ. ਐੱਫ. 99 ਬਟਾਲੀਅਨ ਦੇ ਕੰਪਨੀ ਕਮਾਂਡਰ ਅੰਬਰੀਸ਼ ਧੀਰ ਨੇ ਥਾਣਾ ਸਦਰ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਕਿ ਜਵਾਨਾਂ ਨੇ ਗਸ਼ਤ ਦੇ ਦੌਰਾਨ ਇਕ ਸ਼ੱਕੀ ਮੋਟਰਸਾਈਕਲ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਵਾਹਨ ਲੈ ਕੇ ਫਰਾਰ ਹੋ ਗਿਆ ਜਦ ਕਿ ਆਪਣੀ ਜੇਬ੍ਹ ’ਚੋਂ ਲਿਫਾਫਾ ਥੱਲੇ ਸੁੱਟ ਦਿੱਤਾ । ਲਿਫਾਫੇ ’ਚੋਂ 7.70 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਿਟੀ ਜ਼ੀਰਾ ਦੀ ਟੀਮ ਨੇ ਮੰਗਲ ਸਿੰਘ ਉਰਫ ਆਕਾਸ਼ਦੀਪ ਵਾਸੀ ਸਮਾਧੀ ਮੁਹੱਲਾ ਨੂੰ ਨਸ਼ੇ ਦੀਆਂ 105 ਗੋਲੀਆਂ ਸਮੇਤ ਅਤੇ ਥਾਣਾ ਗੁਰੂਹਰਸਹਾਏ ਦੀ ਟੀਮ ਨੇ ਕਰਨ ਕੁਮਾਰ ਵਾਸੀ ਭੱਠਾ ਬਸਤੀ ਨੂੰ ਨਸ਼ੇ ਵਾਲੀਆਂ 259 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਉਕਤ ਸਾਰੇ ਮੁਲਜ਼ਮਾਂ ਖ਼ਿਲਾਫ ਸਬੰਧਤ ਪੁਲਸ ਥਾਣਿਆਂ ’ਚ ਪਰਚੇ ਦਰਜ ਕਰ ਲਏ ਗਏ ਹਨ।