ਪੰਜਾਬ ਦੇ ਇਸ ਸ਼ਮਸ਼ਾਨਘਾਟ ''ਚ ਤੀਜੀ ਵਾਰ ਵਾਪਰਿਆ ਵੱਡਾ ਕਾਂਡ, ਮੁਰਦਾਘਰ ਦੇ ਅੰਦਰਲਾ ਹਾਲ ਵੇਖ...
Monday, May 26, 2025 - 03:34 PM (IST)

ਕਾਲਾ ਸੰਘਿਆਂ (ਨਿੱਝਰ)-ਪਿੰਡ ਸਿੱਧਵਾਂ ਦੋਨਾਂ ਅਤੇ ਨਾਲ ਲੱਗਦੇ ਪਿੰਡਾਂ ਵਿਚ ਚੋਰੀ ਦੀਆਂ ਵਾਰਦਾਤਾਂ ਵਧਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਚੋਰ ਪੁਲਸ ਦੀ ਗ੍ਰਿਫ਼ਤ ਤੋਂ ਕਾਫ਼ੀ ਦੂਰ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਤ ਵੇਲੇ ਚੋਰਾਂ ਵੱਲੋਂ ਸਿੱਧਵਾਂ ਦੋਨਾਂ ਦੇ ਸ਼ਮਸ਼ਾਨਘਾਟ ਵਿਚ ਬਣਾਏ ਗਏ ਮ੍ਰਿਤਕ ਦੇਹ ਸੰਭਾਲ ਘਰ ਦੇ ਕਮਰੇ ਅੰਦਰ ਲਗਾਏ ਦੋ ਫਰੀਜ਼ਰਾਂ ਦੇ ਕੰਪ੍ਰੈਸ਼ਰ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ ਅਤੇ ਇਹ ਵੀ ਪਤਾ ਚੱਲਿਆ ਹੈ ਕਿ ਚੋਰੀ ਦੀ ਇਹ ਘਟਨਾ ਤੀਜੀ ਵਾਰ ਵਾਪਰ ਗਈ ਹੈ।
ਇਹ ਵੀ ਪੜ੍ਹੋ: ਜਲੰਧਰ-ਨਕੋਦਰ ਹਾਈਵੇਅ ਵੱਲ ਜਾਣ ਵਾਲੇ ਲੋਕ ਦੇਣ ਧਿਆਨ, ਜਾਮ ਹੋ ਗਿਆ ਹਾਈਵੇਅ
ਇਸ ਸ਼ਮਸ਼ਾਨਘਾਟ ਦੀ ਸੇਵਾ ਕਰਦੇ ਸੂਬਾ ਸਿੰਘ ਨੇ ਦੱਸਿਆ ਕਿ ਉਹ ਜਦੋਂ ਸ਼ਮਸ਼ਾਨਘਾਟ ਰੋਜ਼ਾਨਾਂ ਦੀ ਤਰ੍ਹਾਂ ਗੇੜਾ ਮਾਰਨ ਗਿਆ ਤਾਂ ਉਸ ਨੇ ਵੇਖਿਆ ਕਿ ਸ਼ਮਸ਼ਾਨਘਾਟ ਵਿਚ ਬਣਾਏ ਮ੍ਰਿਤਕ ਦੇਹ ਸੰਭਾਲ ਘਰ ਦੇ ਕਮਰੇ ਨੂੰ ਲੱਗਿਆ ਤੰਦਰਾ ਪੁੱਟਿਆ ਹੋਇਆ ਸੀ ਤਾਂ ਅੰਦਰ ਲੱਗੇ ਦੋ ਫਰੀਜ਼ਰਾਂ ਦੇ ਕੰਪਰੈਸ਼ਰ ਚੋਰੀ ਹੋਏ ਹਨ, ਜਿਨ੍ਹਾਂ ਨੂੰ ਚੋਰਾਂ ਬੜੀ ਤਸੱਲੀ ਨਾਲ ਬੇਖ਼ੌਫ਼ ਹੋ ਕੇ ਖੋਲ੍ਹਿਆ ਅਤੇ ਲੈ ਗਏ। ਸੂਬਾ ਸਿੰਘ ਨੇ ਇਸ ਸਬੰਧੀ ਤੁਰੰਤ ਪੰਚਾਇਤ ਦੇ ਧਿਆਨ ਵਿਚ ਲਿਆਂਦਾ ਤਾਂ ਮੌਕੇ ’ਤੇ ਸਰਪੰਚ ਸੁਖਵਿੰਦਰ ਸਿੰਘ ਨੇਕੀ, ਸੁਖਪਾਲ ਸਿੰਘ ਪੰਚ, ਰਖਬੀਰ ਸਿੰਘ ਪੰਚ, ਮਾਸਟਰ ਵਿਜੈ ਕੁਮਾਰ ਪੰਚ, ਜਸਵਿੰਦਰ ਸਿੰਘ ਪੰਚ ਪਹੁੰਚੇ ਅਤੇ ਉਨ੍ਹਾਂ ਸਬੰਧਤ ਥਾਣਾ ਸਦਰ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਚੋਰੀ ਦਾ ਮੌਕਾ ਵੇਖਣ ਪਹੁੰਚੀ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤਰ ਦੀ ਮੌਤ
ਜਸਵਿੰਦਰ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਸਿੱਧਵਾਂ ਦੋਨਾਂ ਸ਼ਮਸ਼ਾਨਘਾਟ ਵਿਚ ਪਹਿਲਾਂ ਵੀ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲਿਜਾ ਚੁੱਕੇ ਹਨ ਅਤੇ ਹੁਣ ਇਹ ਤੀਜੀ ਵਾਰ ਚੋਰੀ ਕੀਤੀ ਗਈ ਪਰ ਸਬੰਧਤ ਪੁਲਸ ਵੱਲੋਂ ਅੱਜ ਤੱਕ ਕਿਸੇ ਵੀ ਚੋਰ ਨੂੰ ਕਾਬੂ ਕਰਨ ਵਿਚ ਨਾ ਕਾਮਯਾਬ ਹੋਈ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਵਿਚ ਚੋਰਾਂ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਚੋਰ ਕਾਬੂ ਨਹੀਂ ਆਇਆ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੀ ਪੰਚਾਇਤ ਨੇ ਪੁਲਸ ਪ੍ਰਸਾਸ਼ਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਲਾਕੇ ਵਿਚ ਘੁੰਮ ਰਹੇ ਬੇਲਗਾਮ ਚੋਰਾਂ ਨੂੰ ਕਾਬੂ ਕਰਕੇ ਜ਼ੇਲ੍ਹ ਭੇਜਿਆ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।
ਇਹ ਵੀ ਪੜ੍ਹੋ: ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦਾ Alert! ਮੀਂਹ ਨਾਲ ਆਵੇਗਾ ਭਾਰੀ ਤੂਫ਼ਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e