ਪਾਰਟਨਰ ਨਾਲ ਇਸ ਤਰ੍ਹਾਂ ਬਣਾਓ ਆਪਣੇ ਦਿਨ ਨੂੰ ਚਾਕਲੇਟੀ

02/09/2018 12:33:05 PM

ਨਵੀਂ ਦਿੱਲੀ— ਅੱਜ ਵੈਲੇਟਾਈਨ ਵੀਕ ਦਾ ਤੀਸਰਾ ਦਿਨ ਹੈ। ਚਾਕਲੇਟ ਡੇ ਸਾਲ 'ਚ ਤਿੰਨ ਦਿਨ ਮਨਾਇਆ ਜਾਂਦਾ ਹੈ ਪਹਿਲਾਂ ਚਾਕਲੇਟ ਡੇ (9 ਫਰਵਰੀ), ਦੂਜਾ ਵਰਲਡ ਚਾਕਲੇਟ ਡੇ ਅਤੇ ਤੀਸਰਾ ਇੰਟਰਨੈਸ਼ਨ ਚਾਕਲੇਟ ਡੇ। ਰੋਮਾਂਸ ਨਾਲ ਭਰੇ ਵੀਕ ਦੇ ਤੀਸਰੇ ਦਿਨ ਕੱਪਲ ਇਕ ਦੂਜੇ ਨੂੰ ਚਾਕਲੇਟ ਦੇ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਂਦੇ ਹਨ। ਇਕ ਸੋਧ ਦੇ ਮੁਤਾਬਕ ਚਾਕਲੇਟ ਦੀ ਵਰਤੋਂ ਰਿਸ਼ਤੇ 'ਤੇ ਸਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਜੇ ਤੁਸੀਂ ਵੀ ਪਾਰਟਨਰ ਦੇ ਨਾਲ ਦਿਨ ਨੂੰ ਸਪੈਸ਼ਲ ਬਣਾਉਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਲਈ ਕੁਝ ਆਈਡਿਆਜ਼ ਦੇਵਾਂਗੇ। ਤਾਂ ਆਓ ਜਾਣਦੇ ਹਾਂ ਪਾਰਟਨਰ ਦੇ ਨਾਲ ਇਸ ਦਿਨ ਨੂੰ ਸਪੈਸ਼ਨ ਬਣਾਉਣ ਦੇ ਕੁਝ ਆਈਡਿਆਜ਼ ਬਾਰੇ...
ਪਾਰਟਨਰ ਦੇ ਨਾਲ ਇੰਝ ਮਨਾਓ ਚਾਕਲੇਟ ਡੇ
1. ਚਾਕਲੇਟ ਬ੍ਰੇਕਫਾਸਟ
ਇਸ ਦਿਨ ਨੂੰ ਸਪੈਸ਼ਲ ਬਣਾਉਣ ਦੇ ਨਾਲ ਦਿਨ ਦੀ ਸ਼ੁਰੂਆਤ ਚਾਕਲੇਟ ਬ੍ਰੇਕਫਾਸਟ ਨਾਲ ਕਰੋ। ਇਸ ਨੂੰ ਖੁਸ਼ਨੁਮਾ ਬਣਾਉਣ ਲਈ ਤੁਸੀਂ ਪਾਰਟਨਰ ਨਾਲ ਚਾਕਲੇਟ ਡਿਸ਼ ਜਾਂ ਮਿਲਕਸ਼ੇਕ ਪੀ ਸਕਦੇ ਹੋ।

PunjabKesari
2. ਚਾਕਲੇਟ ਗੇਮ
ਤੁਸੀਂ ਪਾਰਟਨਰ ਦੇ ਨਾਲ ਟ੍ਰੇਜ਼ਰ ਹੰਟ ਵਰਗੀਆਂ ਗੇਮਸ ਵੀ ਖੇਲ ਸਕਦੇ ਹੋ। ਪਾਰਟਨਰ ਦੇ ਲਈ ਕੋਈ ਸਰਪਰਾਈਜ਼ ਪਲੈਨ ਕਰਕੇ ਉਨ੍ਹਾਂ ਨੂੰ ਲੁਕਾ ਕੇ ਉਨ੍ਹਾਂ ਨੂੰ ਕਲੂ ਦਿਓ। ਹਰ ਕਲੂ ਦੇ ਨਾਲ ਇਕ ਰੋਮਾਂਟਿਕ ਮੈਸੇਜ਼ ਜ਼ਰੂਰ ਲਿੱਖੋ। ਇਸ ਨਾਲ ਪੂਰਾ ਦਿਨ ਮਜ਼ੇਦਾਰ ਬਣ ਜਾਵੇਗਾ।3. ਚਾਕਲੇਟ ਸਪਾਅ ਜਾਂ ਬਾਥ
ਕੁਝ ਰੋਮਾਂਟਿਕ ਕਰਨ ਲਈ ਤੁਸੀਂ ਪਾਰਟਨਰ ਦੇ ਨਾਲ ਚਾਕਲੇਟ ਸਪਾਅ ਜਾਂ ਬਾਥ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੀ ਥਕਾਣ ਵੀ ਦੂਰ ਹੋ ਜਾਵੇਗੀ ਅਤੇ ਪਾਰਟਨਰ ਨਾਲ ਰੋਮਾਂਸ ਵੀ ਹੋ ਜਾਵੇਗਾ।

PunjabKesari
4. ਬੁਕੇ ਨਾਲ ਕਰੋ ਗਿਫਟ
ਜੇ ਤੁਸੀਂ ਆਪਣੇ ਪਾਰਟਨਰ ਤੋਂ ਦੂਰ ਹੋ ਤਾਂ ਉਨ੍ਹਾਂ ਨੂੰ ਬੁਕੇ ਦੇ ਨਾਲ ਚਾਕਲੇਟ ਕੇਕ ਵਰਗੀ ਚੀਜ਼ ਗਿਫਟ ਕਰੋ।

PunjabKesari
5. ਪਾਰਟਨਰ ਨਾਲ ਬਣਾਓ ਚਾਕਲੇਟ ਡਿਸ਼
ਇਸ ਦਿਨ ਤੁਸੀਂ ਪਾਰਟਨਰ ਨਾਲ ਮਿਲ ਕੇ ਕੋਈ ਚਾਕਲੇਟ ਡਿਸ਼ ਬਣਾਓ। ਇਕੱਠੇ ਮਿਲ ਕੇ ਬਣਾਈ ਡਿਸ਼ ਤੁਹਾਨੂੰ ਇਕ-ਦੂਜੇ ਦੇ ਹੋਰ ਵੀ ਕਰੀਬ ਲੈ ਜਾਏਗੀ ਅਤੇ ਤੁਹਾਡੇ ਵਿਚ ਪਿਆਰ ਹੋਰ ਵੀ ਗਹਿਰਾ ਹੋ ਜਾਵੇਗਾ।

PunjabKesari
6. ਕੇਕ ਨੂੰ ਬਣਾਓ ਸਪੈਸ਼ਲ
ਤੁਸੀਂ ਪਾਰਟਨਰ ਦੇ ਲਈ ਕੋਈ ਵੀ ਚਾਕਲੇਟ ਆਈਟਮ ਆਰਡਰ ਕਰ ਕੇ ਉਸ 'ਤੇ ਨਾਮ ਲਿਖਵਾਓ। ਫਿਰ ਇਕ-ਦੂਜੇ ਨੂੰ ਵਿਸ਼ ਕਰਦੇ ਹੋਏ ਪਾਰਟਨਰ ਨਾਲ ਕੇਕ ਕੱਟੋ। ਇਸ ਨਾਲ ਤੁਹਾਡਾ ਪਾਰਟਰ ਖੁਸ਼ ਹੋ ਜਾਵੇਗਾ।

PunjabKesari


Related News