ਇਸ ਤਰ੍ਹਾਂ ਬਣਾਓ ਆਚਾਰੀ ਬੈਂਗਨ

11/18/2017 4:26:08 PM

ਜਲੰਧਰ— ਬੈਂਗਨ ਖਾਣ ਦੇ ਸ਼ੌਕੀਨ ਲੋਕ ਇਸ ਨੂੰ ਕਈ ਤਰੀਕਿਆਂ ਨਾਲ ਬਣਾ ਕੇ ਖਾਂਦੇ ਹਨ। ਕਈ ਆਲੂ ਬੈਂਗਨ ਦੀ ਸਬਜ਼ੀ ਪਸੰਦ ਕਰਦੇ ਹਨ ਤਾਂ ਕੋਈ ਭਰਵਾ ਬੈਂਗਨ ਜਾਂ ਫਿਰ ਕੁਝ ਲੋਕ ਇਸ ਦੇ ਪਕੌੜੇ ਖਾਣਾ ਵੀ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਆਚਾਰੀ ਬੈਂਗਨ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- 2 ਚਮਚ ਸਰ੍ਹੋਂ ਦਾ ਤੇਲ
- 1 ਚਮਚ ਸਰ੍ਹੋਂ ਦੇ ਬੀਜ
- 1/2 ਚਮਚ ਸੌਂਫ
- 1 ਚਮਚ ਜੀਰਾ
- 1/2 ਚਮਚ ਮੇਥੀ ਦੇ ਦਾਣੇ
- 1/4 ਚਮਚ ਕਲੌਂਜੀ
- 1/4 ਚਮਚ ਹਿੰਗ
- 15-20 ਚਮਚ ਕੜੀ ਪੱਤੇ
- 1 ਚਮਚ ਅਦਰਕ ਪੇਸਟ
- 1/2 ਚਮਚ ਹਲਦੀ
- 1 ਚਮਚ ਧਨੀਆ
- 1/4 ਚਮਚ ਜੀਰਾ ਪਾਊਡਰ
- 1 ਚਮਚ ਲਾਲ ਮਿਰਚ
- 400 ਗ੍ਰਾਮ ਬੈਂਗਨ
- 1 ਚਮਚ ਪਾਣੀ
- 1/2 ਚਮਚ ਨਮਕ
- 3/4 ਚਮਚ ਅੰਬਚੂਰ
- 1 ਚਮਚ ਗਰਮ ਮਸਾਲਾ
ਬਣਾਉਣ ਦੀ ਵਿਧੀ
1. ਇਕ ਭਾਰੀ ਕੜ੍ਹਾਈ 'ਚ 2 ਚਮਚ ਸਰ੍ਹੋਂ ਦਾ ਤੇਲ ਗਰਮ ਕਰੋ ਫਿਰ ਇਸ 'ਚ 1 ਚਮਚ ਸਰ੍ਹੋਂ ਦੇ ਬੀਜ, 1/2 ਚਮਚ ਸੌਂਫ, 1 ਚਮਚ ਜੀਰਾ, 1/2 ਚਮਚ ਮੇਥੀ ਦੇ ਬੀਜ, 1/4 ਚਮਚ ਕਲੌਂਜੀ, 1/4 ਚਮਚ ਹਿੰਗ ਅਤੇ 15-20 ਕੜੀ ਪੱਤੇ ਪਾ ਕੇ ਭੁੰਨ ਲਓ।
2. ਹੁਣ ਇਸ 'ਚ 1 ਚਮਚ ਅਦਰਕ ਦਾ ਪੇਸਟ ਪਾ ਕੇ ਘੱਟ ਗੈਸ 'ਤੇ 30 ਤੋਂ 45 ਸੈਕਿੰਡ ਤੱਕ ਭੁੰਨੋਂ ਤਾਂ ਕਿ ਇਸ ਦਾ ਕੱਚੇਪਣ ਦੀ ਖੁਸ਼ਬੂ ਖਤਮ ਹੋ ਜਾਵੇ।
3. ਇਸ ਤੋਂ ਬਾਅਦ ਅੱਧੇ ਮਿੰਟ ਲਈ ਘੱਟ ਗੈਸ 'ਤੇ ਇਸ 'ਚ 1/2 ਚਮਚ ਹਲਦੀ, 1 ਚਮਚ ਧਨੀਆ, 1/4 ਚਮਚ ਜੀਰਾ ਪਾਊਡਰ, 1 ਚਮਚ ਲਾਲ ਮਿਰਚ ਪਾ ਕੇ ਭੁੰਨੋਂ। ਧਿਆਨ ਰੱਖੋ ਕਿ ਮਸਾਲੇ ਸੜਨ ਨਾ।
4. ਫਿਰ ਇਸ 'ਚ ਕੱਟੇ ਹੋਏ ਬੈਂਗਨ ਪਾ ਕੇ ਚੰਗੀ ਤਰ੍ਹਾਂ ਹਿਲਾਓ ਤਾਂ ਕਿ ਹਰ ਟੁੱਕੜਿਆਂ 'ਚ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ।
5. ਹੁਣ ਇਸ 'ਚ 1 ਚਮਚ ਪਾਣੀ ਪਾਓ ਅਤੇ 3 ਤੋਂ 4 ਮਿੰਟ ਲਈ ਘੱਟ ਗੈਸ 'ਤੇ ਪੱਕਣ ਦਿਓ।
6.ਢੱਕਣ ਖੋਲ੍ਹ ਕੇ ਇਸ 'ਚ ਨਮਕ, ਅੰਬਚੂਰ ਅਤੇ ਗਰਮ ਮਸਾਲਾ ਪਾਓ ਅਤੇ ਫਿਰ ਇਸ ਨੂੰ ਘੱਟ ਗੈਸ 'ਤੇ 3 ਤੋਂ 4 ਮਿੰਟ ਤੱਕ ਪਕਾਓ।
7. ਢੱਕਣ ਨੂੰ ਖੋਲ੍ਹੋ ਅਤੇ ਹਿਲਾਓ।
8. ਗਰਮ-ਗਰਮ ਸਰਵ ਕਰੋ।

 


Related News