ਟਾਪੂ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਇਹ ਹਿੰਦੂ ਮੰਦਰ

Friday, Jan 27, 2017 - 01:48 PM (IST)

ਟਾਪੂ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਇਹ ਹਿੰਦੂ ਮੰਦਰ

ਨਵੀਂ ਦਿੱਲੀ— ਦੁਨੀਆਂ ਭਰ ''ਚ ਬਹੁਤ ਸਾਰੇ ਮੰਦਰ ਹਨ ਜੋ ਆਪਣੀ ਮਾਨਤਾ ਕਰਕੇ ਕਾਫ਼ੀ ਪ੍ਰਸਿੱਧ ਹਨ। ਅਸੀਂ ਤੁਹਾਨੂੰ ਅੱਜ ਇਕ ਅਜਿਹੇ ਮੰਦਰ ਦੇ ਵਾਰੇ ''ਚ ਦੱਸਣ ਜਾ ਰਹੇ ਹਾਂ ਜੋ ਦੇਖਣ ''ਚ ਇਕ ਟਾਪੂ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਅਸੀਂ ਗੱਲ ਕਰ ਰਹੇ ਹਾਂ ਬੇਸਿਕ ਮੰਦਰ ਦੀ। ਉਂਝ ਤਾਂ ਇੰਡੋਨੇਸ਼ੀਆ ਨੂੰ ਮੁਸਲਮਾਨਾਂ ਦਾ ਸਭ ਤੋਂ ਵੱਡਾ ਦੇਸ਼ ਕਿਹਾ ਜਾਂਦਾ ਹੈ ਪਰ ਇਥੇ ਸਥਿਤ ਬੇਸਿਕ ਮੰਦਰ ਕਾਫ਼ੀ ਪ੍ਰਸਿੱਧ ਹੈ। 
ਇਸ ਮੰਦਿਰ ਨੂੰ ਇੰਡੋਨੇਸ਼ੀਆ ''ਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਸਭ ਤੋਂ ਖੂਬਸੂਰਤ ਮੰਦਰਾਂ ''ਚ ਗਿਣਿਆ ਜਾਂਦਾ ਹੈ। ਇਹ ਮੰਦਿਰ ਅਗੁੰਗ ਨਾਮ ਵਾਲੇ ਪਹਾੜ ''ਤੇ ਸਥਿਤ ਹੈ, ਜੋ ਕਿ ਦੇਖਣ ਇਕ ਟਾਪੂ ਦੀ ਤਰ੍ਹਾਂ ਲੱਗਦਾ ਹੈ । ਇਸ ਮੰਦਿਰ ਨੂੰ '' ਮਦਰ ਟੈਂਪਲ ਆੱਫ ਬੇਸਕਿਹ'' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਹ ਇੰਡੋਨੇਸ਼ੀਆ ਦਾ ਸਭ ਤੋਂ ਪਵਿੱਤਰ ਹਿੰਦੂ ਮੰਦਿਰ ਹੈ। ਇਸ ਮੰਦਿਰ ''ਚ ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹਨ। ਇੰਡੋਨੇਸ਼ੀਆ ਦੇ ਬਹੁਤ ਸਾਰੇ ਲੋਕ ਇਥੇ ਪੂਜਾ ਕਰਨ ਆਉਂਦੇ ਹਨ। 
ਇਥੇ ਸਾਰੇ ਹਿੰਦੂ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਕਹਿੰਦੇ ਹਨ ਕਿ ਬੇਸਕਿਹ ਸ਼ਬਦ ਸੰਸਕ੍ਰਿਤ ਦੇ ਵਾਸੁਕਿ ਸ਼ਬਦ ਤੋਂ ਆਇਆ ਹੈ। ਇਥੇ ਇਕ ਵਿਸ਼ਾਲ ਖੇਤਰ ''ਚ ਵਾਸੁਕਿ ਨਾਗ ਦੀ ਵੀ ਪੂਜਾ ਕੀਤੀ ਜਾਂਦੀ ਹੈ। ਆਪਣੀ ਸੁੰਦਰਤਾ ਦੇ ਕਾਰਨ ਇਹ ਮੰਦਿਰ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ। ਵਿਦੇਸ਼ ਤੋਂ ਵੀ ਲੋਕ ਇਸ ਮੰਦਿਰ ਦੀ ਸੁੰਦਰਤਾ ਨੂੰ ਦੇਖਣ ਲਈ ਆਉਂਦੇ ਹਨ। ਇਥੇ ਰਹਿਣ ਵਾਲੇ ਲੋਕਾਂ ਲਈ ਇਸ ਮੰਦਿਰ ਦੀ ਬਹੁਤ ਮਾਨਤਾ ਹੈ।


Related News