ਦੇਖੋ, ਦੁਨੀਆ ਦੀ ਖੂਬਸੂਰਤ ਨਦੀ, ਜਿਸ ਦਾ ਪਾਣੀ ਹੈ ਰੰਗੀਨ

05/23/2017 5:31:36 PM

ਜਲੰਧਰ— ਦੁਨੀਆ ਭਰ ''ਚ ਕਈ ਖੂਬਸੂਰਤ ਨਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਨਦੀ ਬਾਰੇ ਦੱਸ ਰਹੇ ਹਾਂ ਜਿਸ ਦਾ ਪਾਣੀ ਚਿੱਟਾ ਨਹੀਂ ਬਲਕਿ ਰੰਗੀਨ ਨਜ਼ਰ ਆਉਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਨਦੀ ''ਕੇਨੋ ਕ੍ਰਿਸਟਲ'' ਦੀ।
ਕੋਲੰਬੀਆ ਦੀ ਕੇਨੋ ਕ੍ਰਿਸਟਲ ਨਦੀ ਦੇਖਣ ''ਚ ਬਹੁਤ ਖੂਬਸੂਰਤ ਲੱਗਦੀ ਹੈ। ਇਸ ਨੂੰ ''ਰੀਵਰ ਆਫ ਫਾਈਵ ਕਲਰਸ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗਰਮੀ ਤੋਂ ਲੈਕੇ ਬਰਸਾਤ ਦੇ ਮੌਸਮ ਤੱਕ ਇਸ ਨਦੀ ''ਚ ''ਮੈਕਰੇਨੀਆ ਕਲੇਵਿਗਰਾ'' ਪੌਦੇ ਨਿਕਲ ਆਉਂਦੇ ਹਨ। ਜਿਸ ਕਾਰਨ ਇਸ ਨਦੀ ਦਾ ਪਾਣੀ ਰੰਗੀਨ ਹੋ ਜਾਂਦਾ ਹੈ। ਇਹ ਪੌਦੇ ਅੱਧੇ ਪਾਣੀ ਦੇ ਅੰਦਰ ਅਤੇ ਅੱਧੇ ਪਾਣੀ ਦੇ ਬਾਹਰ ਰਹਿੰਦੇ ਹਨ। ਇਸ ਦੇ ਇਲਾਵਾ ਵੱਖ-ਵੱਖ ਰੰਗਾਂ ਦੇ ਖਿੜੇ ਫੁੱਲ ਇਸ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦੇ ਹਨ। ਨਦੀ ''ਚ ਬਹੁਤ ਸਾਰੀਆਂ ਗੁਫਾਫਾਂ ਵੀ ਹਨ। ਇਸ ਨਦੀ ਤੱਕ ਪਹੁੰਚਣਾ ਮੁਸ਼ਕਲ ਹੈ। ਅੱਜ ਅਸੀਂ ਤੁਹਾਨੂੰ ਇਸ ਨਦੀ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ। ਜਿਨਾਂ ''ਚ ਇਸ ਨਦੀ ਦਾ ਨਜ਼ਾਰਾ ਬਹੁਤ ਸੁੰਦਰ ਲੱਗ ਰਿਹਾ ਹੈ।

Related News