ਲੌਂਗ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ

03/19/2017 11:53:34 AM

ਜਲੰਧਰ— ਲੌਂਗ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਇਸਨੂੰ ਆਯੁਰਵੈਦਿਕ ਦਵਾਈ ਦਾ ਨਾਮ ਵੀ ਦਿੱਤਾ ਗਿਆ ਹੈ ਕਿਉਂਕਿ ਇਸ ਦਾ ਇਸਸਤੇਮਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਰੋਜ਼ਾਨਾਂ ਲੌਂਗ ਦਾ ਵੱਖ-ਵੱਖ ਤਰੀਕਿਆਂ ਨਾਲ ਇਸਤੇਮਾਲ ਕਰਨ ਨਾਲ ਕਈ ਬੀਮਾਰੀਆਂ ਆਪਣੇ ਆਪ ਹੀ ਠੀਕ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੌਂਗ ਦਾ ਇਸਤੇਮਾਲ ਕਰਨ ਨਾਲ ਕਿਹੜੀਆਂ-ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। 
1. ਖਾਂਸੀ ਹੋਣ ''ਤੇ ਲੌਂਗ ਨੂੰ ਆਪਣੇ ਮੂੰਹ ''ਚ ਰੱਖ ਕੇ ਚਬਾਓ। ਇਸ ਨਾਲ ਤੁਹਾਡੀ ਖਾਂਸੀ ਅਤੇ ਰੇਸ਼ੇ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। 
2. ਕੁੱਝ ਲੋਕਾਂ ਦੇ ਮੂੰਹ ਤੋਂ ਬਹੁਤ ਬਦਬੂ ਆਉਂਦੀ ਹੈ। ਅਜਿਹੀ ਹਾਲਤ ''ਚ ਲੌਂਗ ਨੂੰ ਆਪਣੇ ਮੂੰਹ ''ਚ ਰੱਖੋ। ਇਸ ਨਾਲ ਬਦਬੂ ਤੋਂ ਛੁਟਕਾਰਾ ਮਿਲੇਗਾ। 
3. ਲੌਂਗ ਦੇ ਤੇਲ ਦੀਆਂ ਕੁੱਝ ਬੂੰਦਾ ਕਿਸੇ ਕੱਪੜੇ ਉੱਪਰ ਪਾ ਕੇ ਸੁੰਘਣ ਨਾਲ ਜ਼ੁਕਾਮ ਜਲਦੀ ਠੀਕ ਹੋ ਜਾਂਦਾ ਹੈ। 
4. ਪਾਣੀ ''ਚ ਲੌਂਗ ਦਾ ਪਾਊਡਰ ਪਾ ਕੇ ਗਰਮ ਕਰ ਲਓ। ਇਸ ਪਾਣੀ ''ਚ ਮਿਸ਼ਰੀ ਮਿਲਾ ਕੇ ਪੀਣ ਨਾਲ ਪੇਟ ਦੀ ਜਲਨ ਦੂਰ ਹੁੰਦੀ ਹੈ। 
5. ਜੋੜਾਂ ''ਤੇ ਲੌਂਗ ਦਾ ਤੇਲ ਲਗਾਉਣ ਨਾਲ ਦਰਦ ਜਲਦੀ ਠੀਕ ਹੋ ਜਾਂਦਾ ਹੈ। 
6. ਲੌਂਗ ਨੂੰ ਪੀਸ ਕੇ ਬੱਕਰੀ ਦੇ ਦੁੱਧ ''ਚ ਪਾ ਲਓ। ਇਸ ਨੂੰ ਕਾਜਲ ਦੀ ਤਰ੍ਹਾਂ ਅੱਖਾਂ ''ਚ ਲਗਾਉਣ ਨਾਲ ਰਤੋਂਧੀ ਰੋਗ ਠੀਕ ਹੁੰਦਾ ਹੈ।


Related News