ਇਸ ਤਰ੍ਹਾਂ ਬਣਾਓ ਐੱਗ ਪੇਪਰ ਫ੍ਰਾਈ

11/16/2017 6:22:09 PM

ਨਵੀਂ ਦਿੱਲੀ— ਕੁਝ ਚਟਪਟਾ ਅਤੇ ਸਪਾਇਸੀ ਖਾਣ ਦੇ ਸ਼ੌਕੀਨ ਤਾਂ ਸਾਰੇ ਹੀ ਹੁੰਦੇ ਹਨ। ਇੰਝ ਹੀ ਜ਼ਿਆਦਾਤਰ ਲੋਕ ਅੰਡੇ ਨਾਲ ਬਣੀ ਵੱਖ-ਵੱਖ ਡਿਸ਼ ਬਣਾ ਕੇ ਖਾਂਧੇ ਹਨ। ਅੱਜ ਅਸੀਂ ਤੁਹਾਨੂੰ ਅੰਡੇ ਨਾਲ ਬਣੀ ਸਪਾਇਸੀ ਡਿਸ਼ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
-
2 ਚੱਮਚ ਤੇਲ 
- 10- 12 ਕੜੀ ਪੱਤੇ 
- 1 ਚੱਮਚ ਸੌਂਫ 
- 3 ਹਰੀ ਮਿਰਚ 
- 100 ਗ੍ਰਾਮ ਪਿਆਜ਼ 
- 1 ਚੱਮਚ ਲਸਣ 
- 1/4 ਚੱਮਚ ਹਲਦੀ
- 1/2 ਚੱਮਚ ਲਾਲ ਮਿਰਚ 
- 1 ਚੱਮਚ ਧਨੀਆ
- 1/2 ਚੱਮਚ ਨਮਕ 
- 1 ਚੱਮਚ ਕਾਲੀ ਮਿਰਚ 
- 1 ਵੱਡਾ ਚੱਮਚ ਸੌਂਫ 
- 3 ਉਬਲੇ ਅੰਡੇ 
ਬਣਾਉਣ ਦੀ ਵਿਧੀ 
1.
ਸਭ ਤੋਂ ਪਹਿਲਾਂ ਗਰਮ ਪੈਨ ਲਓ ਅਤੇ ਉਸ ਵਿਚ 2 ਚੱਮਚ ਤੇਲ, 12 ਕੜੀ ਪੱਤੇ, ਸੌਂਫ, ਹਰੀ ਮਿਰਚ ਅਤੇ 100 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ।
2. ਫਿਰ ਇਸ ਵਿਚ ਲਸਣ ਦੀ ਪੇਸਟ ਮਿਲਾਓ।
3. ਇਸ ਤੋਂ ਬਾਅਦ ਟਮਾਟਰ ਪਾ ਕੇ 2-3 ਮਿੰਟ ਲਈ ਹਿਲਾਓ।
4. ਫਿਰ ਇਸ ਵਿਚ ਹਲਦੀ, ਧਨੀਆ, ਲਾਲ ਮਿਰਚ,ਨਮਕ, ਕਾਲੀ ਮਿਰਚ,ਸੌਂਫ ਅਤੇ ਸਾਰੀਆਂ ਸਮੱਗਰੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। 
5. ਫਿਰ ਇਸ ਵਿਚ 3 ਉਬਲੇ ਅੰਡੇ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। 
6. ਫਿਰ ਇਸ ਨੂੰ ਸਰਵ ਕਰੋ।

 


Related News