ਗਰਭ ਅਵਸਥਾ 'ਚ ਮਾਂ ਅਤੇ ਬੱਚੇ ਦੋਵਾਂ ਲਈ ਬੇਹੱਦ ਲਾਭਦਾਇਕ ਹਨ ਇਹ ਜੂਸ

07/31/2020 3:39:33 PM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਜਨਾਨੀਆਂ ਆਪਣੇ ਖਾਣ-ਪੀਣ ਦਾ ਬਹੁਤ ਧਿਆਨ ਰੱਖਦੀਆਂ ਹਨ। ਉਹ ਹਰ ਚੀਜ਼ ਖਾਣ ਤੋਂ ਪਹਿਲਾਂ ਵੱਡਿਆਂ ਤੋਂ ਪੁੱਛਦੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਕਿਤੇ ਕੁਝ ਗਲਤ ਖਾਣ ਜਾਂ ਪੀਣ ਨਾਲ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਗਰਭ ਅਵਸਥਾ ਦੌਰਾਨ ਪੋਸ਼ਣ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਬੱਚੇ ਦਾ ਸੰਪੂਰਣ ਵਿਕਾਸ ਹੋ ਸਕੇ। ਇਸ ਅਵਸਥਾ 'ਚ ਜੂਸ ਪੀਣ ਨਾਲ ਵੀ ਬੱਚੇ ਨੂੰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਜੂਸ ਬਾਰੇ ਦੱਸ ਰਹੇ ਹਾਂ ਜੋ ਬੱਚੇ ਅਤੇ ਮਾਂ ਦੋਵਾਂ ਲਈ ਬੇਹੱਦ ਲਾਭਦਾਇਕ ਹੈ।
 

ਸੰਤਰਾ ਅਤੇ ਮਸੰਮੀ ਦਾ ਜੂਸ
ਸੰਤਰਾ ਅਤੇ ਮਸੰਮੀ ਦੇ ਜੂਸ 'ਚ ਕਈ ਤਰ੍ਹਾਂ ਦੇ ਵਿਟਾਮਿਨਸ ਮੌਜੂਦ ਹੁੰਦੇ ਹਨ ਜੋ ਮਾਂ ਅਤੇ ਹੋਣ ਵਾਲੇ ਬੱਚੇ ਦੀਆਂ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਗਰਭਵਤੀ ਜਨਾਨੀਆਂ 'ਚ ਆਇਰਨ ਜਾਂ ਵਿਟਾਮਿਨ ਦੀ ਕਮੀ ਕਾਰਨ ਬੱਚੇ ਦੇ ਸਰੀਰ ਨੂੰ ਕਾਫ਼ੀ ਖ਼ਤਰਾ ਹੋ ਸਕਦਾ ਹੈ।

ਸੇਬ ਦਾ ਜੂਸ
ਗਰਭ ਅਵਸਥਾ 'ਚ ਸੇਬ ਦਾ ਜੂਸ ਪੀਣਾ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ 'ਚ ਆਇਰਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਗਰਭਵਤੀ ਜਨਾਨੀਆਂ ਦੇ ਸਰੀਰ 'ਚ ਕਦੇ ਵੀ ਖ਼ੂਨ ਦੀ ਘਾਟ ਨਹੀਂ ਹੋਣ ਦਿੰਦਾ। ਇਸ ਅਵਸਥਾ 'ਚ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਆਇਰਨ ਦੀ ਕਮੀ ਰਹਿੰਦੀ ਹੈ ਉਨ੍ਹਾਂ ਨੂੰ ਸੇਬ ਦਾ ਜੂਸ ਪੀਣਾ ਚਾਹੀਦਾ ਹੈ।

ਅਨਾਰ ਦਾ ਜੂਸ
ਗੁਣਾਂ ਨਾਲ ਭਰਪੂਰ ਅਨਾਰ ਦਾ ਜੂਸ ਗਰਭ ਅਵਸਥਾ ਦੌਰਾਨ ਜ਼ਰੂਰ ਪੀਣਾ ਚਾਹੀਦਾ ਹੈ। ਇਸ ਵਿਚ ਸਹੀ ਮਾਤਰਾ ਵਿਚ ਫਾਈਬਰ, ਵਿਟਾਮਿਨ-ਸੀ ਅਤੇ ਵਿਟਾਮਿਨ-ਕੇ ਹੁੰਦਾ ਹੈ। ਇਹ ਕਬਜ਼ ਨੂੰ ਰੋਕਣ ਵਿਚ ਮਦਦ ਕਰਦਾ ਹੈ ਅਤੇ ਬੱਚੇ ਦੇ ਮਾਸਨਿਕ ਵਿਕਾਸ ਵਿਚ ਵੀ ਮਦਦ ਕਰਦਾ ਹੈ।

ਅੰਗੂਰ ਦਾ ਜੂਸ
ਅੰਗੂਰ 'ਚ ਕਈ ਸਾਰੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਮਾਂ ਅਤੇ ਬੱਚੇ ਦੋਵਾਂ ਲਈ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਅੰਗੂਰਾਂ ਦਾ ਜੂਸ ਪੀਣ ਨਾਲ ਬੱਚੇ ਦਾ ਵਿਕਾਸ ਠੀਕ ਤਰ੍ਹਾਂ ਨਾਲ ਹੁੰਦਾ ਹੈ। ਮਾਂ ਅਤੇ ਬੱਚੇ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਨੂੰ ਅੰਗੂਰ ਦਾ ਜੂਸ ਪਿਲਾਓ।

ਕਰੈਨਬੇਰੀ ਦਾ ਜੂਸ
ਇਸ ਅਵਸਥਾ 'ਚ ਕਰੈਨਬੇਰੀ ਦਾ ਜੂਸ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ। ਕਰੈਨਬੇਰੀ ਦੇ ਜੂਸ 'ਚ ਪਾਣੀ ਅਤੇ ਖੰਡ ਮਿਲਾ ਕੇ ਪੀਓ। ਇਸ 'ਚ ਮੌਜੂਦ ਮਿਨਰਲਸ ਅਤੇ ਵਿਟਾਮਿਨ ਗਰਭ ਅਵਸਥਾ 'ਚ ਕਾਫ਼ੀ ਲਾਭਦਾਇਕ ਹੁੰਦੇ ਹਨ।

ਗਾਜਰ ਦਾ ਜੂਸ
ਗਾਜਰ ਵਿਚ ਵਿਟਾਮਿਨ-ਏ ਅਤੇ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ। ਇਹ ਸਰੀਰ ਵਿਚ ਫ੍ਰੀ ਰੈਡਿਕਲਸ ਨੂੰ ਕੰਟਰੋਲ ਕਰਦਾ ਹੈ। ਗਾਜਰ ਦਾ ਜੂਸ ਪੀਣ ਨਾਲ ਕੋਲੈਸਟਰੋਲ ਵੀ ਘੱਟ ਹੁੰਦਾ ਹੈ। ਇਹ ਤੁਹਾਨੂੰ ਥਕਾਵਟ ਤੋਂ ਦੂਰ ਕਰਦਾ ਹੈ। ਨਾਲ ਹੀ ਨਾਲ ਤਾਕਤ ਵੀ ਵਧਾਉਂਦਾ ਹੈ।


cherry

Content Editor

Related News