ਕਾਲੇ, ਹਰੇ ਜਾਂ ਲਾਲ, ਜਾਣੋ ਗਰਭ ਅਵਸਥਾ 'ਚ ਕਿਹੜੇ ਰੰਗ ਦੇ ਅੰਗੂਰ ਖਾਣੇ ਚਾਹੀਦੇ ਹਨ

06/26/2020 2:33:06 PM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਮਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਵੀ ਪੋਸ਼ਣ ਮਿਲੇ। ਇਸ ਲਈ ਉਸ ਨੂੰ ਤਾਜ਼ੇ ਫਲ, ਹਰੀ ਸਬਜ਼ੀਆਂ ਖਾਣ ਨੂੰ ਕਿਹਾ ਜਾਂਦਾ ਹੈ। ਇਸ ਦੌਰਾਨ ਉਸ ਨੂੰ ਅੰਗੂਰ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਅਸਲ ਵਿਚ ਅੰਗੂਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ਵਿਚ ਇਸ ਦਾ ਸੇਵਨ ਕਰਨਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ ਪਰ ਇਹ ਕਈ ਰੰਗਾਂ ਵਿਚ ਆਉਂਦੇ ਹਨ। ਇਸ ਲਈ ਗਰਭ ਅਵਸਥਾ ਦੌਰਾਨ ਕਿਹੜੇ ਰੰਗ ਦੇ ਅੰਗੂਰ ਖਾਣੇ ਚਾਹੀਦੇ ਹੈ ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ।

ਕਿਹੜੇ ਰੰਗ ਦੇ ਅੰਗੂਰ ਖਾਣੇ ਚਾਹੀਦੇ ਹਨ?

PunjabKesari
ਹਰੇ ਅੰਗੂਰ
ਗਰਭ ਅਵਸਥਾ ਦੌਰਾਨ ਹਰੇ ਖੱਟੇ ਅੰਗੂਰਾਂ ਨੂੰ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ।‌ ਇਸ ਨੂੰ ਖਾਣ ਨਾਲ ਐਸੀਡਿਟੀ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਦੇ ਇਲਾਵਾ ਬੀਜ ਰਹਿਤ ਅੰਗੂਰ ਵੀ ਠੀਕ ਨਹੀਂ ਹੁੰਦੇ। ਇਸ ਨੂੰ ਖਾਣ ਤੋਂ ਵੀ ਬਚਣਾ ਚਾਹੀਦਾ ਹੈ।  

PunjabKesari

ਕਾਲੇ ਅੰਗੂਰ
ਕਾਲੇ ਅੰਗੂਰ ਕਾਫੀ ਸਖ਼ਤ ਹੁੰਦੇ ਹਨ, ਜਿਸ ਕਾਰਨ ਇਸ ਨੂੰ ਪਚਾਉਣ ਵਿਚ ਮੁਸ਼ਕਲ ਆਉਂਦੀ ਹੈ। ਇਸ ਲਈ ਗਰਭਵਤੀ ਜਨਾਨੀਆਂ ਨੂੰ ਇਸ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਅਸਲ ਵਿਚ ਗਰਭ ਅਵਸਥਾ ਦੌਰਾਨ ਔਰਤਾਂ ਦਾ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਚੀਜ਼ਾਂ ਨੂੰ ਪਚਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਲਾਲ ਅੰਗੂਰ
ਗਰਭ ਅਵਸਥਾ ਦੌਰਾਨ ਲਾਲ ਰੰਗ ਦੇ ਅੰਗੂਰ ਖਾਣੇ ਚੰਗੇ ਹੁੰਦੇ ਹਨ। ਇਸ ਵਿਚ ਵਿਟਾਮਿਨ- ਕੇ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਖ਼ੂਨ ਦੀ ਕਮੀ ਪੂਰੀ ਹੋਣ ਦੇ ਨਾਲ-ਨਾਲ ਮਾਸਪੇਸ਼ੀਆਂ, ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿਣ ਦੇ ਨਾਲ-ਨਾਲ ਐਲਰਜੀ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਅਜਿਹੇ ਵਿਚ ਹਰੇ, ਕਾਲੇ ਅੰਗੂਰ ਦੀ ਜਗ੍ਹਾ ਗਰਭ ਅਵਸਥਾ ਵਿਚ ਲਾਲ ਰੰਗ ਦੇ ਅੰਗੂਰਾਂ ਖਾਣੇ ਚੰਗੇ ਹੁੰਦੇ ਹਨ।


cherry

Content Editor

Related News