ਗਰਭ ਅਵਸਥਾ ਦੌਰਾਨ ਇਨ੍ਹਾਂ ਫਲਾਂ ਤੋਂ ਬਣਾ ਕੇ ਰੱਖੋ ਦੂਰੀ
Wednesday, Jul 01, 2020 - 01:22 PM (IST)

ਜਲੰਧਰ : ਗਰਭ ਅਵਸਥਾ ਵਿਚ ਜਨਾਨੀ ਨੂੰ ਖ਼ਾਸ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਰਹਿ ਸਕਣ। ਇਸ ਸਮੇਂ ਦੌਰਾਨ ਮਾਂ ਜੋ ਵੀ ਆਹਾਰ ਖਾਂਦੀ ਹੈ ਉਹ ਬੱਚੇ ਨੂੰ ਲੱਗਦਾ ਹੈ। ਖਾਣ-ਪੀਣ ਚੰਗਾ ਹੋਵੇਗਾ ਤਾਂ ਮਾਂ ਦੀ ਸਿਹਤ ਤਾਂ ਬਿਹਤਰ ਰਹੇਗੀ ਹੀ, ਨਾਲ ਹੀ ਬੱਚੇ ਦਾ ਵੀ ਠੀਕ ਵਿਕਾਸ ਹੋਵੇਗਾ। ਉਂਝ ਤਾਂ ਗਰਭ ਅਵਸਥਾ ਵਿਚ ਫਲ, ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕੁਝ ਫੱਲ ਅਜਿਹੇ ਵੀ ਹਨ ਜਿਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਖਾਣ ਦੇ ਨੁਕਸਾਨ ਹੀ ਨੁਕਸਾਨ ਹਨ। ਇਸ ਸਮੇਂ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਅਤੇ ਕਿਹੜੀ ਨਹੀਂ। ਆਓ ਜਾਣਦੇ ਹਾਂ ਕਿ ਗਰਭ ਅਵਸਥਾ ਵਿਚ ਕਿਹੜੇ ਫਲ ਅਤੇ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਪੀਤਾ
ਗਰਭ ਅਵਸਥਾ ਵਿਚ ਪਪੀਤਾ ਖਾਣ ਨਾਲ ਪ੍ਰੀ-ਮੈਚਿਓਰ ਡਿਲੀਵਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਗਰਭ ਦੇ ਸ਼ੁਰੂਆਤੀ ਮਹੀਨਿਆਂ ਵਿਚ ਤਾਂ ਪਪੀਤਾ ਬਿਲਕੁੱਲ ਵੀ ਨਹੀਂ ਖਾਣਾ ਚਾਹੀਦਾ ਪਰ ਬਾਅਦ ਦੇ ਮਹੀਨਿਆਂ ਵਿਚ ਪੱਕਿਆ ਹੋਇਆ ਪਪੀਤਾ ਖਾਣਾ ਫਾਇਦੇਮੰਦ ਰਹੇਗਾ।
ਅੰਗੂਰ
ਅੰਗੂਰ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਅੰਗੂਰ ਖਾਣਾ ਨੁਕਸਾਨਦਾਇਕ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਗਰਭ ਅਵਸਥਾ ਦੌਰਾਨ ਅੰਗੂਰ ਨਾ ਹੀ ਖਾਓ।
ਅਨਾਨਾਸ
ਗਰਭ ਅਵਸਥਾ ਵਿਚ ਅਨਾਨਾਸ ਖਾਨਾ ਗਰਭਵਤੀ ਮਹਿਲਾ ਦੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਵਿਚ ਬਰੋਮੇਲਿਨ ਬਹੁਤ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਕਾਰਨ ਜਲਦੀ ਪ੍ਰਸਵ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਪਹਿਲੇ ਤਿੰਨ ਮਹੀਨਿਆਂ ਦੌਰਾਨ ਇਸ ਦਾ ਸੇਵਨ ਨਾ ਕਰਨਾ ਹੀ ਠੀਕ ਰਹੇਗਾ।
ਕੱਚਾ ਆਂਡਾ
ਗਰਭਅਵਸਥਾ ਵਿਚ ਕੱਚਾ ਆਂਡਾ ਨਾ ਖਾਓ। ਇਸ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਤੋਂ ਖੁਦ ਨੂੰ ਬਚਾਅ ਕੇ ਰੱਖਣਾ ਚਾਹੀਦਾ ਹੈ।
ਅੰਬ
ਅੰਬ ਖਾਣਾ ਹਰ ਇਕ ਨੂੰ ਪਸੰਦ ਹੁੰਦਾ ਹੈ ਪਰ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਸੋਚ-ਸਮਝ ਕੇ ਕਰਨਾ ਚਾਹੀਦਾ ਹੈ। ਕਿਉਂਕਿ ਅੰਬ ਦੀ ਤਾਸੀਰ ਗਰਮ ਹੁੰਦੀ ਹੈ, ਜਿਸ ਕਾਰਨ ਇਸ ਦਾ ਸੇਵਨ ਗਰਭਵਤੀ ਔਰਤਾਂ ਜਾਂ ਬੱਚੇ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨੂੰ ਖਾਣ ਤੋਂ ਪਹਿਲਾਂ ਡਾਕਟਰ ਨਾਲ ਗੱਲ ਜ਼ਰੂਰ ਕਰੋ।