ਪਹਿਲੀ ਵਾਰ ਮਾਂ ਬਣਨ 'ਤੇ ਬੱਚਿਆਂ ਦੀ ਸਿਹਤ-ਸੰਭਾਲ ਸਬੰਧੀ ਜ਼ਰੂਰੀ ਨੁਕਤੇ

06/09/2020 12:44:11 PM

ਨਵੀਂ ਦਿੱਲੀ : ਨਵਜੰਮੇ ਦੀ ਦੇਖਭਾਲ ਕਰਦੇ ਸਮੇਂ ਬਹੁਤ ਹੀ ਸਾਵਧਾਨੀ ਵਰਤਣੀ ਪੈਂਦੀ ਹੈ। ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਨਾਲ ਬੱਚੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹਰ ਮਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਸਿਹਤ ਨੂੰ ਲੈ ਕੇ ਅਲਰਟ ਰਹੇ ਅਤੇ ਉਸ ਦੀ ਕੁੱਝ ਖਾਸ ਤਰੀਕੇ ਨਾਲ ਦੇਖਭਾਲ ਕਰੇ।  ਨਵਜੰਮੇ ਬੱਚੇ ਦੀ ਦੇਖਭਾਲ ਲਈ ਕਿਸੇ ਡਾਕਟਰ ਦੀ ਵੀ ਸਲਾਹ ਲੈ ਸਕਦੇ ਹੋ। ਔਰਤਾਂ ਨੂੰ ਗਰਭ ਅਵਸਥਾ ਦੌਰਾਨ ਬੱਚੇ ਦਾ ਜਿੰਨਾ ਧਿਆਨ ਰੱਖਣਾ ਚਾਹੀਦਾ ਹੈ, ਉਸ ਤੋਂ ਕਿਤੇ ਜ਼ਿਆਦਾ ਮਾਂ ਬਨਣ ਦੇ ਬਾਅਦ ਰੱਖਣਾ ਹੁੰਦਾ ਹੈ ਪਰ ਕਈ ਔਰਤਾਂ ਖਾਸ ਤੌਰ 'ਤੇ ਜੋ ਪਹਿਲੀ ਵਾਰ ਮਾਂ ਬਣਦੀਆਂ ਹਨ, ਉਨ੍ਹਾਂ ਨੂੰ ਬੱਚੇ ਦੀ ਦੇਖਭਾਲ ਲਈ ਜ਼ਰੂਰੀ ਗੱਲਾਂ ਬਾਰੇ ਨਹੀਂ ਪਤਾ ਹੁੰਦਾ। ਆਓ ਅਸੀਂ ਤੁਹਾਨੂੰ ਬੱਚੇ ਦੀ ਦੇਖਭਾਲ ਨਾਲ ਜੁੜੇ ਕੁੱਝ ਖਾਸ ਟਿਪਸ ਦੱਸਦੇ ਹਾਂ । ਇਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰ ਸਕੋਗੇ।  

PunjabKesari

ਇੰਝ ਕਰੋ ਮਾਲਸ਼
ਮਾਲਸ਼ ਕਰਨ ਨਾਲ ਨਵਜੰਮੇ ਬੱਚੇ ਦੇ ਸਰੀਰ ਵਿਚ ਖੂਨ ਦਾ ਦੌਰਾ ਬਿਹਤਰ ਹੁੰਦਾ ਹੈ ਅਤੇ ਬੱਚਾ ਆਰਾਮ ਮਹਿਸੂਸ ਕਰਦਾ ਹੈ। ਉਹ ਚੰਗੀ ਅਤੇ ਡੂੰਘੀ ਨੀਂਦ ਸੌਂਦਾ ਹੈ ਪਰ ਬੱਚਿਆਂ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਇਸ ਲਈ ਉਸ ਦੀ ਮਸਾਜ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਦੀ ਮਾਲਸ਼ ਹਲਕੇ ਅਤੇ ਮੁਲਾਇਮ ਹੱਥਾਂ ਨਾਲ ਹੀ ਕਰੋ। ਜੇਕਰ ਤੁਹਾਨੂੰ ਬੱਚੇ ਦੀ ਮਸਾਜ ਕਰਨੀ ਨਹੀਂ ਆਉਂਦੀ ਹੈ ਤਾਂ ਪ੍ਰੀਨੇਟਲ ਕਲਾਸ ਵਿਚ ਜਾਂ ਕਿਸੇ ਤਜ਼ਰਬੇਕਾਰ ਮਹਿਲਾਂ ਤੋਂ ਸਿੱਖ ਸਕਦੇ ਹੋ।

PunjabKesari

ਨੀਂਦ ਹੈ ਜ਼ਰੂਰੀ
ਜਨਮ ਦੇ ਬਾਅਦ ਬੱਚੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਸੋ ਕੇ ਹੀ ਬਿਤਾਉਂਦੇ ਹਨ। ਇਸ ਨਾਲ ਉਸ ਦੀ ਗਰੋਥ ਹੁੰਦੀ ਹੈ। ਅਜਿਹੇ ਵਿਚ ਉਹ ਜਿੰਨਾਂ ਚਾਹੇ ਉਸ ਨੂੰ ਸੋਣ ਦਿਓ। ਕਦੇ ਵੀ ਬੱਚੇ ਨੂੰ ਜ਼ਬਰਦਸਤੀ ਚੁੱਕਣ ਦੀ ਭੁੱਲ ਨਾ ਕਰੋ। ਇਸ ਨਾਲ ਉਸ ਦੇ ਵਿਕਾਸ ਵਿਚ ਅੜਚਨ ਆ ਸਕਦੀ ਹੈ। ਦਰਅਸਲ ਕਈ ਬੱਚੇ ਰਾਤ ਦੀ ਥਾਂ ਦਿਨ ਵਿਚ ਜ਼ਿਆਦਾ ਸੌਂਦੇ ਹੈ। ਇਸ ਨਾਲ ਮਾਂ ਦੀ ਜੀਵਨਸ਼ੈਲੀ ਵਿਚ ਬਦਲਾਅ ਆਉਣ ਲੱਗਦਾ ਹੈ। ਇਸ ਦੇ ਲਈ ਤੁਸੀਂ ਉਸ ਨੂੰ ਬਚਪਨ ਤੋਂ ਹੀ ਦਿਨ-ਰਾਤ ਦਰਮਿਆਨ ਅੰਤਰ ਸਮਝਾਉਣ ਲਈ ਦਿਨ ਦੇ ਸਮੇਂ ਉਸ ਦੇ ਆਲੇ-ਦੁਆਲੇ ਰੋਸ਼ਨੀ ਕਰੋ। ਨਾਲ ਹੀ ਥੋੜ੍ਹਾ-ਬਹੁਤ ਰੌਲਾ ਵੀ ਹੋਣ ਦਿਓ ਪਰ ਰਾਤ ਦੇ ਸਮੇਂ ਕਮਰੇ ਵਿਚ ਰੋਸ਼ਨੀ ਘੱਟ ਰੱਖੋ। ਨਾਲ ਹੀ ਸ਼ਾਂਤੀ ਭਰਿਆ ਮਾਹੌਲ ਰੱਖੋ। ਅਜਿਹਾ ਕਰਨ ਨਾਲ ਉਸ ਦੀ ਰੋਜ਼ਾਨਾ ਦੀ ਰੂਟੀਨ ਵਿਚ ਬਦਲਾਅ ਆਵੇਗਾ।  

PunjabKesari

ਮਾਨਸਿਕ ਵਿਕਾਸ ਲਈ
ਬੱਚੇ ਦਾ ਬਿਹਤਰ ਢੰਗ ਨਾਲ ਮਾਨਸਿਕ ਵਿਕਾਸ ਸਿਰਫ ਮਾਂ ਦੇ ਹੱਥਾਂ ਵਿਚ ਹੀ ਹੋ ਸਕਦਾ ਹੈ। ਇਸ ਲਈ ਮਾਂ ਨੂੰ ਬੱਚੇ ਦੇ ਨਾਲ ਚੰਗੀ ਬਾਂਡਿੰਗ ਬਣਾਉਣੀ ਚਾਹੀਦੀ ਹੈ। ਇਸ ਲਈ ਮਾਂ ਨੂੰ ਬੱਚੇ ਦੇ ਨਾਲ ਗੱਲਾਂ ਅਤੇ ਪਿਆਰ ਕਰਨਾ ਚਾਹੀਦਾ ਹੈ। ਬੱਚੇ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਬੱਚਾ ਥਕਾਵਟ ਮਹਿਸੂਸ ਕਰੇ ਤਾਂ ਉਸ ਨੂੰ ਲੋਰੀ ਸੁਣਾ ਕੇ ਸੁਆਓ। ਇਸ ਨਾਲ ਮਾਂ ਅਤੇ ਬੱਚੇ ਦੇ ਵਿਚ ਇਮੋਸ਼ਨਲੀ ਅਟੈਚਮੈਂਟ ਹੋਵੇਗੀ। ਨਾਲ ਹੀ ਬੱਚਾ ਮਾਨਸਿਕ ਤੌਰ 'ਤੇ ਬਿਹਤਰ ਤਰੀਕੇ ਨਾਲ ਵਿਕਾਸ ਕਰੇਗਾ।

PunjabKesari


cherry

Content Editor

Related News