ਨਵਜੰਮੇ ਬੱਚੇ ਦੇ ਪਾਲਣ-ਪੋਸ਼ਣ ਦੌਰਾਨ ਧਿਆਨ 'ਚ ਰੱਖੋ ਇਹ ਗੱਲਾਂ

06/19/2020 12:56:17 PM

ਨਵੀਂ ਦਿੱਲੀ : ਮਾਂ ਬਨਣਾ ਆਸਾਨ ਕੰਮ ਨਹੀਂ ਹੈ, ਖਾਸਤੌਰ 'ਤੇ ਜੋ ਜਨਾਨੀ ਪਹਿਲੀ ਵਾਰ ਮਾਂ ਬਣੀ ਹੈ, ਉਸ ਲਈ ਬੱਚੇ ਨੂੰ ਸੰਭਾਲਨਾ ਕਾਫ਼ੀ ਮੁਸ਼ਕਲ ਕੰਮ ਹੈ। ਅਜਿਹੀਆਂ ਕਈ ਛੋਟੀਆਂ-ਛੋਟੀਆਂ ਗੱਲਾਂ ਹਨ ਜੋ ਬੱਚੇ ਨੂੰ ਖਿਡਾਉਂਦੇ, ਪਿਲਾਉਂਦੇ ਅਤੇ ਸੁਆਉਂਦੇ ਸਮੇਂ ਤੁਹਾਨੂੰ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ। ਆਓ ਜਾਣਦੇ ਹਾਂ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦੇ ਬਾਰੇ ਵਿਚ।

PunjabKesari

ਗੋਦ ਵਿਚ ਚੁੱਕਦੇ ਸਮੇਂ
ਬੱਚੇ ਨੂੰ ਗੋਦ ਵਿਚ ਚੁੱਕਣ ਤੋਂ ਪਹਿਲਾਂ ਧਿਆਨ ਵਿਚ ਰੱਖੋ ਕਿ ਤੁਹਾਡੇ ਹੱਥ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ। ਅਜਿਹੇ ਵਿਚ ਬੱਚੇ ਨੂੰ ਇਕਦਮ ਨਾਲ ਕਦੇ ਵੀ ਚੁੱਕਣਾ ਪੈ ਸਕਦਾ ਹੈ ਇਸ ਲਈ ਆਪਣੇ ਹੱਥਾਂ ਨੂੰ ਸਮੇਂ-ਸਮੇਂ 'ਤੇ ਧੋਂਦੇ ਰਹੋ।

ਹਲਕੇ ਹੱਥਾਂ ਨਾਲ ਫੜੋ
ਬੱਚੇ ਦੀਆਂ ਹੱਡੀਆਂ ਅਤੇ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਅਜਿਹੇ ਵਿਚ ਬੱਚੇ ਨੂੰ ਹਮੇਸ਼ਾ ਆਰਾਮ ਨਾਲ ਫੜਨਾ ਚਾਹੀਦਾ ਹੈ। ਖਾਸਤੌਰ 'ਤੇ ਬੱਚੇ ਦੀ ਗਰਦਨ ਨੂੰ ਜ਼ਰੂਰ ਸਪੋਰਟ ਦਿਓ। ਇਸ ਸਮੇਂ ਬੱਚੇ ਦੀ ਗਰਦਨ ਵਿਚ ਆਇਆ ਹਲਕਾ ਜਿਹਾ ਝੱਟਕਾ ਵੀ ਵੱਡੀ ਪਰੇਸ਼ਾਨੀ ਦੇ ਸਕਦਾ ਹੈ, ਕਿਉਂਕਿ ਬੱਚੇ ਦੀ ਰੀੜ੍ਹ ਦੀ ਹੱਡੀ ਦਾ ਅਜੇ ਨਿਰਮਾਣ ਹੋਣਾ ਬਾਕੀ ਹੁੰਦਾ ਹੈ।

ਦੁੱਧ ਪਿਲਾਉਂਦੇ ਸਮੇਂ
ਬੱਚਾ ਜਦੋਂ ਮਾਂ ਦਾ ਦੁੱਧ ਪੀਂਦਾ ਹੈ ਤਾਂ ਉਹ ਸਿਰਫ ਆਪਣੇ ਨੱਕ ਰਾਹੀਂ ਸਾਹ ਲੈਂਦਾ ਹੈ, ਅਜਿਹੇ ਵਿਚ ਧਿਆਨ ਰੱਖੋ ਕਿ ਉਸ ਦਾ ਸਾਹ ਨਾ ਘੁਟੇ। ਦੁੱਧ ਪਿਲਾਉਂਦੇ ਸਮੇਂ ਮਾਂ ਨੂੰ ਬੱਚੇ ਨੂੰ ਆਪਣੇ ਨਾਲ ਲਗਾ ਕੇ ਰੱਖਣਾ ਚਾਹੀਦਾ ਹੈ, ਜ਼ਿਆਦਾ ਜ਼ੋਰ ਲਗਾ ਕੇ ਬੱਚੇ ਨੂੰ ਫੜਨ ਨਾਲ ਬੱਚਾ ਠੀਕ ਤਰ੍ਹਾਂ ਨਾਲ ਦੁੱਧ ਹਜ਼ਮ ਨਹੀਂ ਕਰ ਪਾਉਂਦਾ।

PunjabKesari

ਬੋਤਲ ਨਾਲ ਦੁੱਧ ਪਿਲਾਉਂਦੇ ਸਮੇਂ
ਕੁੱਝ ਬੱਚੇ ਮਾਂ ਦਾ ਦੁੱਧ ਨਹੀਂ ਹਜ਼ਮ ਕਰ ਪਾਉਂਦੇ ਤਾਂ ਅਜਿਹੇ ਵਿਚ ਤੁਸੀਂ ਉਨ੍ਹਾਂ ਨੂੰ ਪਾਊਡਰ ਵਾਲਾ ਦੁੱਧ ਪਿਲਾਓ। ਪਾਊਡਰ ਵਾਲਾ ਦੁੱਧ ਬੋਤਲ ਵਿਚ ਪਾਕੇ ਪਿਲਾਉਣ ਲਈ ਪਹਿਲਾਂ ਬੋਤਲ ਨੂੰ ਗਰਮ ਪਾਣੀ ਵਿਚ ਉਬਾਲ ਲਓ। ਬੋਤਲ ਵਿਚ ਬਚਿਆ ਦੁੱਧ ਫਰਿੱਜ ਵਿਚ ਨਾ ਰੱਖੋ , ਨਾ ਹੀ ਉਸ ਦੁੱਧ ਨੂੰ ਦੁਬਾਰਾ ਬੱਚੇ ਨੂੰ ਪਿਲਾਓ। ਹਰ 3 ਘੰਟੇ ਵਿਚ ਬੱਚੇ ਨੂੰ ਦੁੱਧ ਪਿਲਾਉਂਦੇ ਰਹੋ।

ਸੁਆਉਣ ਦਾ ਠੀਕ ਸਮਾਂ
ਨਵਜੰਮੇ ਬੱਚੇ ਨੂੰ 15 ਤੋਂ 16 ਘੰਟੇ ਦੀ ਨੀਂਦ ਜ਼ਰੂਰੀ ਹੈ। ਇਸ ਨਾਲ ਉਸ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਜੇਕਰ ਕਮਰੇ ਵਿਚ ਏ.ਸੀ. ਲੱਗਾ ਹੈ ਤਾਂ ਬੱਚੇ ਨੂੰ ਹਲਕੇ ਸਟਫ ਦਾ ਕੰਬਲ ਜ਼ਰੂਰ ਦਿਓ, ਗਰਮ ਕੱਪੜਿਆਂ ਨਾਲ ਬੱਚੇ ਨੂੰ ਨੀਂਦ ਚੰਗੀ ਆਉਂਦੀ ਹੈ ਪਰ ਗਰਮੀ ਜ਼ਿਆਦਾ ਵੀ ਮਹਿਸੂਸ ਨਹੀਂ ਹੋਣੀ ਚਾਹੀਦੀ ਹੈ। ਗਰਮੀ ਬੱਚੇ ਦੇ ਦਿਮਾਗ ਨੂੰ ਵੀ ਚੜ੍ਹ ਸਕਦੀ ਹੈ।

PunjabKesari

ਡਾਕਟਰ ਦਾ ਨੰਬਰ
ਬੱਚੇ ਨੂੰ ਕਿਸੇ ਵੀ ਸਮੇਂ ਕੋਈ ਵੀ ਪਰੇਸ਼ਾਨੀ ਹੋ ਸਕਦੀ ਹੈ। ਅਜਿਹੇ ਵਿਚ ਆਪਣੇ ਕੋਲ ਐਮਰਜੇਂਸੀ ਲਈ ਡਾਕਟਰ ਦਾ ਨੰਬਰ ਹਮੇਸ਼ਾ ਰੱਖੋ। ਤਕਲੀਫ ਵੱਧਦੀ ਵਿਖੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


cherry

Content Editor

Related News