ਜਾਣੋ ਬੱਚਿਆਂ ਨੂੰ ਕਿਹੜੀ ਉਮਰ 'ਚ ਖੁਆਉਣਾ ਚਾਹੀਦਾ ਹੈ ਗੁੜ ਅਤੇ ਹੋਣ ਵਾਲੇ ਫ਼ਾਇਦਿਆਂ ਬਾਰੇ

07/30/2020 2:53:33 PM

ਜਲੰਧਰ : ਗੁੜ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਬੱਚਿਆਂ ਦੇ ਭੋਜਨ ਵਿਚ ਮਿੱਠੇ ਦੇ ਰੂਪ ਵਿਚ ਗੁੜ ਦਾ ਇਸ‍ਤੇਮਾਲ ਕੀਤਾ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਿਹਤ ਲਈ ਗੁੜ ਬਹੁਤ ਚੰਗਾ ਹੁੰਦਾ ਹੈ ਪਰ ਬੱਚਿਆਂ ਨੂੰ ਗੁੜ ਖਾਣ ਨਾਲ ਕੀ ਫ਼ਾਇਦਾ ਅਤੇ ਨੁਕਸਾਨ ਮਿਲਦਾ ਹੈ, ਇਹ ਜਾਨਣਾ ਵੀ ਜਰੂਰੀ ਹੈ।

ਬੱਚਿਆਂ ਨੂੰ ਕਦੋਂ ਖੁਆਉਣਾ ਚਾਹੀਦਾ ਹੈ ਗੁੜ
ਬੱ‍ਚੇ ਦੇ 1 ਸਾਲ ਦਾ ਹੋਣ ਦੇ ਬਾਅਦ ਹੀ ਉਸ ਦੇ ਭੋਜਨ ਵਿਚ ਗੁੜ ਨੂੰ ਸ਼ਾਮਲ ਕਰਣਾ ਠੀਕ ਰਹਿੰਦਾ ਹੈ।  ਬਾਲ ਚਿਕਿਤ‍ਸਕ ਯਾਨੀ ਪੀਡਿਆਟਰੀਸ਼ੀਅਨ ਅਨੁਸਾਰ 1 ਸਾਲ ਦਾ ਹੋਣ ਤੱਕ ਬੱਚੇ ਨੂੰ ਕਿਸੇ ਵੀ ਰੂਪ ਵਿਚ ਸ਼ੁਗਰ ਨਹੀਂ ਦੇਣੀ ਚਾਹੀਦੀ ਹੈ।

ਬੱਚਿਆਂ ਨੂੰ ਗੁੜ ਖੁਆਉਣ ਦੇ ਫ਼ਾਇਦੇ

  • ਗੁੜ ਵਿਚ ਆਇਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਬੱਚਿਆਂ ਦੀ ਡਾਈਟ ਵਿਚ ਸ਼ਾਮਲ ਕਰਣ ਨਾਲ ਅਨੀਮਿਆ ਨੂੰ ਰੋਕਿਆ ਜਾ ਸਕਦਾ ਹੈ।
  • ਗੁੜ ਵਿਚ ਕੈਲਸ਼ੀਅਮ ਅਤੇ ਫਾਸ‍ਫੋਰਸ ਹੁੰਦਾ ਹੈ ਜੋ ਬੱ‍ਚੇ ਦੀਆਂ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦੇ ਹਨ।
  • ਗੁੜ ਐਂਟੀਆਕ‍ਸੀਡੈਂਟ ਅਤੇ ਕੈਲਸ਼ੀਅਮ, ਫਾਸ‍ਫੋਰਸ, ਮੈਗ‍ਨੀਸ਼ੀਅਮ, ਸਿਲੇਨੀਅਮ ਅਤੇ ਜਿੰਕ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਬੀ4, ਬੀ5, ਬੀ6 ਅਤੇ ਕੋਲਿਨ ਵੀ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਮਿਲ ਕੇ ਬੱ‍ਚੇ ਦੀ ਇਮਿਊਨਿਟੀ ਨੂੰ ਵਧਾਉਂਦੀਆਂ ਹਨ।
  • ਠੰਡ-ਜ਼ੁਕਾਮ ਅਤੇ ਖੰਘ ਦੇ ਘਰੇਲੂ ਇਲਾਜ ਦੇ ਰੂਪ ਵਿਚ ਗੁੜ ਦਾ ਸੇਵਨ ਕੀਤਾ ਜਾਂਦਾ ਹੈ।
  • ਗੁੜ ਬੱ‍ਿਚਆਂ ਨੂੰ ਕਬਜ਼ ਤੋਂ ਵੀ ਬਚਾਉਂਦਾ ਹੈ। ਇਸ ਨਾਲ ਬੱਚਿਆਂ ਨੂੰ ਤਾਕਤ ਮਿਲਦੀ ਹੈ।


ਗੁੜ ਖਾਣ ਦੇ ਨੁਕਸਾਨ

  • ਗੁੜ ਵਿਚ ਲਗਭਗ 97 ਫ਼ੀਸਦੀ ਸ਼ੂਗਰ ਹੁੰਦੀ ਹੈ ਇਸ ‍ਲਈ ਇਸ ਦਾ ਜ਼ਿਆਦਾ ਸੇਵਨ ਬੱਚੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
  • 10 ਗਰਾਮ ਗੁੜ ਵਿਚ 38 ਕਲੋਰੀ ਹੁੰਦੀ ਹੈ ਅਤੇ ਜੇਕਰ ਜ਼ਿਆਦਾ ਗੁੜ ਖਾ ਲਿਆ ਜਾਵੇ ਤਾਂ ਜ਼ਿਆਦਾ ਕਲੋਰੀ ਦੀ ਨਾਲ ਬ‍ਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਅੱਗੇ ਜਾ ਕੇ ਬੱ‍ਚੇ ਨੂੰ ਡਾਈਬਟੀਜ਼ ਅਤੇ ਹਾਰਟ ਡਿਜੀਜ ਹੋ ਸਕਦੀ ਹੈ।
  • ਜੇਕਰ ਗੁੜ ਖਾਣ ਨਾਲ ਬੱਚਿ‍ਆਂ ਨੂੰ ਮਿੱਠੀਆਂ ਚੀਜ਼ਾਂ ਖਾਣ ਦੀ ਲਤ ਲੱਗ ਜਾਵੇ ਤਾਂ ਉਨ੍ਹਾਂ ਨੂੰ ਅੱਗੇ ਜਾ ਕੇ ਡਾਈਬਟੀਜ਼ ਹੋ ਸਕਦੀ ਹੈ।
  • ਕੁੱਝ ਬੱਚਿਆਂ ਨੂੰ ਗੁੜ ਤੋਂ ਐਲਰਜੀ ਹੋਣ ਕਾਰਨ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਾਂ ਰੈਸ਼ੇਜ ਹੋ ਸਕਦੇ ਹਨ।
  • ਜੇਕਰ ਗੁੜ ਠੀਕ ਤਰ੍ਹਾਂ ਬਣਾਇਆ ਨਾ ਗਿਆ ਹੋਵੇ ਤਾਂ ਇਸ ਨਾਲ ਬੱਚਿਆਂ ਦੇ ਢਿੱਡ ਵਿਚ ਕੀੜੇ ਵੀ ਹੋ ਸਕਦੇ ਹਨ।
  • ਬਹੁਤ ਜ਼ਿਆਦਾ ਗੁੜ ਖਾਣ ਨਾਲ ਵੱਡੇ ਹੋਣ 'ਤੇ ਬੱਚਿਆਂ ਵਿਚ ਮੋਟਾਪਾ ਅਤੇ ਸ਼ੂਗਰ ਹੋ ਸਕਦਾ ਹੈ।
  • ਗੁੜ ਦਾ ਜ਼ਿਆਦਾ ਸੇਵਨ ਕਰਣ ਕਾਰਨ ਦੰਦਾਂ ਵਿਚ ਕੀੜਾ ਅਤੇ ਕੈਵਿਟੀ ਹੋ ਸਕਦੀ ਹੈ।

cherry

Content Editor

Related News