ਤਾਈਵਾਨ ''ਚ ਸਥਿਤ ਇਸ ਝੀਲ ਨੂੰ ਦੂਰੋਂ-ਦੂਰੋਂ ਦੇਖਣ ਆਉਂਦੇ ਹਨ ਸੈਲਾਨੀ

05/28/2020 5:13:00 PM

ਮੁੰਬਈ : ਦੁਨੀਆ ਵਿਚ ਕਈ ਖੂਬਸੂਰਤ ਝੀਲਾਂ, ਪਹਾੜ, ਝਰਨੇ ਅਤੇ ਸਮੁੰਦਰ ਹਨ। ਇਨ੍ਹਾਂ ਸਭ ਜਗ੍ਹਾਵਾਂ ਦੀ ਆਪਣੀ-ਆਪਣੀ ਖਾਸੀਅਤ ਹੈ। ਅੱਜ ਅਸੀਂ ਤੁਹਾਨੂੰ ਤਾਈਵਾਨ ਵਿਚ ਮੌਜੂਦ ਖੂਬਸੂਰਤ ਝੀਲ ਬਾਰੇ ਦੱਸਾਂਗੇ, ਜਿਸ ਨੂੰ ਦੇਖਣ ਲਈ ਅਕਸਰ ਸੈਲਾਨੀ ਦੂਰੋਂ-ਦੂਰੋਂ ਆਉਂਦੇ ਹਨ। ਤਾਈਵਾਨ ਇਕ ਵਿਦੇਸ਼ੀ ਸ਼ਹਿਰ ਹੈ, ਜੋ ਆਪਣੀਆਂ ਇਮਾਰਤਾਂ ਦੇ ਨਾਲ-ਨਾਲ ਕੁਦਰਤੀ ਖੂਬਸੂਰਤੀ ਲਈ ਵੀ ਦੁਨੀਆਭਰ ਵਿਚ ਮਸ਼ਹੂਰ ਹੈ। ਉਥੇ ਹੀ ਇੱਥੇ ਦਾ ਇਤਿਹਾਸ ਲੋਕਾਂ ਨੂੰ ਖੂਬ ਆਕਰਸ਼ਿਤ ਕਰਦਾ ਹੈ, ਜਿਸ ਵਜ੍ਹਾ ਕਾਰਨ ਇਸ ਦੇਸ਼ਾ ਨੂੰ ਹਾਰਟ ਆਫ ਏਸ਼ੀਆ ਕਿਹਾ ਜਾਂਦਾ ਹੈ।

PunjabKesari

ਤਾਈਵਾਨ ਦੀ ਸਨ ਮੂਨ ਝੀਲ
ਇਹ ਝੀਲ ਤਾਈਵਾਨ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਖ਼ੂਬਸੂਰਤ ਝੀਲ ਹੈ, ਜਿਸ ਦੇ ਚਾਰੇ ਪਾਸੇ ਸਿਰਫ ਪਹਾੜ ਹੀ ਨਜ਼ਰ ਆਉਂਦੇ ਹਨ, ਜਿਸ ਨੂੰ ਦੇਖ ਕੇ ਅਕਸਰ ਲੋਕ ਹੈਰਾਨ ਰਹਿ ਜਾਂਦੇ ਹਨ, ਕੀ ਇਹ ਜਗ੍ਹਾ ਅਸਲ ਵਿਚ ਮੌਜੂਦ ਹੈ। ਦਰਅਸਲ, ਜਦੋਂ ਤੁਸੀਂ ਇਸ ਝੀਲ ਨੂੰ ਪੂਰਬ ਵਲੋਂ ਦੇਖਦੇ ਹੋ, ਤਾਂ ਇਹ ਸੂਰਜ ਦੇ ਆਕਾਰ ਦੀ ਦਿਖਾਈ ਦਿੰਦੀ ਹੈ, ਜਦੋਂ ਕਿ ਪੱਛਮ ਵਲੋਂ ਦੇਖਣ 'ਤੇ ਇਸ ਦਾ ਆਕਾਰ ਅੱਧੇ ਚੰਦਰਮਾ ਵਰਗਾ ਦਿਖਾਈ ਦਿੰਦਾ ਹੈ। ਸੂਰਜ ਅਤੇ ਚੰਦਰਮਾ ਦੇ ਆਕਾਰ ਦੀ ਤਰ੍ਹਾਂ ਦਿਸਣ ਕਾਰਨ ਹੀ ਇਸ ਝੀਲ ਦਾ ਨਾਂ ਸੰਨ ਮੂਨ ਲੇਕ ਰੱਖਿਆ ਗਿਆ ਹੈ।

PunjabKesari


cherry

Content Editor

Related News