ਜੇਕਰ ਤੁਸੀਂ ਵੀਅਤਨਾਮ ਘੁੰਮਣ ਦੀ ਬਣਾ ਰਹੇ ਹੋ ਯੋਜਨਾ ਤਾਂ ਇਹ ਬ੍ਰਿਜ ਦੇਖਣਾ ਨਾ ਭੁੱਲਿਓ

Friday, May 29, 2020 - 02:20 PM (IST)

ਨਵੀਂ ਦਿੱਲੀ : ਜੇਕਰ ਤੁਸੀਂ ਵੀਅਤਨਾਮ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਅਤੇ ਉਥੋਂ ਦੀ ਸਭ ਤੋਂ ਮਸ਼ਹੂਰ ਥਾਂ ਘੁੰਮਣਾ ਚਾਹੁੰਦੇ ਹੋ ਤਾਂ ਇਥੋਂ ਦੇ ਗੋਲਡਨ ਬ੍ਰਿਜ ਜ਼ਰੂਰ ਜਾਓ, ਜਿਸ ਨੂੰ 'ਹੈਂਡਸ ਆਫ ਗੌਡ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 2017 ਵਿਚ ਇਸ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ 2018 ਵਿਚ ਇਹ ਬਣ ਕੇ ਤਿਆਰ ਹੋ ਗਿਆ ਸੀ। ਜੂਨ 2018 ਵਿਚ ਖੁੱਲ੍ਹਾ ਇਹ ਬ੍ਰਿਜ ਬਾ ਨਾ ਹਿੱਲਸ 'ਤੇ ਸਮੁੰਦਰੀ ਤਲ ਤੋਂ 3,280 ਫੁੱਟ ਦੀ ਉਚਾਈ 'ਤੇ ਸਥਿਤ ਹੈ। ਬ੍ਰਿਜ ਦੇ ਆਲੇ-ਦੁਆਲੇ ਪਹਾੜੀਆਂ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਬ੍ਰਿਜ ਨੂੰ ਬਣਾਉਣ ਵਿਚ ਇਕ ਸਾਲ ਦਾ ਸਮਾਂ ਲੱਗਾ ਸੀ।

PunjabKesari

ਇਸ ਬ੍ਰਿਜ ਨੂੰ ਤਿਆਰ ਕਰਨ ਵਿਚ ਸਥਾਨਕ ਸਰਕਾਰ ਨੇ 2 ਬਿਲੀਅਨ ਅਮਰੀਕੀ ਡਾਲਰ ਖਰਚ ਕੀਤੇ ਹਨ। ਇਸ ਬ੍ਰਿਜ ਨੂੰ ਦੇਖਣ ਲਈ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ। ਇਸ ਦੀ ਖੂਬਸੂਰਤੀ 'ਚ ਚਾਰ ਚੰਨ ਲਾਉਣ ਲਈ ਬ੍ਰਿਜ ਦੇ ਦੋਵਾਂ ਪਾਸੇ ਲੋਬੇਲੀਆ ਕ੍ਰਾਈਸੇਂਥੇਮਮ ਦੇ ਫੁੱਲ ਲਾਏ ਗਏ ਹਨ, ਜਿਨ੍ਹਾਂ 'ਤੇ ਸੋਨੇ ਦੇ ਰੰਗ ਦਾ ਬਲਾਸਟ੍ਰੇਡਸ ਪਹਿਨਾਇਆ ਗਿਆ ਹੈ। ਦੂਰ ਤੋਂ ਦੇਖਣ 'ਤੇ ਲੱਗਦਾ ਹੈ ਕਿ ਮੰਨੋ ਬ੍ਰਿਜ ਸਿੱਧੇ ਅਸਮਾਨ ਨੂੰ ਛੂੰਹਦਾ ਹੈ।

PunjabKesari

ਦੋ ਵਿਸ਼ਾਲ ਹੱਥਾਂ 'ਤੇ ਟਿਕਿਆ ਹੈ ਬ੍ਰਿਜ
ਇਹ ਬ੍ਰਿਜ ਦੋ ਹੱਥਾਂ 'ਤੇ ਟਿਕਿਆ ਹੈ। ਇਹੀ ਕਾਰਨ ਹੈ ਕਿ ਇਸ ਦਾ ਨਜ਼ਾਰਾ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਟੂਰਿਸਟ ਦੀ ਲਿਸਟ ਵਿਚ ਇਸ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ। ਦੱਸ ਦਈਏ ਕਿ ਵਿਸ਼ਾਲ ਆਕਾਰ ਦੇ ਸਟੋਨ ਹੈਂਡਸ 'ਤੇ ਇਸ ਗੋਲਡਨ ਬ੍ਰਿਜ ਨੂੰ ਵੀਅਤਨਾਮ ਵਿਚ ਕਾਊ ਵਾਂਗ ਪੁਲ ਵੀ ਕਿਹਾ ਜਾਂਦਾ ਹੈ।

PunjabKesari


cherry

Content Editor

Related News