ਬਾਹਰ ਦੀ ਬਜਾਏ ਅੰਦਰ ਵੱਲ ਵਹਿੰਦਾ ਹੈ ਇਹ ਵਾਟਵ ਫਾਲ, ਦੂਰੋਂ-ਦੂਰੋਂ ਦੇਖਣ ਆਉਂਦੇ ਹਨ ਸੈਲਾਨੀ

07/04/2020 5:33:06 PM

ਮੁੰਬਈ : ਦੁਨੀਆ 'ਚ ਕਈ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਕਿ ਸਾਨੂੰ ਕੁਦਰਤ ਦੀ ਅਸਲੀ ਖ਼ੂਬਸੂਰਤੀ ਦਾ ਅਹਿਸਾਸ ਕਰਵਾਉਂਦੀਆਂ ਹਨ, ਜਿਸ 'ਚੋਂ ਇਕ ਹੈ ਪੁਰਤਗਾਲ ਦਾ ਵਾਟਰ ਹੋਲ। ਇਸ ਅਨੋਖੇ ਵਾਟਰ ਹੋਲ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿਚ ਇੱਥੇ ਸੈਲਾਨੀ ਆਉਂਦੇ ਹਨ। ਇਸ ਅਨੋਖੇ ਵਾਟਰ ਹੋਲ ਦੀ ਖ਼ਾਸੀਅਤ ਇਹ ਹੈ ਕਿ ਇਹ ਅੰਦਰ ਵੱਲ ਨੂੰ ਵਹਿੰਦਾ ਹੈ। ਅਜੇ ਤੱਕ ਵਿਗਿਆਨੀ ਵੀ ਇਸ ਅੰਡਰਵਾਟਰ ਫਾਲ ਦੇ ਰਹੱਸ ਨੂੰ ਜਾਣ ਨਹੀਂ ਸਕੇ ਹਨ। ਆਓ ਜਾਣਦੇ ਹਾਂ ਇਸ ਵਾਟਰ ਹਾਲ ਬਾਰੇ ਕੁਝ ਖਾਸ ਗੱਲਾਂ।

PunjabKesari

ਪੁਰਤਗਾਲ ਦੇ ਇਸ ਟੋਏ ਨੂੰ ਅੰਡਰਵਾਟਰ ਫਾਲ ਵੀ ਕਿਹਾ ਜਾਂਦਾ ਹੈ। ਪੁਰਤਗਾਲ ਦਾ ਇਹ ਡ੍ਰੇਨ ਹੋਲ Guarda ਸ਼ਹਿਰ ਦੇ Estrela Natural Park 'ਚ ਸਥਿਤ ਹੈ।  ਪੁਰਤਗਾਲ ਦੀ ਝੀਲ ਵਿਚਕਾਰ ਬਣਿਆ ਇਹ ਕੁਦਰਤੀ ਡ੍ਰੇਨ ਹੋਲ 1500 ਮੀਟਰ ਡੂੰਘਾ ਹੈ। ਲੋਕ ਇਸ ਨੂੰ ਦੇਖਣ ਹੀ ਨਹੀਂ ਸਗੋ ਇਸ ਦੇ ਕੋਲ ਤੈਰਾਕੀ ਕਰਨ ਦਾ ਮਜ਼ਾ ਵੀ ਲੈਂਦੇ ਹਨ। ਸਰਦੀਆਂ ਦੇ ਮੋਸਮ 'ਚ ਇਸ ਦੇ ਕੋਲ ਦਾ ਇਲਾਕਾ ਵੀ ਖ਼ੂਬਸੂਰਤ ਲੱਗਦਾ ਹੈ। ਬਰਫ ਨਾਲ ਢੱਕੀ ਇਸ ਥਾਂ ਨੂੰ ਦੇਖਣ ਲਈ ਤਾਂ ਸੈਲਾਨੀਆਂ ਦਾ ਮੇਲਾ ਵੀ ਲੱਗਾ ਰਹਿੰਦਾ ਹੈ। ਇਸ ਅੰਡਰਵਾਟਰ ਫਾਲ ਦੀ ਖ਼ੂਬਸੂਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ।

PunjabKesari

ਇਸ ਅੰਡਰਵਾਟਰ ਫਾਲ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਛੋਟੇ-ਛੋਟੇ ਪੌਦੇ ਲੱਗੇ ਹੋਏ ਹਨ, ਜੋ ਇਸ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਜੇਕਰ ਤੁਸੀਂ ਵੀ ਪੁਰਤਗਾਲ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਹੋਲ ਨੂੰ ਦੇਖਣਾ ਨਾ ਭੁੱਲੋ।


cherry

Content Editor

Related News