ਗਰਭ ਅਵਸਥਾ ''ਚ ਖ਼ਰਬੂਜਾ ਖਾਣਾ ਮਾਂ ਅਤੇ ਬੱਚੇ ਦੋਵਾਂ ਲਈ ਹੈ ਬੇਹੱਦ ਫ਼ਾਇਦੇਮੰਦ

06/23/2020 12:36:15 PM

ਨਵੀਂ ਦਿੱਲੀ : ਗਰਮੀਆਂ 'ਚ ਖਾਦਾ ਜਾਣ ਵਾਲੀ ਮੌਸਮੀ ਫਲ ਖ਼ਰਬੂਜਾ ਖਾਣ 'ਚ ਸਿਰਫ ਸੁਆਦ ਹੀ ਨਹੀਂ ਸਗੋਂ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਵਿਟਾਮਿਨ ਏ ਅਤੇ ਬੀਟਾ ਕੈਰੋਟੀਨ, ਫਾਈਬਰ ਆਦਿ ਪੋਸ਼ਕ ਤੱਤ ਗਰਭਵਤੀ ਜਨਾਨੀਆਂ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਨੂੰ ਸਿਹਤਮੰਦ ਰੱਖਣ 'ਚ ਕਾਫ਼ੀ ਮਦਦ ਕਰਦੇ ਹਨ। ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਖ਼ਰਬੂਜੇ 'ਚ ਪਾਣੀ ਭਰਪੂਰ ਮਾਤਰਾ 'ਚ ਹੁੰਦਾ ਹੈ ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਆਓ ਜਾਣਦੇ ਹਾਂ ਗਰਭਵਤੀ ਔਰਤਾਂ ਨੂੰ ਖ਼ਰਬੂਜਾ ਖਾਣ ਨਾਲ ਕੀ-ਕੀ ਫਾਇਦੇ ਮਿਲਦੇ ਹਨ।

PunjabKesari

1. ਬੱਚੇ ਨੂੰ ਵਿਕਸਿਤ ਕਰਨ 'ਚ ਕਰੇ ਮਦਦ
ਖ਼ਰਬੂਜੇ 'ਚ ਮੌਜੂਦ ਵਿਟਾਮਿਨ ਏ ਬੱਚੇ ਨੂੰ ਵਿਕਸਿਤ ਕਰਨ ਅਤੇ ਜਨਾਂਦਰੂ ਅਪੰਗਤਾ ਨੂੰ ਰੋਕਣ 'ਚ ਮਦਦ ਕਰਦਾ ਹੈ। ਇਹ ਬੱਚੇ ਦੇ ਦਿਲ, ਫੇਫੜਿਆਂ, ਗੁਰਦਿਆਂ, ਅੱਖਾਂ ਅਤੇ ਹੱਡੀਆਂ ਨੂੰ ਵਿਕਸਿਤ ਕਰਦਾ ਹੈ। ਇਸ ਤੋਂ ਇਲਾਵਾ ਖ਼ਰਬੂਜਾ ਨਿਊਰਲ ਟਿਊਬ ਦੋਸ਼ਾਂ ਨੂੰ ਵੀ ਰੋਕਦਾ ਹੈ।

2. ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਕਰੇ
ਖ਼ਰਬੂਜੇ 'ਚ ਕੈਲਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਨੂੰ ਖਾਣ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਗਰਭ ਅਵਸਥਾ ਦੌਰਾਨ ਮਾਂ ਅਤੇ ਬੱਚੇ ਦੋਵਾਂ ਲਈ ਕੇ ਕੈਲਸ਼ੀਅਮ ਬਹੁਤ ਜ਼ਰੂਰੀ ਤੱਤ ਹੈ। ਫਾਸਫੋਰਸ, ਪ੍ਰੋਟੀਨ ਅਤੇ ਹਾਰਮੋਨਲ ਸੰਤੁਲਨ ਲਈ ਕਾਫੀ ਫ਼ਾਇਦੇਮੰਦ ਹੈ। ਇਹ ਖੂਨ ਦੇ ਥੱਕੇ, ਕਿਡਨੀ ਦੀ ਕਿਰਿਆ, ਤੰਤਰਿਕਾ ਚਾਲਨ ਅਤੇ ਦਿਲ ਦੇ ਕਾਰਜ 'ਚ ਵੀ ਮਦਦ ਕਰਦਾ ਹੈ।

PunjabKesari

3. ਅਨੀਮੀਆ ਤੋਂ ਬਚਾਏ
ਗਰਭਵਤੀ ਔਰਤਾਂ 'ਚ ਖੂਨ ਦੀ ਕਮੀ ਖ਼ਤਰੇ ਦਾ ਕਾਰਨ ਬਣ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੀ ਡਾਈਟ 'ਚ ਖ਼ਰਬੂਜੇ ਨੂੰ ਸ਼ਾਮਲ ਕਰੋ। ਖ਼ਰਬੂਜੇ 'ਚ ਮੌਜੂਦ ਆਇਰਨ ਦੀ ਮਾਤਰਾ ਹੀਮੋਗਲੋਬਿਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਲਾਲ ਖੂਨ ਸੈੱਲਾਂ ਦੀ ਇਕ ਚੰਗੀ ਮਾਤਰਾ ਗਰਭਵਤੀ ਔਰਤਾਂ 'ਚ ਅਨੀਮੀਆ ਨੂੰ ਰੋਕਦੀ ਹੈ।

4. ਇਨਫੈਕਸ਼ਨ ਵਾਲੇ ਰੋਗਾਂ ਤੋਂ ਬਚਾਏ
ਖ਼ਰਬੂਜੇ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਗਰਭ ਅਵਸਥਾ ਦੌਰਾਨ ਵਿਟਾਮਿਨ ਸੀ ਦੀ ਵਰਤੋਂ ਖਾਂਸੀ, ਠੰਡ ਅਤੇ ਫਲੂ ਵਰਗੇ ਇਨਫੈਕਸ਼ਨ ਨਾਲ ਲੜਨ 'ਚ ਸਹਾਈ ਹੁੰਦੀ ਹੈ। ਖ਼ਰਬੂਜੇ ਦਾ ਰਸ ਪੀਣ ਨਾਲ ਸਰੀਰ ਨੂੰ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮਿਲਦਾ ਹੈ।

5. ਕਬਜ਼ ਤੋਂ ਮਿਲੇ ਰਾਹਤ
ਗਰਭ ਅਵਸਥਾ ਦੌਰਾਨ ਕਬਜ਼ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਤੋਂ ਰਾਹਤ ਪਾਉਣ ਲਈ ਖ਼ਰਬੂਜੇ ਦੀ ਵਰਤੋਂ ਜ਼ਰੂਰ ਕਰੋ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਸਰੀਰ ਦੀ ਗਰਮੀ ਤੋਂ ਰਾਹਤ ਮਿਲਦੀ ਹੈ।


cherry

Content Editor

Related News