ਬੱਚਿਆਂ ਨੂੰ ਤੋਹਫ਼ੇ ''ਚ ਖਿਡੌਣਿਆਂ ਅਤੇ ਕੱਪੜਿਆਂ ਦੀ ਬਜਾਏ ਦਿਓ ਇਹ ਚੀਜ਼ਾਂ

07/10/2020 12:12:08 PM

ਨਵੀਂ ਦਿੱਲੀ : ਬੱਚਿਆਂ ਦੇ ਨਾਰਾਜ਼ ਹੋਣ 'ਤੇ ਜਾਂ ਉਨ੍ਹਾਂ ਦੇ ਜਨਮਦਿਨ ਮੌਕੇ ਮਾਪੇ ਬੱਚਿਆਂ ਨੂੰ ਖੁਸ਼ ਕਰਨ ਲਈ ਅਕਸਰ ਖੇਡਣ ਲਈ ਖਿਡੌਣੇ ਜਾਂ ਪਾਉਣ ਲਈ ਕੱਪੜੇ ਲੈ ਕੇ ਦਿੰਦੇ ਹਨ ਪਰ ਤੁਸੀਂ ਬੱਚਿਆਂ ਨੂੰ ਖੁਸ਼ ਕਰਨ ਲਈ ਖਿਡੌਣਿਆਂ ਦੇ ਇਲਾਵਾ ਅਜਿਹੀਆਂ ਬਹੁਤ ਸਾਰੀਆਂ ਸਾਰੀਆਂ ਚੀਜ਼ਾਂ ਦੇ ਸਕਦੇ ਹੋ ਜੋ ਬੱਚਿਆਂ ਨੂੰ ਪਸੰਦ ਵੀ ਆਉਣਗੀਆਂ ਅਤੇ ਇਸ ਨਾਲ ਉਨ੍ਹਾਂ ਦੀ ਨਾਲੇਜ ਵੀ ਵਧੇਗੀ, ਆਓ ਜਾਣਦੇ ਹਾਂ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਹਨ ਜੋ ਤੁਸੀਂ ਬੱਚਿਆਂ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ।

ਨਾਲੇਜ ਵਧਾਉਣ ਲਈ
ਜੇ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਕੁਝ ਚੰਗਾ ਸਿੱਖਣ ਨੂੰ ਮਿਲੇ ਤਾਂ ਤੁਸੀਂ ਉਨ੍ਹਾਂ ਲਈ ਖਿਡੌਣਿਆਂ ਦੀ ਬਜਾਏ ਮਿਊਜ਼ੀਅਮ, ਸਾਇੰਸ ਐਗਜੀਬੀਸ਼ਨ, ਐਮਊਜਮੈਂਟ ਪਾਰਕ ਆਦਿ ਦੀ ਟਿਕਟ ਖ਼ਰੀਦ ਕੇ ਅਤੇ ਉਨ੍ਹਾਂ ਨੂੰ ਉੱਥੇ ਲਿਜਾ ਕੇ ਨਵੀਂਆਂ ਚੀਜ਼ਾਂ ਬਾਰੇ 'ਚ ਜਾਣਕਾਰੀ ਦਿਓ। ਕੁਝ ਨਵਾਂ ਦੇਖ ਕੇ ਉਹ ਖੁਸ਼ ਵੀ ਹੋ ਜਾਣਗੇ ਅਤੇ ਉਨ੍ਹਾਂ ਦੀ ਨਾਲੇਜ ਵੀ ਵਧੇਗੀ।

ਤੋਹਫ਼ੇ 'ਚ ਦੇ ਸਕਦੇ ਹੋ ਪੌਦੇ
ਤੁਸੀਂ ਬੱਚਿਆਂ ਨੂੰ ਪੌਦੇ ਵੀ ਲੈ ਕੇ ਦੇ ਸਕਦੇ ਹੋ। ਇਸ ਨਾਲ ਬੱਚੇ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋਣਗੇ। ਇਹ ਪੌਦਾ ਬੱਚਿਆਂ ਨੂੰ ਘਰ ਦੇ ਵਿਹੜੇ ਜਾਂ ਬਾਲਕਨੀ 'ਚ ਖੁਦ ਲਗਾਉਣ ਅਤੇ ਉਨ੍ਹਾਂ ਦੀ ਦੇਖ ਰੇਖ ਕਰਨ ਲਈ ਕਹੋ। ਇਸ ਨੂੰ ਵਧਦਾ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਵੀ ਹੋਵੇਗੀ।

ਸ਼ੌਂਕ ਮੁਤਾਬਕ ਦਿਓ ਤੋਹਫ਼ਾ
ਬੱਚਿਆਂ ਨੂੰ ਹਮੇਸ਼ਾ ਉਨ੍ਹਾਂ ਦੇ ਸ਼ੌਂਕ ਦੇ ਹਿਸਾਬ ਨਾਲ ਤੋਹਫ਼ਾ ਦਿਓ। ਜੇ ਉਨ੍ਹਾਂ ਨੂੰ ਡ੍ਰਾਇੰਗ-ਪੇਂਟਿੰਗ ਜਾਂ ਮਿਊਜ਼ਿਕ ਜਾ ਸ਼ੌਂਕ ਹੈ ਤਾਂ ਉਨ੍ਹਾਂ ਨੂੰ ਖਿਡੌਣਿਆਂ ਦੀ ਥਾਂ 'ਤੇ ਕਲਰ ਬਾਕਸ, ਡ੍ਰਾਇੰਗ ਪੇਪਰ, ਉਸ ਦਾ ਪਸੰਦੀਦਾ ਗਿਟਾਰ, ਮਾਊਥ ਆਰਗਨ ਆਦਿ ਤੋਹਫ਼ੇ 'ਚ ਦਿਓ, ਜਿਸ ਨਾਲ ਉਨ੍ਹਾਂ ਦੀ ਕ੍ਰਿਏਟੀਵਿਟੀ ਵਧੇਗੀ ਅਤੇ ਅੱਗੇ ਜਾ ਕੇ ਉਨ੍ਹਾਂ ਦੇ ਕੰਮ ਵੀ ਆਵੇਗੀ।

ਐਲਬਮ ਦਿਓ
ਬੱਚੇ ਦੀਆਂ ਬਚਪਨ ਦੀਆਂ ਯਾਦਾਂ ਨੂੰ ਤਰੋਤਾਜ਼ਾ ਰੱਖਣ ਲਈ ਉਨ੍ਹਾਂ ਨੂੰ ਇਕ ਐਲਬਮ ਜ਼ਰੂਰ ਗਿਫਟ ਕਰੋ। ਉਨ੍ਹਾਂ ਨੂੰ ਇਸ 'ਚ ਆਪਣੀ ਨਵੀਂ-ਪੁਰਾਣੀਆਂ ਫੋਟੋਜ਼ ਲਗਾਉਣ ਲਈ ਕਹੋ ਅਤੇ ਉਹ ਜਦੋਂ ਵੱਡਾ ਹੋਵੇਗਾ ਤਾਂ ਆਪਣੀਆਂ ਇਹ ਫੋਟੋਆਂ ਦੇ ਕੇ ਉਸ ਖੁਸ਼ੀ ਮਿਲੇਗੀ।


cherry

Content Editor

Related News