ਬੱਚਿਆਂ ਨੂੰ ਛੋਟੇ ਹੁੰਦਿਆਂ ਈ ਪਾਓ ਇਹ 5 ਆਦਤਾਂ, ਬੀਮਾਰੀਆਂ ਰਹਿਣਗੀਆਂ ਦੂਰ

06/08/2020 12:28:21 PM

ਨਵੀਂ ਦਿੱਲੀ : ਬੱਚਿਆਂ ਨੂੰ ਬਚਪਨ ਤੋਂ ਹੀ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ। ਇਸ ਨਾਲ ਜੀਵਨਭਰ ਉਨ੍ਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਇਹੀ ਆਦਤਾਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤ ਰੱਖਣ ਵਿਚ ਮਦਦ ਕਰਦੀਆਂ ਹਨ। ਉਂਝ ਤਾਂ ਸਾਰੇ ਮਾਪੇ ਚਾਹੁੰਦੇ ਹੈ ਕਿ ਉਨ੍ਹਾਂ ਦੇ ਬੱਚੇ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹਿਣ ਪਰ ਉਨ੍ਹਾਂ ਨੂੰ ਤੰਦਰੁਸਤ ਰੱਖਣ ਲਈ ਮਾਪਿਆਂ ਨੂੰ ਬਹੁਤ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਅਜਿਹੇ ਵਿਚ ਜੇਕਰ ਤੁਸੀਂ ਵੀ ਚਾਹੁੰਦੋ ਹੋ ਕਿ ਤੁਹਾਡਾ ਬੱਚਾ ਬੀਮਾਰੀਆਂ ਤੋਂ ਦੂਰ ਰਹੇ ਤਾਂ ਬਚਪਨ ਵਿਚ ਹੀ ਉਨ੍ਹਾਂ ਨੂੰ ਕੁੱਝ ਖਾਸ ਆਦਤਾਂ ਪਾਓ। ਚੱਲੋ ਜਾਣਦੇ ਹਾਂ ਉਨ੍ਹਾਂ 5 ਆਦਤਾਂ ਦੇ ਬਾਰੇ ਵਿਚ ਜਿਨ੍ਹਾਂ ਨੂੰ ਬਚਪਨ ਵਿਚ ਹੀ ਬੱਚਿਆਂ ਵਿਚ ਪਾਉਣਾ ਜ਼ਰੂਰੀ ਹੈ।  

ਬੱਚਿਆਂ ਨਾਲ ਖੇਡੋ ਅਤੇ ਕਸਰਤ ਕਰਾਓ
ਬੱਚੇ ਹਮੇਸ਼ਾ ਆਪਣੇ ਮਾਪੇ ਨੂੰ ਫਾਲੋ ਕਰਦੇ ਹਨ। ਇਸ ਲਈ ਬੱਚਿਆਂ ਨੂੰ ਕੁੱਝ ਵੀ ਸਿਖਾਉਣ ਜਾਂ ਸੱਮਝਾਉਣ ਲਈ ਤੁਹਾਨੂੰ ਉਨ੍ਹਾਂ ਨਾਲ ਉਹ ਚੀਜਾਂ ਖੁਦ ਵੀ ਕਰਨੀਆਂ ਪੈਣਗੀਆਂ। ਇਸ ਲਈ ਰੋਜ਼ਾਨਾ ਉਨ੍ਹਾਂ ਨਾਲ ਉਨ੍ਹਾਂ ਦੀ ਮਨਪਸੰਦ ਗੇਮ ਖੇਡੋ ਅਤੇ ਘੱਟ ਤੋਂ ਘੱਟ 30 ਮਿੰਟ ਤੱਕ ਕਸਰਤ ਕਰੋ। ਉਨ੍ਹਾਂ ਨੂੰ ਰੋਜ਼ਾਨਾ ਇਹ ਰੂਟੀਨ ਫਾਲੋ ਕਰਨਾ ਸਿਖਾਓ। ਇਸ ਨਾਲ ਬੱਚੇ ਸਰੀਰਕ ਅਤੇ ਮਾਨਸਿਕ ਦੋਵਾਂ ਰੂਪਾਂ ਤੋਂ ਐਕਟਿਵ ਰਹਿਣਗੇ।

PunjabKesari

ਸਾਦਾ ਖਾਣਾ ਖਾਣ ਦੀ ਪਾਓ ਆਦਤ
ਬੱਚੇ ਦੀ ਸਿਹਤ ਲਈ ਉਨ੍ਹਾਂ ਨੂੰ ਸਾਰੇ ਪੋਸ਼ਕ ਤੱਤ ਮਿਲਣੇ ਬਹੁਤ ਜ਼ਰੂਰੀ ਹਨ। ਇਸ ਲਈ ਉਨ੍ਹਾਂ ਨੂੰ ਜੰਕ ਫੂਡਸ ਦੀ ਜਗ੍ਹਾ ਘਰ ਦਾ ਸਾਦਾ ਖਾਣਾ ਖਾਣ ਦੀ ਆਦਤ ਪਾਓ। ਉਨ੍ਹਾਂ ਦੀ ਡਾਈਟ ਦਾ ਖਾਸ ਧਿਆਨ ਰੱਖਦੇ ਹੋਏ ਉਨ੍ਹਾਂ ਦੀ ਡਾਇਟ ਵਿਚ ਹਰੀਆਂ ਸਬਜ਼ੀਆਂ, ਦਾਲ, ਡਰਾਈ-ਫਰੂਟਸ, ਛੌਲੇ,  ਰਾਜਮਾਂਹ, ਅੰਕੁਰਿਤ ਅਨਾਜ, ਵਿਟਾਮਿਨ ਸੀ ਯੁਕਤ ਫੱਲ, ਰਾਇਤਾ, ਚਟਨੀ, ਸਲਾਦ ਆਦਿ ਨੂੰ ਸ਼ਾਮਿਲ ਕਰੋ। ਜੇਕਰ ਬੱਚੇ ਫਾਸਟ ਫੂਡ ਖਾਣ ਦੀ ਜਿੱਦ ਕਰਦੇ ਹਨ ਤਾਂ ਉਨ੍ਹਾਂ ਨੂੰ ਹਫਤੇ ਵਿਚ ਸਿਰਫ 1 ਵਾਰ ਇਸ ਨੂੰ ਖਾਣ ਦੀ ਇਜਾਜ਼ਤ ਦਿਓ।

child,nari

ਬਾਹਰੋਂ ਖਾਣਾ ਘੱਟ ਖਾਓ
ਅੱਜਕੱਲ ਹਰ ਮੌਕੇ 'ਤੇ ਲੋਕ ਬਾਹਰੋਂ ਖਾਣਾ ਮੰਗਵਾਉਂਦੇ ਹਨ ਜਾਂ ਫਿਰ ਪਰਿਵਾਰ ਨਾਲ ਬਾਹਰ ਲੰਚ ਅਤੇ ਡਿਨਰ ਪਲਾਨ ਕਰਦੇ ਹੈ। ਅਜਿਹੇ ਵਿਚ ਛੋਟੀਆਂ-ਛੋਟੀਆਂ ਗੱਲਾਂ 'ਤੇ ਬਾਹਰ ਦਾ ਖਾਣਾ ਜਿਵੇਂ ਕਿ ਪਿੱਜ਼ਾ, ਬਰਗਰ, ਚਿਪਸ, ਕੋਲਡ ਡਰਿੰਕਸ ਆਦਿ ਦਾ ਸੇਵਨ ਕਰਨਾ ਸਿਹਤ ਨੂੰ ਖ਼ਰਾਬ ਕਰਨ ਦਾ ਕੰਮ ਕਰਦਾ ਹੈ। ਇਸ ਲਈ ਰੋਜ਼ਾਨਾ ਰੂਟੀਨ ਵਿਚ ਬਾਹਰ ਦੇ ਖਾਣੇ ਦੀ ਜਗ੍ਹਾ ਬੱਚਿਆਂ ਨੂੰ ਘਰ ਦਾ ਸਾਦਾ ਖਾਣਾ ਖਾਣ ਦੀ ਆਦਤ ਪਾਓ। ਇਸ ਦੇ ਇਲਾਵਾ ਤੁਸੀਂ ਉਨ੍ਹਾਂ ਨੂੰ ਯੂਟਿਊਬ 'ਤੇ ਵੀਡੀਓਜ਼ ਵੇਖ ਕੇ ਘਰ ਵਿਚ ਹੀ ਉਨ੍ਹਾਂ ਦੇ ਮੰਨਪਸੰਦ ਦਾ ਖਾਣਾ ਬਣਾ ਕੇ ਖੁਆ ਸਕਦੇ ਹੋ।

PunjabKesari

ਪਾਣੀ ਪੀਣ ਦੀ ਆਦਤ ਪਾਓ
ਸਿਹਤਮੰਦ ਰਹਿਣ ਲਈ ਰੋਜ਼ਾਨਾ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਬਹੁਤ ਸਾਰੇ ਬੱਚੇ ਪਾਣੀ ਪੀਣਾ ਪਸੰਦ ਨਹੀਂ ਕਰਦੇ। ਅਜਿਹੇ ਵਿਚ ਉਨ੍ਹਾਂ ਨੂੰ ਪਾਣੀ ਪੀਣ ਦੇ ਫਾਇਦਿਆਂ ਬਾਰੇ ਦੱਸੋ। ਉਨ੍ਹਾਂ ਨੂੰ ਦੱਸੋ ਕਿ ਸਰੀਰ ਨੂੰ ਡਿਟਾਕਸ ਕਰਨ ਲਈ ਭਰਪੂਰ ਮਾਤਰਾ ਵਿਚ ਪਾਣੀ ਦਾ ਸੇਵਨ ਕਰਨਾ ਜ਼ਰੂਰੀ ਹੈ। ਛੋਟੇ ਬੱਚੇ ਨੂੰ ਦਿਨਭਰ ਵਿਚ 5-6 ਗਿਲਾਸ, ਵੱਡੇ ਬੱਚਿਆਂ ਨੂੰ 7-8 ਅਤੇ ਵੱਢਿਆਂ ਨੂੰ 8-10 ਗਿਲਾਸ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਪਾਣੀ ਪੀਣ ਦੀ ਆਦਤ ਪਾਉਣ ਲਈ ਉਨ੍ਹਾਂ ਲਈ ਡਿਜ਼ਾਈਨਰ ਗਿਲਾਸ, ਛੋਟੇ ਗਿਲਾਸ, ਬੋਤਲ ਆਦਿ ਉਨ੍ਹਾਂ ਨੂੰ ਖਰੀਦ ਕੇ ਦਿਓ।

child,nari

ਸਮੇਂ 'ਤੇ ਸੋਣਾ ਸਿਖਾਓ
ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਚੰਗੀ ਡਾਈਟ ਦੇ ਨਾਲ-ਨਾਲ ਬੱਚਿਆਂ ਦਾ ਸਮੇਂ 'ਤੇ ਸੋਣਾ ਵੀ ਜ਼ਰੂਰੀ ਹੈ ਤਾਂ ਹੀ ਉਨ੍ਹਾਂ ਦਾ ਦਿਮਾਗ ਠੀਕ ਤਰੀਕੇ ਨਾਲ ਕੰਮ ਕਰ ਸਕੇਗਾ। ਉਹ ਸਰੀਰਕ ਅਤੇ ਦਿਮਾਗੀ ਤੌਰ 'ਤੇ ਚੁੱਸਤ ਅਤੇ ਤੰਦਰੁਸਤ ਰਹਿਣਗੇ। ਉਨ੍ਹਾਂ ਦਾ ਠੀਕ ਢੰਗ ਨਾਲ ਵਿਕਾਸ ਹੋਵੇਗਾ।  ਇਸ ਲਈ ਨਵਜੰਮੇ ਬੱਚਿਆਂ ਨੂੰ ਰੋਜ਼ਾਨਾ 15 ਘੰਟੇ, ਛੋਟੇ ਬੱਚਿਆਂ ਨੂੰ 10 ਘੰਟੇ, ਵੱਡੇ ਬੱਚਿਆਂ ਨੂੰ 9 ਘੰਟੇ ਅਤੇ ਬਾਲਕਾਂ ਨੂੰ ਘੱਟ ਤੋਂ ਘੱਟ 7 ਘੰਟੇ ਦੀ ਨੀਂਦ ਜ਼ਰੂਰੀ ਹੈ। ਚੰਗੀ ਨੀਂਦ ਲਈ ਬੱਚਿਆਂ ਨੂੰ ਸ਼ੁਰੂਆਤ ਤੋਂ ਹੀ ਸਮੇਂ 'ਤੇ ਸੋਣ ਦੀ ਆਦਤ ਪਾਓ। ਰਾਤ ਦੇ ਸਮੇਂ ਟੀ.ਵੀ., ਮੋਬਾਇਲ,  ਲੈਪਟਾਪ, ਟੈਬਲੇਟਸ ਆਦਿ ਇਸਤੇਮਾਲ ਕਰਨ ਦਾ ਸਮਾਂ ਤੈਅ ਕਰੋ।

PunjabKesari


cherry

Content Editor

Related News