ਸਿੱਖਣ ਦਾ ਆਨੰਦ : ਖੇਡ-ਖੇਡ ਵਿੱਚ ਇੱਥੇ ਸਾਰੇ ਸਿੱਖਾਂਗੇ ਤੇ ਸਿਖਾਵਾਂਗੇ

Thursday, May 28, 2020 - 11:49 AM (IST)

ਡਾ. ਪਿਆਰਾ ਲਾਲ ਗਰਗ

ਅਸੀਂ ਤੇ ਦੁਨੀਆਂ ਬਣੇ ਹਾਂ ਕਿਦਾਂ ਸਮਝਾਂਗੇ ਤੇ ਸਮਝਾਵਾਂਗੇ

ਕੋਰੋਨਾ ਮਹਾਮਾਹੀ ਦੇ ਨਾਮ ’ਤੇ ਸਕੂਲ ਕਾਲਜ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਕਾਫੀ ਸਮੇਂ ਤੋਂ ਬੰਦ ਪਈਆਂ ਹਨ। ਸੰਸਥਾਗਤ ਸਿਖਲਾਈ ਦਾ ਅਮਲ ਲੱਗਭਗ ਰੁਕ ਹੀ ਗਿਆ ਹੈ, ਕੇਵਲ ਆਨਲਾਈਨ ਕੋਸ਼ਿਸ਼ਾਂ ਰਾਹੀਂ ਵਿਦਿਆਰਥੀਆਂ ਦੀਆਂ ਕੁਝ ਕੁ ਕਲਾਸਾਂ ਚਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਵਾਸਤੇ ਨਾ ਤਾਂ ਸਾਡੀ ਕੋਈ ਲੌੜੀਂਦੀ ਤਿਆਰੀ ਸੀ, ਨਾ ਸਾਡਾ ਅਧਿਆਪਕ ਵਰਗ ਇਸ ਵਾਸਤੇ ਤਿਆਰ ਹੈ ਤੇ ਨਾ ਹੀ ਵਿਦਿਆਰਥੀ। ਇਸ ਬਾਬਤ ਕੋਈ ਸਾਕਾਰਆਤਮਕ ਵਤੀਰਾ ਬਣਿਆ ਹੈ ਅਤੇ ਨਾ ਹੀ ਬਹੁ ਗਿਣਤੀ ਵਿਦਿਆਰਥੀਆਂ ਕੋਲ ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ, ਇਸ ਦੇ ਕੋਈ ਉਚਿਤ ਪ੍ਰਬੰਧ ਹਨ। ਅਜਿਹੇ ਹਾਲਤਾਂ ਵਿੱਚ ਪੜ੍ਹਾਈ ਕਿਵੇਂ ਜਾਰੀ ਰੱਖੀ ਜਾਵੇ ਅਤੇ ਅਚਾਨਕ ਪਈ ਖੜੋਤ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਇਹ ਬਹੁਤ ਸਾਰੇ ਪ੍ਰਸ਼ਨ ਸਾਡੇ ਸਾਹਮਣੇ ਇਕ ਦਮ ਖੜ੍ਹੇ ਕਰ ਦਿੱਤੇ ਗਏ।

ਹੁਣ ਨਵੀਆਂ ਹਦਾਇਤਾਂ ਮੁਤਾਬਕ ਸੀ. ਬੀ. ਐੱਸ. ਸੀ. ਦੇ ਦਸਵੀਂ ਤੇ ਬਾਰਵੀਂ ਦੇ ਬਾਕੀ ਰਹਿੰਦੇ ਪੇਪਰ ਜੁਲਾਈ ਵਿੱਚ ਲਏ ਜਾਣੇ ਹਨ। ਇਸ ਹਾਲਤ ਵਿੱਚ ਅਸੀਂ ਆਪਣੇ ਰਹਿੰਦੇ ਪੇਪਰਾਂ ਦੀ ਤਿਆਰੀ ਘਰ ਬੈਠੇ ਆਪਣੀਆਂ ਪਾਠ ਪੁਸਤਕਾਂ ਅਤੇ ਨੋਟਸ ਆਦਿ ਤੋਂ ਕਰੀਏ। ਕਿਉਂ ਜੇ ਅਸੀਂ ਘਰ ਬੈਠੇ ਹਾਂ, ਅਸੀਂ ਹਰ ਵਿਸ਼ੇ ਨੂੰ ਲਿਖ ਕੇ ਡਾਇਆਗਰਾਮ ਬਣਾ ਕੇ, ਘਰ ਵਿੱਚ ਅਤੇ ਆਲੇ-ਦੁਆਲੇ ਪਈ ਸਮੱਗਰੀ ਨਾਲ ਪ੍ਰੈਕਟੀਕਲ ਕਰਕੇ, ਇੰਟਰਨੈੱਟ ’ਤੇ ਸਰਚ ਕਰਕੇ ਸਵਾਲਾਂ ਦੇ ਜਵਾਬ ਲੱਭ ਕੇ, ਕਿਸੇ ਜਮਾਤੀ ਨਾਲ ਹਰ ਰੋਜ ਸਮਾਂ ਨਿਸ਼ਚਿਤ ਕਰਕੇ ਫੋਨ ਰਾਹੀਂ ਡਿਸਕਸ ਕਰਕੇ ਆਪਣੀ ਪੜ੍ਹਾਈ ਨੂੰ ਸਮਝ ਕੇ ਸੁਖਾਰ ਸਕਦੇ ਹਾਂ।

PunjabKesari

ਅਸੀਂ ਆਪਣੇ ਅਧਿਆਪਕ ਸਾਹਿਬਾਨ ਨੂੰ ਆਪਣੇ ਸਵਾਲ ਸ਼ੋਸ਼ਲ ਮੀਡੀਆ ਰਾਹੀਂ ਭੇਜ ਕੇ ਜਵਾਬ ਲੈ ਸਕਦੇ ਹਾਂ। ਅਸੀ ਵੱਟਸਐੱਪ ਗਰੁੱਪ ਬਣਾ ਕੇ ਆਪਣੇ ਸ਼ੰਕੇ ਦਾ ਹਲ ਆਪਸ ਵਿੱਚ ਕਰ ਸਕਦੇ ਹਾਂ। ਨਵੇਂ-ਨਵੇਂ ਪ੍ਰਸ਼ਨ ਲੱਭ ਕੇ, ਬੁਝਾਰਤਾਂ ਬਣਾ ਕੇ ਅਸੀਂ ਆਪਣੀ ਪੜ੍ਹਾਈ ਵੀ ਕਰ ਸਕਦੇ ਹਾਂ ਤਾਂ ਇਸ ਦਾ ਆਨੰਦ ਮਾਣਦੇ ਹੋਏ, ਇਸ ਨੂੰ ਬੋਰਿੰਗ ਹੋਣ ਤੋਂ ਬਚਾ ਸਕਦੇ ਹਾਂ।


rajwinder kaur

Content Editor

Related News