ਕੌਫੀ ''ਚ ਮੱਖਣ ਮਿਲਾ ਕੇ ਪੀਣ ਦੇ ਫਾਇਦਿਆਂ ਬਾਰੇ ਜਾਣਕੇ ਹੋ ਜਾਓਗੇ ਹੈਰਾਨ

06/03/2017 6:23:27 PM

ਨਵੀਂ ਦਿੱਲੀ— ਕੌਫੀ ਪੀਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਤਣਾਅ ਘੱਟ ਕਰਨ ''ਚ ਚਮੜੀ ਨੂੰ ਨਿਖਾਰਨ ''ਚ ਅਤੇ ਹੋਰ ਵੀ ਇਸੇ ਤਰ੍ਹਾਂ ਦੇ ਕਈ ਲਾਭ ਹਨ ਇਕ ਸ਼ੋਧ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਕੌਫੀ ''ਚ ਤਾਜ਼ਾ ਮੱਖਣ ਮਿਲਾ ਕੇ ਪੀਣਾ ਸਿਹਤ ਦੇ ਲਈ ਬਹੁਤ ਚੰਗਾ ਹੁੰਦਾ ਹੈ। ਡਾਕਟਰਾਂ ਦਾ ਵੀ ਇਹ ਮੰਨਣਾ ਹੈ ਕਿ ਜੇ ਚਾਹ ਅਤੇ ਕੌਫੀ ''ਚ ਮੱਖਣ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ
1. ਜਦੋਂ ਤੁਸੀਂ ਕੌਫੀ ''ਚ ਬਟਰ ਮਿਲਾਉਂਦੇ ਹੋ ਤਾਂ ਇਸ ਨਾਲ ਕੈਟੋਨਸ ਪੈਦਾ ਹੁੰਦਾ ਹੈ ਜਿਸ ਨਾਲ ਐਨਰਜੀ ਮਿਲਦੀ ਹੈ। ਇਹ ਕੈਟੋਨਸ ਸਰੀਰ ''ਚ ਉਦੋਂ ਤੱਕ ਪੈਦਾ ਹੁੰਦੇ ਹਨ ਜਦੋਂ ਸਰੀਰ ਫੈਟ ਨਾਲ ਐਨਰਜੀ ਪੈਦਾ ਕਰਦਾ ਹੈ। ਇਹ ਐਨਰਜੀ ਜ਼ਿਆਦਾ ਲਾਭਕਾਰੀ ਹੈ।
2. ਜਦੋਂ ਤੁਸੀਂ ਸਹੀ ਤਰੀਕੇ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਇਕ ਸ਼ਾਨਦਾਰ ਤਰੀਕਾ ਹੈ। ਤਾਜ਼ਾ ਮੱਖਣ ਫੈਟ ਬਰਨ ਕਰਨ ''ਚ ਮਦਦ ਕਰਦਾ ਹੈ।
3. ਮੱਖਣ ਆਪਣੇ ਆਪ ''ਚ ਹੀ ਭਾਰ ਘੱਟ ਕਰਨ ਦੀ ਔਸ਼ਧੀ ਹੈ ਅਤੇ ਇਹ ਐਨਰਜ਼ੀ ਦਿੰਦਾ ਹੈ। ਇਸੇ ਤਰ੍ਹਾਂ ਇਹ ਦਿਲ ਦੀ ਸਿਹਤ ਨੂੰ ਬਣਾਈ ਰੱਖਦਾ ਹੈ। 
4. ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਇਸ ''ਚ ਮੋਜੂਦ ਕੈਮੀਕਲ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।
5. ਇਹ ਦਿਮਾਗ ਨੂੰ ਸਿਹਤਮੰਦ ਫੈਟ ਦਿੰਦਾ ਹੈ। ਜਿਸ ਨਾਲ ਸਰੀਰ ''ਚ ਸੈੱਲ ਅਤੇ ਹਾਰਮੋਨ ਪੈਦਾ ਹੁੰਦੇ ਹਨ। ਜੋ ਕਿ ਸਰੀਰ ਦੇ ਲਈ ਸਿਹਤਮੰਦ ਹੁੰਦੇ ਹਨ।
6. ਕੌਫੀ ''ਚ ਮੱਖਣ ਮਿਲਾ ਕੇ ਪੀਣ ਨਾਲ ਇਹ ਡ੍ਰਿੰਕ ਕਾਫੀ ਭਾਰੀ ਹੋ ਜਾਂਦੀ ਹੈ ਇਸ ਨਾਲ ਕਈ ਘੰਟਿਆਂ ਤੱਕ ਭੁੱਖ ਨਹੀਂ ਲਗਦੀ।


Related News