ਜਾਣੋਂ ਤਾਂਬੇ ਦੇ ਬਰਤਨਾਂ ''ਚ ਪਾਣੀ ਪੀਣ ਦੇ ਫਾਇਦਿਆਂ ਬਾਰੇ
Saturday, May 13, 2017 - 06:17 PM (IST)

ਜਲੰਧਰ— ਇਸ ਤਰ੍ਹਾਂ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਾਣੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਇਨਸਾਨ ਨੂੰ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਘਰਾਂ ''ਚ ਮਿੱਟੀ ਦੇ ਬਰਤਨਾਂ ''ਚ ਭੋਜਨ ਬਣਦਾ ਸੀ ਪਰ ਸਮਾਂ ਬਦਲਣ ਨਾਲ ਅੱਜ ਅਸੀਂ ਸਾਰਿਆਂ ਨੇ ਮਿੱਟੀ ਦੇ ਬਰਤਨਾਂ ਨੂੰ ਆਪਣੀ ਰਸੋਈ ''ਚੋ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਮਿਲਾਵਟੀ ਬਰਤਨਾਂ ਦਾ ਇਸਤੇਮਾਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸਾਡੇ ਸਰੀਰ ''ਤੇ ਬੁਰਾ ਅਸਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤਾਂਬੇ ਦੇ ਬਰਤਨਾਂ ''ਚ ਪਾਣੀ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ ਅਤੇ ਤਾਂਬੇ ਦੇ ਬਰਤਨ ''ਚ ਕਿਉਂ ਪਾਣੀ ਪੀਣਾ ਚਾਹੀਦਾ ਹੈ।
1. ਤਾਂਬੇ ਦੇ ਬਰਤਨਾਂ ''ਚ ਪਾਣੀ ਪੀਣ ਨਾਲ ਸਿਹਤ ਚੰਗੀ ਰਹਿੰਦੀ ਹੈ। ਤਾਂਬੇ ਦੇ ਬਰਤਨ ''ਚ ਪਾਣੀ ਪੀਣ ਨਾਲ ਮਨੁੱਖ ਹਮੇਸ਼ਾ ਜਵਾਨ ਦਿਖਦਾ ਹੈ।
2. ਇਸ ''ਚ ਪਾਣੀ ਪੀਣ ਨਾਲ ਚਿਹਰੇ ਦੀ ਖੂਬਸੂਰਤੀ ਵਧਦੀ ਹੈ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।
3. ਤਾਂਬੇ ਦੇ ਬਰਤਨ ''ਚ ਰੱਖਿਆ ਪਾਣੀ ਸਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ।
4. ਤਾਂਬੇ ''ਚ ਰੱਖਿਆ ਪਾਣੀ ਪੀਣ ਨਾਲ ਗਠੀਏ ਦਾ ਰੋਗ ਦੂਰ ਹੋ ਜਾਂਦਾ ਹੈ।
5. ਤਾਂਬੇ ਦੇ ਬਰਤਨ ''ਚ ਰੱਖਿਆ ਪਾਣੀ ਪੀਣ ਨਾਲ ਚਮੜੀ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਗਰਮੀ ਦੇ ਮੌਸਮ ''ਚ ਸਾਡੇ ਚਿਹਰੇ ''ਤੇ ਮੁਹਾਸੇ ਨਿਕਲ ਆਉਂਦੇ ਹਨ ਜੇਕਰ ਤੁਸੀਂ ਰਾਤ ਨੂੰ ਤਾਂਬੇ ਦੇ ਬਰਤਨ ''ਚ ਪਾਣੀ ਰੱਖ ਕੇ ਸਵੇਰੇ ਪੀਂਦੇ ਹੋ ਤਾਂ ਇਸ ਨਾਲ ਚਮੜੀ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
6. ਤਾਂਬੇ ਦੇ ਬਰਤਨ ''ਚ ਰੱਖਿਆ ਪਾਣੀ ਪੀਣ ਨਾਲ ਪੇਟ ਵੀ ਸਾਫ ਰਹਿੰਦਾ ਹੈ।