ਕਿਚਨ ਟਿਪਸ: ਇੰਝ ਸਾਫ ਕਰੋ ਚਾਹ ਵਾਲੀ ਪੌਣੀ ਸਣੇ ਇਹ ਭਾਂਡੇ

11/11/2021 4:26:45 PM

ਨਵੀਂ ਦਿੱਲੀ- ਚਾਹ ਦੀ ਪੌਣੀ ਨੂੰ ਸਾਫ ਕਰਨ ਲਈ ਸਭ ਤੋਂ ਪਹਿਲਾਂ ਗੈਸ ਚੁੱਲ੍ਹੇ ’ਤੇ ਬਰਨ ਕਰੋ। ਪੌਣੀ ਨੂੰ ਬਰਨ ਕਰਨ ਨਾਲ ਉਸ ’ਚ ਜੰਮ੍ਹੀ ਗੰਦਗੀ ਸਾਫ ਹੋ ਜਾਏਗੀ। ਹੁਣ ਕਿਸੇ ਪੁਰਾਣੇ ਟੁਥਬਰੱਸ਼ ਵਿਚ ਡਿਸ਼ ਵਾਸ਼ ਲਗਾ ਕੇ ਉਸ ਨਾਲ ਪੌਣੀ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਜੇਕਰ ਤੁਹਾਡੇ ਕੋਲ ਪਲਾਸਟਿਕ ਵਾਲੀ ਪੌਣੀ ਹੈ ਤਾਂ ਕੋਈ ਵੀ ਨਹਾਉਣ ਵਾਲੇ ਸਾਬਣ ਨੂੰ ਪੌਣੀ ’ਤੇ ਲਗਾ ਕੇ 15 ਮਿੰਟਾਂ ਲਈ ਛੱਡ ਦਿਓ। 15 ਮਿੰਟਾਂ ਬਾਅਦ ਟੁਥਬਰੱਸ਼ ਦੀ ਮਦਦ ਨਾਲ ਇਸ ਨੂੰ ਰਗੜ ਕੇ ਸਾਫ ਕਰ ਦਿਓ। ਇਸ ਟਰਿੱਕ ਨਾਲ ਤੁਹਾਡੀ ਚਾਹ ਪੌਣੀ ਮਿੰਟਾਂ ’ਚ ਸਾਫ ਹੋ ਜਾਏਗੀ।

PunjabKesari
ਭਾਂਡੇ ਨਹੀਂ ਹੋਣਗੇ ਕਾਲੇ
ਗੈਸ ਚੁੱਲ੍ਹੇ ’ਤੇ ਖਾਣਾ ਪਕਾਉਂਦੇ ਸਮੇਂ ਭਾਂਡੇ ਕਾਲੇ ਪੈ ਜਾਂਦੇ ਹਨ। ਇਸ ਦੀ ਵਜ੍ਹਾ ਗੈਸ ਚੁੱਲ੍ਹੇ ਤੋਂ ਨਿਕਲਣ ਵਾਲੀ ਪੀਲੀ ਗੈਸ ਹੈ। ਜੇਕਰ ਗੈਸ ਤੋਂ ਨੀਲੀ ਦੀ ਥਾਂ ਪੀਲੀ ਅੱਗ ਨਿਕਲੇ ਤਾਂ ਸਮਝੋ ਇਹ ਤੁਹਾਡੇ ਭਾਂਡੇ ਨੂੰ ਕਾਲਾ ਕਰ ਦੇਵੇਗੀ। ਇਸ ਲਈ ਸਮੇਂ-ਸਮੇਂ ’ਤੇ ਗੈਸ ਚੁੱਲ੍ਹੇ ਦੇ ਬਰਨਰ ਨੂੰ ਸਾਫ ਕਰਦੇ ਰਹੋ। ਜੇਕਰ ਫਿਰ ਵੀ ਭਾਂਡੇ ਕਾਲੇ ਪੈ ਰਹੇ ਹਨ ਤਾਂ ਭਾਂਡੇ ਦੇ ਹੇਠਲੇ ਹਿੱਸੇ ’ਚ ਥੋੜ੍ਹਾ ਜਿਹਾ ਪਾਣੀ ਲਗਾ ਕੇ ਨਮਕ ਚਿਪਕਾ ਦਿਓ। ਹੁਣ ਇਸ ਭਾਂਡੇ ਨੂੰ ਚੁੱਲ੍ਹੇ ’ਤੇ ਰੱਖ ਕੇ ਖਾਣਾ ਬਣਾਓ। ਅਜਿਹਾ ਕਰਨ ਨਾਲ ਭਾਂਡੇ ਕਾਲੇ ਨਹੀਂ ਪੈਣਗੇ।

7PCS/Set Wooden Cooking Set Kitchen Wooden Strainer Spoon Scoop Long Handle  Skimmer Utensils Cooking Tools-buy at a low prices on Joom e-commerce  platform
ਲੱਕੜੀ ਦੇ ਭਾਂਡੇ ’ਚ ਲੱਗੀ ਉੱਲੀ ਹਟਾਓ
ਅੱਜਕਲ ਸਟੀਲ ਦੇ ਨਾਲ-ਨਾਲ ਲੱਕੜੀ ਦੇ ਭਾਂਡਿਆਂ ਦਾ ਇਸਤੇਮਾਲ ਵੀ ਕੀਤਾ ਜਾਣ ਲੱਗਾ ਹੈ। ਪਰ ਇਨ੍ਹਾਂ ਨੂੰ ਸਾਫ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉੱਲੀ ਲੱਗੀ ਲੱਕੜੀ ਦੇ ਭਾਂਡੇ ਨੂੰ ਸਾਫ ਕਰਨ ਲਈ ਉਸ ’ਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਛਿੜਕ ਦਿਓ। ਹੁਣ ਇਸ ਦੇ ਉੱਪਰ ਨਿੰਬੂ ਦਾ ਰਸ ਪਾਓ। ਭਾਂਡੇ ਨੂੰ 10 ਮਿੰਟਾਂ ਤੱਕ ਇੰਝ ਹੀ ਛੱਡ ਦਿਓ, ਫਿਰ ਸਕ੍ਰਬਰ ਦੀ ਮਦਦ ਨਾਲ ਇਸ ਨੂੰ ਸਾਫ ਕਰ ਦਿਓ।


Aarti dhillon

Content Editor

Related News