ਰਸੋਈ ’ਚ ਸਾਫ਼-ਸਫ਼ਾਈ ਕਰਨ ਅਤੇ ਖਾਣਾ ਬਣਾਉਣ ਸਮੇਂ ਕਦੇ ਨਾ ਕਰੋ ਇਨ੍ਹਾਂ ਗੱਲਾਂ ਨੂੰ ਨਜ਼ਰ-ਅੰਦਾਜ਼
Thursday, Jun 25, 2020 - 03:06 PM (IST)
ਜਲੰਧਰ - ਸਬਜ਼ੀ ਖਰੀਦਣ ਦਾ, ਫਿਰ ਉਸ ਨੂੰ ਸਟੋਰ ਕਰਕੇ ਰੱਖਣ ਦਾ, ਕੱਟਣ ਦਾ, ਉਸ ਤੋਂ ਬਾਅਦ ਸਬਜ਼ੀ ਬਣਾਉਣ ਅਤੇ ਖਾਣਾ ਖਾਣ ਤੋਂ ਬਾਅਦ ਰਸੋਈ ਦੀ ਸਾਫ-ਸਫਾਈ ਕਰਨ ਦਾ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਰੋਲ ਹੁੰਦਾ ਹੈ। ਸਾਡੇ ਵਲੋਂ ਕੀਤੀ ਗਈ ਥੋੜ੍ਹੀ-ਜਿਹੀ ਲਾਪਰਵਾਹੀ ਸਬਜ਼ੀ ਦੇ ਸਵਾਦ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਿਰਫ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਕੱਟਣਾ, ਸਾਫ ਬਰਤਨ 'ਚ ਬਣਾਉਣਾ ਹੀ ਕਾਫੀ ਨਹੀਂ ਹੁੰਦਾ, ਸਗੋਂ ਤੁਹਾਡੇ ਹੱਥਾਂ ਦੀ ਸਫਾਈ ਵੀ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਸਬਜ਼ੀ ਕੱਟਣ ਅਤੇ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਜੇਕਰ ਤੁਹਾਡੇ ਹੱਥ ਸਾਫ ਨਹੀਂ ਹੋਣਗੇ ਤਾਂ ਇਸ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਹਿਮ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਵਿਚ ਤੁਸੀਂ ਖਾਣਾ ਬਣਾਉਣ ਤੋਂਲੈ ਕੇ ਰਸੋਈ ਦੀ ਸਾਫ-ਸਫਾਈ ਕਰਨ ਦੇ ਸਮੇਂ ਕੰਮ ਆ ਸਕਦੀ ਹੈ।
ਕਟਿੰਗ ਅਤੇ ਚੌਪਿੰਗ ਵੇਲੇ
. ਜਿਸ ਕਟਿੰਗ ਬੋਰਡ 'ਤੇ ਤੁਸੀਂ ਸਬਜ਼ੀ ਕੱਟਦੇ ਹੋ, ਉਸ ਨੂੰ ਵਰਤਣ ਤੋਂ ਪਹਿਲਾਂ ਅਤੇ ਬਾਅਦ 'ਚ ਚੰਗੀ ਤਰ੍ਹਾਂ ਸਾਫ ਕਰੋ।
. ਕੋਈ ਵੀ ਸਬਜ਼ੀ ਜਾਂ ਫਲ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਓ, ਫਿਰ ਛਿੱਲੋ ਅਤੇ ਕੱਟੋ।
. ਸਬਜ਼ੀਆਂ ਨੂੰ ਵੱਖ ਅਤੇ ਫਲਾਂ ਨੂੰ ਵੱਖ ਬੋਰਡ 'ਤੇ ਕੱਟੋ।
ਸਟੋਰ ਕਰਨ ਵੇਲੇ
. ਕੱਚੀਆਂ ਸਬਜ਼ੀਆਂ ਅਤੇ ਫਲਾਂ ਨੂੰ ਵੱਖ-ਵੱਖ ਸ਼ੈਲਫਾਂ 'ਚ ਰੱਖੋ । ਪੱਕੀਆਂ ਹੋਈਆਂ ਸਬਜ਼ੀਆਂ ਨੂੰ ਢੱਕ ਕੇ ਵੱਖਰੀਆਂ ਰੱਖੋ।
. ਫਲ ਅਤੇ ਸਬਜ਼ੀਆਂ ਵੱਖਰੇ ਪਾਲੀਥੀਨ 'ਚ ਰੱਖੋ।
. ਫਰਿੱਜ 'ਚ ਬਹੁਤੇ ਫਲ ਅਤੇ ਸਬਜ਼ੀਆਂ ਸਟੋਰ ਨਾ ਕਰੋ। ਇਸ ਨਾਲ ਫਰਿੱਜ ਦੀ ਕੂਲਿੰਗ 'ਤੇ ਅਸਰ ਪੈਂਦਾ ਹੈ।
ਹੱਥਾਂ ਦੀ ਸਫਾਈ 'ਤੇ ਦਿਓ ਧਿਆਨ
. ਖਾਣਾ ਬਣਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਹੱਥ ਧੋਵੋ ਅਤੇ ਖਾਣਾ ਬਣਾਉਣ ਤੋਂ ਬਾਅਦ ਵੀ ਹੱਥ ਜ਼ਰੂਰ ਧੋਵੋ ।
. ਖਾਣਾ ਬਣਾਉਂਦੇ ਸਮੇਂ ਜੇਕਰ ਤੁਸੀਂ ਕੋਈ ਹੋਰ ਕੰਮ ਵੀ ਕਰਦੇ ਹੋ, ਜਿਵੇਂ ਬਰਤਨ ਧੋਣਾ, ਫੋਨ 'ਤੇ ਗੱਲ ਕਰਨਾ ਆਦਿ, ਉਦੋਂ ਵੀ ਹੱਥ ਧੋ ਕੇ ਹੀ ਖਾਣਾ ਬਣਾਓ।
ਰੱਖੋ ਰਸੋਈ ਨੂੰ ਸਾਫ
. ਰਸੋਈ 'ਚ ਕੋਈ ਵੀ ਖਾਣ ਵਾਲਾ ਪਦਾਰਥ ਰੱਖਣ ਤੋਂ ਪਹਿਲਾਂ ਉਸ ਨੂੰ ਸਾਫ ਕਰ ਲਓ।
. ਰਸੋਈ ਦੇ ਸਾਰੇ ਕੋਨੇ ਸਾਫ ਰੱਖੋ। ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਵਰਤੋਂ 'ਚ ਲਿਆਓ।
. ਰਸੋਈ ਦੀ ਸਫਾਈ ਦੇ ਕੱਪੜੇ ਅਤੇ ਸਪੰਜ ਨੂੰ ਸਾਫ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਸੁਕਾਓ ਤਾਂਕਿ ਕੀਟਾਣੂ ਉਸ 'ਚ ਪੈਦਾ ਨਾ ਹੋਣ।
. ਸੁੱਕੇ ਅਤੇ ਤਰਲ ਖਾਧ ਪਦਾਰਥ ਸਟੋਰ ਕਰਨ ਵਾਲੇ ਕੰਟੇਨਰਾਂ ਨੂੰ ਵੀ ਧੋ ਅਤੇ ਸੁਕਾ ਕੇ ਸਾਮਾਨ ਪਲਟੋ।
. ਬਣੇ ਹੋਏ ਖਾਧ ਪਦਾਰਥਾਂ ਨੂੰ ਢੱਕ ਕੇ ਰੱਖੋ।
. ਕੁਕਿੰਗ ਸਟੋਵ ਦੀ ਵੀ ਰੋਜ਼ਾਨਾ ਸਫਾਈ ਕਰੋ।