ਹੀਟਰ ਦੀ ਵਰਤੋਂ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

01/18/2017 1:44:02 PM

ਮੁੰਬਈ— ਠੰਡ ਤੋਂ ਬਚਣ ਦੇ ਲਈ ਅਤੇ ਘਰ ਨੂੰ ਗਰਮ ਰੱਖਣ ਦੇ ਲਈ ਲੋਕ ਹੀਟਰ ਦਾ ਇਸਤੇਮਾਲ ਕਰਦੇ ਹਨ ਪਰ ਕਿ ਤੁਹਾਨੂੰ ਪਤਾ ਹੈ ਇਸਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਚਮੜੀ ਖੁਸ਼ਕ,  ਖਾਰਸ਼ ਵਰਗੀਅÎਾਂ ਕਈ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ। ਇਸ ਲਈ ਰੂਮ ਜਾਂ ਘਰ ''ਚ ਹੀਟਰ ਦਾ ਇਸਤੇਮਾਲ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣਾਂ ਜ਼ਰੂਰੀ ਹੈ, ਤਾਂਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਆਓ ਜਾਣਦੇ ਹਾਂ ਇਨ੍ਹਾਂ ਸਾਵਧਾਨੀਆਂ ਦੇ ਬਾਰੇ।
1.ਹੀਟਰ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਚਮੜੀ ਖੁਸ਼ਕ ਅਤੇ ਨੱਕ ''ਚ ਖਾਰਸ਼ ਹੋਣ ਲੱਗਦੀ ਹੈ। ਇਸ ਲਈ ਹੀਟਰ ਚਲਾਉਣ ਤੋਂ ਪਹਿਲਾਂ ਕਮਰੇ ''ਚ ਇੱਕ ਭਾਂਡਾ ਪਾਣੀ ਦਾ ਜ਼ਰੂਰ ਰੱਖ ਲਓ।
2. ਰੂਮ ਦਾ ਤਾਪਮਾਨ ਹਾਈ ਨਾ ਰੱਖੋ ਕਿਉਂਕਿ ਇਸ ''ਚ ਥਰਮੋਸਟੇਟ ਨਹੀਂ ਹੁੰਦਾ ਅਤੇ ਇਹ ਆਟੋਮੈਟਿਕ ਸਵਿੱਚ ਆਫ ਵੀ ਨਹੀਂ ਹੁੰਦਾ ਹੈ। ਕਮਰੇ ਦਾ ਤਾਪਮਾਨ ਸੰਤੁਲਿਤ ਰੱਖਣ ਦੇ ਲਈ ਸਵਿੱਚ ਆਫ ਰੱਖੋ ਅਤੇ ਦਰਵਾਜੇ -ਖਿੜਕੀਆਂ ਖੋਲ ਦਿਓ।
3. ਬਿਜਲੀ ਵਾਲੇ ਹੀਟਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਉਸਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਉਸਦੀ ਕੰਡੀਸ਼ਨ ਚੈੱਕ ਕਰ ਲਓ। ਜੇਕਰ ਕੋਈ ਖਰਾਬੀ ਹੈ ਤਾਂ ਉਸ ਨੂੰ ਚੈੱਕ ਜ਼ਰੂਰ ਕਰਵਾਓ।
4. ਹੀਟਰ ਘਰ ਨੂੰ ਗਰਮ ਕਰਨ ਦਾ ਵਧੀਆ ਤਰੀਕਾ ਹੈ ਪਰ ਇਸ ਨਾਲ ਕੱਪੜੇ ਸੁਕਾਉਣ ਦੀ ਗਲਤੀ ਨਾ ਕਰੋ। ਜੇਕਰ ਤੁਸੀਂ ਜ਼ਿਆਦਾ ਤਾਪਮਾਨ ''ਤੇ ਹੀਟਰ ਚਲਾਉਦੇ ਹੋ ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।
5. ਹੀਟਰ ਨੂੰ ਅਜਿਹੀ ਜਗ੍ਹਾਂ ''ਤੇ ਰੱਖੋ ਜਿੱਥੇ ਕਿਸੇ ਦਾ ਹੱਥ ਨਾ ਪਹੁੰਚ ਸਕੇ। ਇਸਨੂੰ ਕਾਰਪੇਟ, ਲਕੜੀ ਜਾਂ ਪਲਾਸਟਿਕ ਦੇ ਫਰਨੀਚਰ ''ਤੇ ਨਾ ਰੱਖੋ ਕਿਉਂਕਿ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ।


Related News