ਪਤੀ ਨੂੰ ਵਸ ''ਚ ਕਰਨਾ ਹੈ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਿਆਲ
Monday, Jan 09, 2017 - 04:58 PM (IST)

ਜੰਲਧਰ- ਅੱਜਕਲ ਪਤੀ-ਪਤਨੀ ਦੋਵੇ ਹੀ ਕੰਮ ਕਰਦੇ ਹਨ। ਘਰ ਤੇ ਦਫਤਰ ਦੋਨਾਂ ਨੂੰ ਇੱਕ ਸਾਥ ਸੰਭਾਲਣਾ ਕੋਈ ਅਸਾਨ ਕੰਮ ਨਹੀਂ ਹੈ। ਪਰ ਇਸ ਗੱਲ ਦਾ ਪੂਰਾ ਧਿਆਨ ਰਖੋ। ਕਿ ਤੁਸੀਂ ਪਰਿਵਾਰ ਤੇ ਦਫਤਰ ਦੇ ਵਿਚਕਾਰ ਕਿਤੇ ਪਤੀ ਤੋਂ ਦੂਰ ਤਾਂ ਨਹੀਂ ਹੋ ਰਹੇ। ਜਿਸ ਨਾਲ ਤੁਹਾਡੇ ਪਤੀ ਤੁਹਾਡੇ ਨਾਲ ਕੁਝ ਨਾਰਾਜ਼ ਜਿਹੇ ਰਹਿੰਦੇ ਹਨ। ਤੁਹਾਡੀ ਕੋਈ ਗੱਲ ਨਹੀਂ ਮੰਨਦੇ , ਜੇਕਰ ਤੁਸੀਂ ਚਾਹੰਦੇ ਹੋ ਕਿ ਪਤੀ ਵਸ ''ਚ ਰਹੇ ਤਾਂ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖੋ।
1. ਪਿਆਰ ਭਰੇ ਮੈਸਜ਼ ਤੇ ਪੱਤਰ
ਪਤੀ ਨੂੰ ਕਾਬੂ ''ਚ ਕਰਨ ਲਈ ਆਪਣੇ ਪਿਆਰ ਦਾ ਅਹਿਸਾਸ ਕਰਵਾਣਾ ਬਹੁਤ ਜ਼ਰੂਰੀ ਕਿ ਉਹ ਤੁਹਾਡੇ ਲਈ ਕਿੰਨੇ ਖਾਸ ਹਨ। ਇਸ ਲਈ ਕਦੀ -ਕਦੀ ਪਤੀ ਨੂੰ ਪਿਆਰ ਭਰੇ ਮੈਸਜ਼ ਜ਼ਰੂਰ ਲਿਖੋ। ਕਈ ਵਾਰ ਲਿਖੇ ਹੋਏ ਸ਼ਬਦਾ ਦਾ ਅਸਰ ਬੋਲਣ ਨਾਲੋ ਜ਼ਿਆਦਾ ਹੁੰਦਾ ਹੈ।
2. ਧਿਆਨ ਨਾਲ ਗੱਲ ਸੁਣੋ
ਪਤੀ ਨੂੰ ਬੋਲਣ ਦਾ ਮੋਕਾ ਦਿਓ । ਜੇਕਰ ਉਹ ਤੁਹਾਨੂੰ ਸਭ ਤੋਂ ਅਲੱਗ ਕੁਝ ਕਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਗੱਲ ਨੂੰ ਨਾ ਟੋਕੋ ਧਿਆਨ ਨਾਲ ਗੱਲ ਸੁਣੋ ਫਿਰ ਪਿਆਰ ਨਾਲ ਆਪਣਾ ਸੁਝਾਅ ਦਿਓ।
3. ਪਸੰਦ ਦਾ ਭੋਜਨ-
ਪਤੀ ਦੇ ਦਿਲ ਦਾ ਰਸਤਾ ਉਨ੍ਹਾਂ ਦੇ ਪੇਟ ਤੋਂ ਹੋ ਕੇ ਜਾਂਦਾ ਹੈ। ਉਨ੍ਹਾਂ ਦੇ ਦਿਲ ਤੇ ਰਾਜ ਕਰਨਾ ਹੈ ਤਾਂ ਹਫਤੇ ''ਚ 3-4 ਵਾਰ ਉਨ੍ਹਾਂ ਦੀ ਪਸੰਦ ਦਾ ਭੋਜਨ ਬਣਾਓ। ਕੋਸ਼ਿਸ਼ ਕਰੋ ਕਿ ਆਪਣੇ ਹੱਥਾਂ ਨਾਲ ਬਣਾ ਕੇ ਹੀ ਖਾਣਾ ਖਿਲਾਓ।
4. ਰੋਮੈਨਟਿਕ ਡੇਟ
ਪਤੀ ਤੇ ਆਪਣੇ ਲਈ ਥੋੜਾ ਜਿਹਾ ਸਮਾਂ ਕੱਢੋ ਤੇ ਕੀਤੇ ਘੁੰਮਣ ਲਈ ਜਾਓ। ਉੱਥੇ ਕੋਈ ਫਾਲਤੂ ਗੱਲ ਨਾ ਕਰੋ। ਸਿਰਫ ਇੱਕ ਦੂਸਰੇ ਤੇ ਹੀ ਧਿਆਨ ਦਿਓ। ਜਿਨ੍ਹਾਂ ਹੋ ਸਕੇ ਉਨ੍ਹਾਂ ਖੂਬਸੂਰਤ ਪਲਾਂ ਦਾ ਮਜ੍ਹਾਂ ਲਓ।
5. ਪਰਿਵਾਰ ਦਾ ਵੀ ਮਾਣ ਰੱਖੋ
ਸਿਰਫ ਪਤੀ ਦਾ ਹੀ ਖਿਆਲ ਰੱਖਣਾ ਤੁਹਾਡਾ ਫਰਜ਼ ਨਹੀਂ ਹੈ। ਯਾਦ ਰੱਖੋ ਉਨ੍ਹਾਂ ਨਾਲ ਉਨ੍ਹਾਂ ਦਾ ਪਰਿਵਾਰ ਵੀ ਹੈ। ਉਨ੍ਹਾਂ ਦੇ ਮਾਤਾ -ਪਿਤਾ ਦੀ ਸਿਹਤ ਤੇ ਖਾਣ -ਪੀਣ ਦਾ ਵੀ ਖਿਆਲ ਰੱਖੋ। ਇਸ ਤਰ੍ਹਾਂ ਤੁਸੀਂ ਆਪਣੇ ਪਤੀ ਦੇ ਦਿਲ ''ਚ ਵੱਸ ਸਕਦੇ ਹੋ।
6. ਧੰਨਵਾਦ ਕਰੋ
ਅਜਿਹਾ ਨਹੀਂ ਕਿ ਤੁਸੀਂ ਵਿਆਹ ਦੇ ਕੁਝ ਸਾਲ ਬਾਅਦ ਇੱਕ ਦੂਸਰੇ ਦਾ ਖਿਆਲ ਰੱਖਣਾ ਛੱਡ ਦਿਓ ਸਾਲਾਂ ਬਾਅਦ ਵੀ ਰਿਸ਼ਤੇ ''ਚ ਪਿਆਰ ਬਣਾਈ ਰੱਖੋ। ਪਤੀ ਦਾ ਉਮਰ ਭਰ ਸਾਥ ਨਿਭਾਉਣ ਲਈ ਧਨਵਾਦ ਕਰਦੇ ਰਹੋ।
7. ਖਿਆਲ ਰੱਖੋ
ਪਤੀ ਜਦੋਂ ਸਾਰੇ ਦਿਨ ਤੋਂ ਬੀਅਦ ਥੱਕ - ਟੁੱਟ ਕੇ ਘਰ ਆਏ ਤਾਂ ਉਨ੍ਹਾਂ ਨਾਲ ਝਗੜਾ ਕਰਨ ਦੀ ਬਜਾਏ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖੋ। ਹਲਕੇ ਹੱਥਾਂ ਨਾਲ ਸਿਰ ਦਬਾਓ। ਭੋਜਨ ਵੀ ਪਹਿਲਾਂ ਹੀ ਤਿਆਰ ਕਰ ਲਓ। ਉਨ੍ਹਾਂ ਨੂੰ ਜਤਾਓ ਕਿ ਤੁਸੀਂ ਉਨ੍ਹਾਂ ਦੀ ਕਿੰਨੀ ਫਿਕਰ ਕਰਦੇ ਹੋ