ਇਨ੍ਹਾਂ ਤਰੀਕਿਆਂ ਨਾਲ ਰੱਖੋ ਲੈਦਰ ਹੈਂਡ ਬੈਗਸ ਦਾ ਧਿਆਨ, ਨਹੀਂ ਹੋਣਗੇ ਜਲਦੀ ਖਰਾਬ

04/10/2018 2:39:53 PM

ਨਵੀਂ ਦਿੱਲੀ— ਦਫਤਰ, ਕਾਲੇਜ, ਕੈਜੁਅਲ ਆਊਟਿੰਗ, ਵਿਆਹ, ਫੰਕਸ਼ਨ ਮਤਲੱਬ ਹਰ ਥਾਂ 'ਤੇ ਔਰਤਾਂ ਆਪਣੇ ਨਾਲ ਹੈਂਡ ਬੈਗਸ ਜ਼ਰੂਰ ਕੈਰੀ ਕਰਦੀਆਂ ਹਨ। ਜ਼ਿਆਦਾਤਰ ਲੜਕੀਆਂ ਹੈਂਡ ਬੈਗਸ ਹੀ ਲੈਂਦੀਆਂ ਹਨ। ਲੈਦਰ ਬੈਗਸ ਥੋੜ੍ਹੇ ਮਹਿੰਗੇ ਜ਼ਰੂਰ ਹੁੰਦੇ ਹਨ। ਮਹਿੰਗੇ ਹੋਣ ਕਾਰਨ ਇਨ੍ਹਾਂ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਜੇ ਤੁਹਾਡੇ ਕੋਲ ਵੀ ਮਹਿੰਗਾ ਲੈਦਰ ਬੈਗ ਹੈ ਤਾਂ ਇਹ ਟਿਪਸ ਐਂਡ ਟ੍ਰਿਕਸ ਤੁਹਾਡੇ ਬਹੁਤ ਕੰਮ ਆਉਣਗੇ ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਲਾਈਟ ਕਲਰ ਦੇ ਲੈਦਰ ਬੈਗਸ ਨਾਲ ਦਾਗਾਂ ਨੂੰ ਹਟਾਉਣ ਲਈ ਨੇਲ ਪੇਂਟ ਰਿਮੂਵਰ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਧਿਆਨ ਰੱਖੋ ਕਿ ਜ਼ਿਆਦਾ ਮਾਤਰਾ 'ਚ ਨੇਲ ਪੇਂਟ ਰਿਮੂਵਰ ਨਾ ਲਗਾਓ। ਰਿਮੂਵਰ ਲਗਾਉਣ ਦੇ ਬਾਅਦ ਹੀ ਸਾਫ ਕੱਪੜੇ ਨਾਲ ਇਸ ਨੂੰ ਸਾਫ ਕਰ ਦਿਓ।
2. ਗ੍ਰੀਸ ਅਤੇ ਤੇਲ ਦਾ ਦਾਗ ਕੱਢਣ ਲਈ ਪਾਣੀ ਅਤੇ ਮੁਲਾਇਮ ਕੱਪੜੇ ਦੀ ਵਰਤੋਂ ਕਰੋ। ਜ਼ਿਆਦਾ ਪਾਣੀ ਦੀ ਵਰਤੋਂ ਨਾ ਕਰੋ ਅਤੇ ਦਾਗ ਨੂੰ ਉਦੋਂ ਹੀ ਸਾਫ ਕਰ ਦਿਓ ਜਦੋਂ ਇਹ ਲੱਗਿਆ ਹੋਵੇ।
3. ਲੈਦਰ ਬੈਗਸ ਨੂੰ ਹਮੇਸ਼ਾ ਹਲਕੇ ਹੱਥਾਂ ਨਾਲ ਸਾਫ ਕਰੋ। ਰਗੜ-ਰਗੜ ਕੇ ਸਾਫ ਕਰਨ ਨਾਲ ਉਹ ਜਲਦੀ ਖਰਾਬ ਹੋ ਸਕਦੇ ਹਨ।
4. ਆਪਣੇ ਕਾਸਮੇਟਿਕਸ ਨੂੰ ਹਮੇਸ਼ਾ ਪਾਉਚ 'ਚ ਰੱਖੋ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਾ ਫੈਲੇ। ਨਾਲ ਹੀ ਪੈੱਨ ਨੂੰ ਵੀ ਪਾਉਚ 'ਚ ਹੀ ਰੱਖੋ।
5. ਇਨ੍ਹਾਂ ਬੈਗਸ ਨੂੰ ਨੈਚੁਰਲ ਫੈਬਰਿਕ ਨਾਲ ਬਣੇ ਕੇਸ 'ਚ ਰੱਖੋ ਜਿਸ ਨਾਲ ਤੁਸੀਂ ਇਸ ਦੀ ਕਾਫੀ ਦੇਰ ਤਕ ਵਰਤੋਂ ਕਰ ਪਾਓਗੇ।
6. ਬਾਰਿਸ਼ ਜਾਂ ਸਰਦੀ ਦੇ ਬਾਅਦ ਬੈਗ ਸੁੱਕਣ ਲਈ ਧੁੱਪ 'ਚ ਰੱਖ ਦਿਓ। ਇਸ ਨਾਲ ਉਨ੍ਹਾਂ ਨੂੰ ਹਵਾ ਚੰਗੀ ਲੱਗ ਜਾਵੇਗੀ ਅਤੇ ਬੈਗ 'ਚੋਂ ਬਦਬੂ ਵੀ ਨਹੀਂ ਆਵੇਗੀ।
7. ਜੇ ਹੈਂਡ ਬੈਗਸ 'ਤੇ ਕਿਸੇ ਵੀ ਤਰ੍ਹਾਂ ਦੀ ਗ੍ਰੀਸ ਦਾ ਦਾਗ ਲੱਗ ਗਿਆ ਹੈ ਤਾਂ ਉਸ ਨੂੰ ਪਾਣੀ ਦੇ ਬਿਨਾ ਹਟਾਓ।


Related News