Flower Buke ਨੂੰ ਇਸ ਤਰ੍ਹਾਂ ਰੱਖੋ ਜ਼ਿਆਦਾ ਸਮੇਂ ਤੱਕ ਫਰੈੱਸ਼

08/18/2017 3:21:41 PM

ਨਵੀਂ ਦਿੱਲੀ— ਅਕਸਰ ਘਰ ਦੀ ਸਜਾਵਟ, ਵਿਆਹ, ਪਾਰਟੀ ਜਾਂ ਫੈਸਟੀਵਲ ਦੇ ਲਈ ਤੁਸੀਂ ਫਲਾਵਰ ਬੁਕੇ ਲੈ ਤਾਂ ਆਉਂਦੀ ਹੋ ਪਰ ਇਨ੍ਹਾਂ ਨੂੰ ਫਰੈੱਸ਼ ਰੱਖਣਾ ਤੁਹਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਅਜਿਹੇ ਟਿਪਸ ਲਿਆਏ ਹਾਂ ਜਿਸ ਨਾਲ ਤੁਸੀਂ ਆਪਣੇ ਬੁਕੇ ਨੂੰ ਜ਼ਿਆਦਾ ਦੇਰ ਤੱਕ ਫਰੈੱਸ਼ ਰੱਖ ਸਕਦੀ ਹੋ। ਇਸ ਨਾਲ ਤੁਸੀਂ ਫਲਾਵਰ ਨੂੰ ਘਰ ਵਿਚ ਰੱਖਣ ਦੇ ਨਾਲ-ਨਾਲ ਕਿਸੇ ਨੂੰ ਗਿਫਟ ਵੀ ਕਰ ਸਕਦੀ ਹੋ ਤਾਂ ਆਓ ਜਾਣਦੇ ਹਾਂ ਇਨ੍ਹਾਂ ਟਿਪਸ ਬਾਰੇ ਜਿਸ ਨਾਲ ਤੁਸੀਂ ਜ਼ਿਆਦਾ ਸਮੇਂ ਤੱਕ ਫੁੱਲਾਂ ਨੂੰ ਫਰੈੱਸ਼ ਰੱਖ ਸਕਦੀ ਹੋ। 
1. ਸਹੀ ਫੁੱਲਾਂ ਦੀ ਕਰੋ ਚੋਣ
ਬੁਕੇ ਖਰੀਦਦੇ ਸਮੇਂ ਹਮੇਸ਼ਾ ਅਜਿਹੇ ਫੁੱਲਾਂ ਦੀ ਚੋਣ ਕਰੋ ਜੋ ਲੰਬੇ ਸਮੇਂ ਤੱਕ ਖਿਲੇ ਰਹਿੰਦੇ ਹੋਣ। ਤੁਸੀਂ ਚਾਹੋ ਤਾਂ ਗੁਲਾਬ ਦੇ ਫੁੱਲਾਂ ਦਾ ਬੁਕੇ ਬਣਵਾ ਸਕਦੇ ਹੋ। ਇਹ ਫੁੱਲ ਘੱਟ ਤੋਂ ਘੱਟ ਸੱਤ ਦਿਨ ਤੱਕ ਆਰਾਮ ਨਾਲ ਖਿਲੇ ਰਹਿੰਦੇ ਹਨ। ਇਸ ਤੋਂ ਇਲਾਵਾ ਫੁੱਲਾਂ ਨੂੰ ਗਹਿਰੇ ਡਿੱਬੇ ਵਿਚ ਠੰਡਾ ਪਾਣੀ ਪਾ ਕੇ ਰੱਖਣ ਨਾਲ ਹੋਰ ਵੀ ਜ਼ਿਆਦਾ ਦਿਨ ਤੱਕ ਚਲਦੇ ਹਨ।

PunjabKesari
2. ਧੁੱਪ ਅਤੇ ਹਵਾ
ਅਕਸਰ ਤੁਸੀਂ ਫਲਾਵਰ ਬੁਕੇ ਨੂੰ ਅਜਿਹੇ ਥਾਂ 'ਤੇ ਰੱਖ ਦਿੰਦੇ ਹੋ ਜਿੱਥੇ ਉਨ੍ਹਾਂ ਨੂੰ ਧੁੱਪ ਅਤੇ ਹਵਾ ਠੀਕ ਤਰ੍ਹਾਂ ਨਾਲ ਨਹੀਂ ਮਿਲ ਪਾਉਂਦੀ। ਇਸ ਲਈ ਬੁਕੇ ਨੂੰ ਹਮੇਸ਼ਾ ਅਜਿਹੀ ਥਾਂ 'ਤੇ ਰੱਖੋ ਜਿੱਥੇ ਉਨ੍ਹਾਂ ਨੂੰ ਧੁੱਪ ਦੇ ਨਾਲ-ਨਾਲ ਕੁਦਰਤੀ ਹਵਾ ਵੀ ਠੀਕ ਤਰ੍ਹਾਂ ਨਾਲ ਮਿਲੇ। 
3. ਫਰਿੱਜ ਵਿਚ ਰੱਖਣਾ
ਫੁੱਲ ਲਿਆਉਣ ਦੇ ਤੁਰੰਤ ਬਾਅਦ ਉਸ ਨੂੰ ਫੁੱਲਦਾਨ ਵਿਚ ਨਾ ਰੱਖੋ। ਫੁੱਲਦਾਨ ਵਿਚ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਫਰਿੱਜ ਵਿਚ 6 ਘੰਟਿਆਂ ਤੱਕ ਬੰਦ ਕਰਕੇ ਰੱਖੋ। ਇਸ ਨਾਲ ਫੁੱਲਾਂ ਦੀ ਖੂਸ਼ਬੂ ਵੀ ਬਣੀ ਰਹਿੰਦੀ ਹੈ ਅਤੇ ਉਹ ਜਲਦੀ ਨਹੀਂ ਮੁਰਝਾਉਂਦੇ। ਅਜਿਹਾ ਕਰਨ ਨਾਲ ਤੁਹਾਡੇ ਫੁੱਲ ਤਿੰਨ ਗੁਣਾ ਜ਼ਿਆਦਾ ਦਿਨ ਤੱਕ ਚਲਦੇ ਰਹਿਣਗੇ।
4. ਮੁਰਝਾਉਣ ਵਾਲੇ ਫੁੱਲ
ਅਕਸਰ ਤੁਹਾਨੂੰ ਇਹ ਪਤਾ ਨਹੀਂ ਚਲ ਪਾਉਂਦਾ ਕਿ ਕਿਹੜੇ ਫੁੱਲ ਜ਼ਿਆਦਾ ਦੇਰ ਤੱਕ ਤਾਜ਼ੇ ਰਹਿ ਸਕਦੇ ਹਨ। ਇਸ ਤਰ੍ਹਾਂ ਤੁਸੀਂ ਲੰਬੇ ਸਮੇਂ ਤੱਕ ਤਾਜ਼ੇ ਰਹਿਣ ਵਾਲੇ ਫੁੱਲਾਂ ਦੇ ਨਾਲ ਜਲਦੀ ਮੁਰਝਾਉਣ ਵਾਲੇ ਫੁੱਲਾਂ ਨੂੰ ਰੱਖ ਦਿੰਦੇ ਹੋ। ਜਲਦੀ ਮੁਰਝਾਉਣ ਵਾਲੇ ਫੁੱਲ ਲੰਬੇ ਸਮੇਂ ਤੱਕ ਚਲਣ ਵਾਲੇ ਫੁੱਲਾਂ 'ਤੇ ਵੀ ਅਸਰ ਪਾਉਂਦੇ ਹਨ ਅਤੇ ਉਸ ਵੀ ਮੁਰਝਾ ਜਾਂਦੇ ਹਨ।

PunjabKesari
5. ਸਬਜ਼ੀਆਂ ਤੋਂ ਦੂਰ ਰੱਖਣਾ
ਬਾਜ਼ਾਰ ਵਿਚ ਫੁੱਲ ਖਰੀਦਣ ਦੇ ਬਾਅਦ ਉਨ੍ਹਾਂ ਨੂੰ ਬਾਕੀ ਸਬਜ਼ੀਆਂ ਦੇ ਨਾਲ ਨਾ ਰੱਖੋ। ਸਬਜ਼ੀਆਂ ਤੋਂ ਨਿਕਲਣ ਵਾਲੀ ਐਥਲੀਨ ਗੈਸ ਫੁੱਲਾਂ ਨੂੰ ਖਰਾਬ ਕਰ ਦਿੰਦੀ ਹੈ, ਜਿਸ ਨਾਲ ਜ਼ਿਆਦਾ ਸਮੇਂ ਤੱਕ ਉਹ ਤਾਜ਼ੇ ਨਹੀਂ ਰਹਿ ਪਾਉਂਦੇ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਫੁੱਲ ਰੱਖਣ ਨਾਲ ਉਨ੍ਹਾਂ ਦੀ ਸ਼ੋਭਾਂ ਵੀ ਖਰਾਬ ਹੋ ਜਾਂਦੀ ਹੈ।


Related News