ਔਰਤਾਂ ਨੂੰ ਰਾਇਲ ਲੁੱਕ ਦੇ ਰਹੀਆਂ ਹਨ ਕਸ਼ਮੀਰੀ ਬਾਰਡਰ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ
Sunday, Mar 30, 2025 - 08:34 AM (IST)

ਮੁੰਬਈ- ਭਾਰਤੀ ਪਹਿਰਾਵੇ ਵਿਚ ਸਾੜ੍ਹੀ ਪਹਿਨਣਾ ਹਰ ਔਰਤ ਅਤੇ ਮੁਟਿਆਰ ਨੂੰ ਪਸੰਦ ਹੁੰਦਾ ਹੈ। ਔਰਤਾਂ ਤੇ ਮੁਟਿਆਰਾਂ ਖਾਸ ਮੌਕਿਆਂ ’ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ ਪਹਿਨਣਾ ਪਸੰਦ ਕਰਦੀਆਂ ਹਨ। ਕਸ਼ਮੀਰੀ ਐਂਬ੍ਰਾਇਡਰੀ ਸ਼ੁਰੂ ਤੋਂ ਹੀ ਔਰਤਾਂ ਦੀ ਪਸੰਦ ਰਹੀ ਹੈ। ਅੱਜਕੱਲ ਕਸ਼ਮੀਰੀ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ ਬਹੁਤ ਟਰੇਂਡ ਵਿਚ ਹਨ। ਇਹ ਔਰਤਾਂ ਨੂੰ ਬਹੁਤ ਰਾਇਲ ਲੁੱਕ ਦਿੰਦੀਆਂ ਹਨ। ਮੁਟਿਆਰਾਂ ਅਤੇ ਔਰਤਾਂ ਕਸ਼ਮੀਰੀ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ਉਨ੍ਹਾਂ ਨੂੰ ਵਿਆਹ, ਪਾਰਟੀ, ਪੂਜਾ ਪ੍ਰੋਗਰਾਮ ਤੇ ਹੋਰ ਸਮਾਰੋਹ ਦੌਰਾਨ ਇਸ ਤਰ੍ਹਾਂ ਦੀਆਂ ਸਾੜ੍ਹੀਆਂ ਪਹਿਨੇ ਦੇਖਿਆ ਜਾ ਸਕਦਾ ਹੈ।
ਔਰਤਾਂ ਨੂੰ ਸਭ ਤੋਂ ਜ਼ਿਆਦਾ ਦੋ ਤਰ੍ਹਾਂ ਦੇ ਡਿਜ਼ਾਈਨ ਦੀਆਂ ਸਾੜ੍ਹੀਆਂ ਪਸੰਦ ਆ ਰਹੀਆਂ ਹਨ। ਇਕ ਜਿਨ੍ਹਾਂ ਵਿਚ ਫੁੱਲ ਕਸ਼ਮੀਰੀ ਅਤੇ ਐਂਬ੍ਰਾਇਡਰੀ ਕੀਤੀ ਗਈ ਹੁੰਦੀ ਹੈ। ਇਨ੍ਹਾਂ ਵਿਚ ਕਸ਼ਮੀਰੀ ਐਂਬ੍ਰਾਇਡਰੀ ਵਿਚ ਛੋਟੇ-ਛੋਟੇ ਫੁੱਲ-ਪੱਤੇ ਬਣਾਏ ਹੁੰਦੇ ਹਨ ਜੋ ਔਰਤਾਂ ਅਤੇ ਮੁਟਿਆਰਾਂ ਨੂੰ ਬਹੁਤ ਸਿੰਪਲ ਸੋਬਰ ਲੁੱਕ ਦਿੰਦੇ ਹਨ। ਇਸ ਤਰ੍ਹਾਂ ਦੀਆਂ ਸਾੜ੍ਹੀਆਂ ਨੂੰ ਮੁਟਿਆਰਾਂ ਅਤੇ ਔਰਤਾਂ ਆਊਟਿੰਗ, ਸ਼ਾਪਿੰਗ ਅਤੇ ਕੈਜੁਅਲ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਉਥੇ ਦੂਜੇ ਪਾਸੇ ਡਿਜ਼ਾਈਨ ਵਿਚ ਸਾੜ੍ਹੀਆਂ ਦੇ ਬਾਰਡਰ ’ਤੇ ਹੈਵੀ ਕਸ਼ਮੀਰੀ ਐਂਬ੍ਰਾਇਡਰੀ ਕੀਤੀ ਗਈ ਹੁੰਦੀ ਹੈ ਜੋ ਉਸਨੂੰ ਬਹੁਤ ਸੁੰਦਰ ਅਤੇ ਆਕਰਸ਼ਕ ਬਣਾਉਂਦੀ ਹੈ। ਇਹ ਸਾੜ੍ਹੀਆਂ ਮੁਟਿਆਰਾਂ ਬਹੁਤ ਕਲਾਸੀ ਅਤੇ ਰਾਇਲ ਦਿਖਾਉਂਦੀਆਂ ਹਨ। ਕਸ਼ਮੀਰੀ ਬਾਰਡਰ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ ਔਰਤਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਜ਼ਿਆਦਾਤਰ ਔਰਤਾਂ ਨੂੰ ਇਹ ਸਾੜ੍ਹੀਆਂ ਗੂੜ੍ਹੇ ਰੰਗ ਵਿਚ ਪਸੰਦ ਆ ਰਹੀਆਂ ਹਨ। ਅਜਿਹੇ ਵਿਚ ਨਿਊ ਬ੍ਰਾਈਡਲ ਅਤੇ ਔਰਤਾਂ ਨੂੰ ਰੈੱਡ, ਬਲਿਊ, ਗ੍ਰੀਨ, ਬਲੈਕ, ਪਰਪਲ ਆਦਿ ਰੰਗ ਵਿਚ ਕਸ਼ਮੀਰੀ ਐਂਬ੍ਰਾਇਡਰੀ ਬਾਰਡਰ ਵਾਲੀਆਂ ਸਾੜ੍ਹੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਬਾਰਡਰ ਬਹੁਤ ਚੌੜੇ ਅਤੇ ਅਟ੍ਰੈਕਟਿਵ ਹੁੰਦੇ ਹਨ। ਜਿਊਲਰੀ ਵਿਚ ਇਨ੍ਹਾਂ ਨਾਲ ਔਰਤਾਂ ਜ਼ਿਆਦਾਤਰ ਗੋਲਡ, ਡਾਇਮੰਡ ਜਾਂ ਫਿਰ ਮੈਚਿੰਗ ਜਿਊਲਰੀ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ। ਜੁੱਤੀ ਵਿਚ ਔਰਤਾਂ ਇਸ ਦੇ ਨਾਲ ਹਾਈ ਹੀਲਸ ਜਾਂ ਹਾਈ ਵੇਲੀ ਨੂੰ ਟਰਾਈ ਕਰ ਰਹੀਆਂ ਹਨ।
ਹੇਅਰ ਸਟਾਈਲ ਵਿਚ ਔਰਤਾਂ ਨੂੰ ਜ਼ਿਆਦਾਤਰ ਓਪਨ ਹੇਅਰ ਜਾਂ ਜੁੜਾ ਬਨ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਨਿਖਾਰਦਾ ਹੈ। ਇਨ੍ਹਾਂ ਸਾੜ੍ਹੀਆਂ ’ਤੇ ਕੀਤੀ ਗਈ ਕਸ਼ਮੀਰੀ ਐਂਬ੍ਰਾਇਡਰੀ ਇਨ੍ਹਾਂ ਨੂੰ ਹੋਰ ਸਾੜ੍ਹੀਆਂ ਨਾਲੋਂ ਵੱਖ ਅਤੇ ਸੁੰਦਰ ਬਣਾਉਂਦੀ ਹੈ। ਇਨ੍ਹਾਂ ਸਾੜ੍ਹੀਆਂ ਨੂੰ ਜੰਮੂ-ਕਸ਼ਮੀਰ ਸਮੇਤ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਮੁੰਬਈ ਤੇ ਹੋਰ ਸੂਬੇ ਸਮੇਤ ਵਿਦੇਸ਼ ਦੀਆਂ ਔਰਤਾਂ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।