ਪਰਿਵਾਰ ''ਚ ਪਿਆਰ ਵਧਾਉਣ ਲਈ ਅਪਣਾਓ ਇਹ ਗੱਲਾਂ

Tuesday, Apr 11, 2017 - 03:46 PM (IST)

ਪਰਿਵਾਰ ''ਚ ਪਿਆਰ ਵਧਾਉਣ ਲਈ ਅਪਣਾਓ ਇਹ ਗੱਲਾਂ
ਜਲੰਧਰ— ਇਸ ਰੁਝੇਵਿਆਂ ਭਰੀ ਜਿੰਦਗੀ ''ਚ ਸਾਰੇ ਕਿਸੇ ਨਾ ਕਿਸੇ ਤਣਾਅ ''ਚ ਰਹਿੰਦੇ ਹਨ। ਇਹ ਗੱਲ ਪਰਿਵਾਰ ''ਤੇ ਵੀ ਲਾਗੂ ਹੁੰਦੀ ਹੈ। ਸਾਡੀ ਜੀਵਨ ਸ਼ੈਲੀ ਹੀ ਅਜਿਹੀ ਹੋ ਗਈ ਹੈ ਕਿ ਅਸੀਂ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਸਮਾਂ ਹੀ ਨਹੀਂ ਦੇ ਪਾਉਂਦੇ। ਜਦੋਂ ਅਸੀਂ ਪਰਿਵਾਰ ''ਚ ਇੱਕਠੇ ਬੈਠ ਕੇ ਗੱਲਾਂ ਕਰਦੇ ਹਾਂ ਤਾਂ ਅਸੀਂ ਜਾਣੇ-ਅਣਜਾਣੇ ''ਚ ਇਕ-ਦੂਜੇ ਨੂੰ ਚੋਟ ਪਹੁੰਚਾਉਣ ਵਾਲੀ ਗੱਲ ਕਰ ਜਾਂਦੇ ਹਾਂ, ਜਿਸ ਕਾਰਨ ਪਰਿਵਾਰ ''ਚ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ''ਤੇ ਪਰਿਵਾਰ ਝਗੜਿਆਂ ਤੋਂ ਬਚਿਆ ਰਹੇਗਾ।
1. ਅਧਿਕਾਰ ਹੀ ਨਹੀਂ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝੋ
ਖਾਸ ਤੌਰ ''ਤੇ ਪਰਿਵਾਰਕ ਰਿਸ਼ਤਿਆਂ ''ਚ ਨੌਜ਼ਵਾਨ ਪੀੜ੍ਹੀ ਦੀ ਇਹ ਆਦਤ ਬਣ ਗਈ ਹੈ ਕਿ ਉਹ ਸਿਰਫ ਆਪਣੇ ਅਧਿਕਾਰਾਂ ਦੀ ਹੀ ਗੱਲ ਕਰਦੀ ਹੈ। ਜਦਕਿ ਅਜਿਹਾ ਕਰਦੇ ਹੋਏ ਉਹ ਭੁੱਲ ਜਾਂਦੇ ਹਨ ਕਿ ਅਧਿਕਾਰਾਂ ਦੀ ਮੰਗ ਉਹੀ ਕਰ ਸਕਦਾ ਹੈ ਜਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੋਵੇ। ਇਸ ਲਈ ਅਧਿਕਾਰ ਅਤੇ ਜ਼ਿੰਮੇਵਾਰੀ ਦੋਹਾਂ ਦੇ ਮੱਹਤਵ ਨੂੰ ਸਮਝਣਾ ਚਾਹੀਦਾ ਹੈ। ਇਸ ਨਾਲ ਪਰਿਵਾਰ ''ਚ ਤਾਲਮੇਲ ਬਣਾਉਣਾ ਆਸਾਨ ਰਹਿੰਦਾ ਹੈ।
2. ਛੋਟੇ-ਛੋਟੇ ਤਿਆਗ
ਤਿਆਗ ਬਹੁਤ ਵੱਡਾ ਅਤੇ ਡੂੰਘਾ ਸ਼ਬਦ ਹੈ ਪਰ ਪਰਿਵਾਰ ਦੇ ਮੈਂਬਰਾਂ ਲਈ ਕੀਤਾ ਗਿਆ ਛੋਟਾ ਤਿਆਗ ਵੀ ਸਾਡੇ ਜੀਵਨ ਦੇ ਕਿਸੇ ਵੱਡੇ ਸੁੱਖ ਦਾ ਕਾਰਨ ਹੋ ਸਕਦਾ ਹੈ।
3. ਆਪਣੀ ਗੱਲ ਥੋਪਣ ਤੋਂ ਬਚੋ
ਜੇ ਅਸੀਂ ਪਰਿਵਾਰ ਦੇ ਵੱਡੇ ਹੁੰਦੇ ਹਾਂ ਤਾਂ ਅਕਸਰ ਸਾਨੂੰ ਲੱਗਦਾ ਹੈ ਕਿ ਅਸੀਂ ਜੋ ਕਰ ਰਹੇ ਹਾਂ ਅਤੇ ਜੋ ਕਹਿ ਰਹੇ ਹਾਂ ਉਹੀ ਠੀਕ ਹੈ। ਅਸਲ ''ਚ ਇਹ ਸੋਚ ਸਹੀ ਨਹੀਂ ਹੈ। ਜਦੋਂ ਅਸੀਂ ਪਰਿਵਾਰ ''ਚ ਅਜਿਹਾ ਵਰਤਾਓ ਕਰਦੇ ਹਾਂ ਤਾਂ ਅਸੀਂ ਆਪਣਿਆਂ ਤੋਂ ਦੂਰ ਹੋਣ ਲੱਗਦੇ ਹਾਂ। ਇਨ੍ਹਾਂ ਰਿਸ਼ਤਿਆਂ ''ਚ ਦੂਰੀਆਂ ਨਾ ਆਉਣ, ਇਸ ਲਈ ਜ਼ਰੂਰੀ ਹੈ ਕਿ ਪਰਿਵਾਰ ਨਾਲ ਸੰਬੰਧਿਤ ਕੋਈ ਵੀ ਫੈਸਲਾ ਲੈਣ ਲੱਗਿਆਂ ਬਾਕੀ ਮੈਂਬਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
4. ਜ਼ਿਆਦਾ ਜਿੱਦ ਚੰਗੀ ਨਹੀਂ

ਜਦੋਂ ਅਸੀਂ ਪਰਿਵਾਰ ''ਚ ਛੋਟੇ ਮੈਂਬਰ ਹੁੰਦੇ ਹਾਂ ਤਾਂ ਸਾਨੂੰ ਅਕਸਰ ਕਈ ਗੱਲਾਂ ''ਚ ਆਜ਼ਾਦੀ ਮਿਲਦੀ ਹੈ। ਸਾਡੀ ਛੋਟੀ ਜਿਹੀ ਜਿੱਦ ਨੂੰ ਪੂਰਾ ਕਰਨ ਲਈ ਸਾਰਾ ਪਰਿਵਾਰ ਕੋਸ਼ਿਸ਼ ਕਰਨ ਲੱਗਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਪਿਆਰ ਦਾ ਗਲਤ ਫਾਇਦਾ ਚੁੱਕੀਏ। ਉਦਾਹਰਨ ਵਜੋਂ ਜੇ ਪਰਿਵਾਰ ਤੁਹਾਡੀ ਕਿਸੇ ਮੰਗ ਨੂੰ ਪੂਰਾ ਕਰਨ ਲਈ ਸਹਿਮਤ ਨਹੀਂ ਹੈ ਤਾਂ ਜਿੱਦ ਕਰਨ ਦੀ ਥਾਂ ਇਸ ਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।  


Related News