ਚਿੱਟੇ ਕੱਪੜਿਆਂ ''ਚ ਵੀ ਸਟਾਈਲਿਸ਼ ਨਜ਼ਰ ਆਉਂਦੀ ਹੈ ਜੈਨੀਫ਼ਰ
Sunday, Mar 12, 2017 - 01:12 PM (IST)

ਮੁੰਬਈ— ਸਟਾਈਲ ਦੇ ਮਾਮਲੇ ''ਚ ਅੱਜਕਲ ਟੀ. ਵੀ. ਅਦਾਕਾਰਾਂ ਵੀ ਪਿੱਛੇ ਨਹੀਂ ਹਨ। ਐਵਾਰਡ ਸਮਾਰੋਹ ਹੋਵੇ ਜਾਂ ਫਿਰ ਪਾਰਟੀ ਇਨ੍ਹਾਂ ਅਦਾਕਾਰਾਂ ਦਾ ਸਟਾਈਲ ਹਮੇਸ਼ਾ ਵੱਖਰਾ ਹੁੰਦਾ ਹੈ। ਟੀ. ਵੀ. ਅਦਾਕਾਰਾ ਜੈਨੀਫ਼ਰ ਵਿਗੇਂਟ ਬਹੁਤ ਖੂਬਸੂਰਤ ਹੈ। ਭਾਰਤੀ ਡਰੈੱਸ ਹੋਵੇ ਜਾਂ ਪੱਛਮੀ ਜੈਨੀਫ਼ਰ ਹਰ ਡਰੈੱਸ ''ਚ ਸਟਾਈਲਿਸ਼ ਨਜ਼ਰ ਆਉਂਦੀ ਹੈ।
ਜੈਨੀਫ਼ਰ ਅੱਜਕਲ੍ਹ ''ਬੇਹੱਦ'' ਸੀਰੀਅਲ ''ਚ ਨਜ਼ਰ ਆਉਂਦੀ ਹੈ। ਸੀਰੀਅਲ ''ਚ ਜ਼ਿਆਦਾਤਰ ਉਹ ਚਿੱਟੇ ਕੱਪੜੇ ਹੀ ਪਾਉਂਦੀ ਹੈ। ਚਿੱਟੇ ਰੰਗ ਦੀਆਂ ਡਰੈੱਸਾਂ ਨੂੰ ਜੈਨੀਫ਼ਰ ਵੱਖ-ਵੱਖ ਤਰੀਕਿਆਂ ਨਾਲ ਪਹਿਨਦੀ ਹੈ। ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਜੈਨੀਫ਼ਰ ਨੂੰ ਚਿੱਟਾ ਰੰਗ ਬਹੁਤ ਪਸੰਦ ਹੈ। ਤੁਹਾਨੂੰ ਦੱਸ ਦਈਏ ਕਿ ਅਸਲ ਜ਼ਿੰਦਗੀ ''ਚ ਵੀ ਜੈਨੀਫ਼ਰ ਬਹੁਤ ਸਟਾਈਲਿਸ਼ ਅਤੇ ਗਲੈਮਰਸ ਹੈ। ਉਹ ਆਪਣੇ ਇੰਸਟਾਗ੍ਰਾਮ ਖਾਤੇ ''ਚ ਆਪਣੀਆਂ ਫੋਟੋਆਂ ਪਾਉਂਦੀ ਰਹਿੰਦੀ ਹੈ। ਤਸਵੀਰਾਂ ''ਚ ਉਨ੍ਹਾਂ ਦਾ ਅੰਦਾਜ਼ ਵੱਖਰਾ ਨਜ਼ਰ ਆਉਂਦਾ ਹੈ। ਉਨ੍ਹਾਂ ਦੇ ਪ੍ਰਸ਼ਸੰਕ ਵੀ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰਦੇ ਹਨ।
ਜੇਕਰ ਤੁਹਾਨੂੰ ਵੀ ਚਿੱਟਾ ਰੰਗ ਪਸੰਦ ਹੈ ਤਾਂ ਤੁਸੀਂ ਵੀ ਜੈਨੀਫ਼ਰ ਦੇ ਇਨ੍ਹਾਂ ਵੱਖ-ਵੱਖ ਤਰੀਕਿਆਂ ਨੂੰ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਜੈਨੀਫ਼ਰ ਦੀਆਂ ਕੁਝ ਤਸਵੀਰਾਂ ਦਿਖਾ ਰਹੇ ਹਾਂ ਜਿਸ ''ਚ ਉਨ੍ਹਾਂ ਨੇ ਚਿੱਟੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ। ਤੁਸੀਂ ਵੀ ਜੈਨੀਫ਼ਰ ਦੇ ਇਸ ਸਟਾਈਲ ਨੂੰ ਅਪਣਾ ਕੇ ਸਟਾਈਲਿਸ਼ ਬਣ ਸਕਦੇ ਹੋ।