ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

Sunday, Aug 16, 2020 - 06:08 PM (IST)

ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਜਲੰਧਰ - ਕਿਸੇ ਸ਼ਖਸ ਦੇ ਨਾਂ ਦਾ ਪਹਿਲਾਂ ਅੱਖਰ ਉਸ ਦੀ ਜ਼ਿੰਦਗੀ ਦਾ ਸਭ ਤੋਂ ਕੁਝ ਬਿਆਨ ਕਰ ਸਕਦਾ ਹੈ। ਨਾਂ ਦਾ ਪਹਿਲਾਂ ਅੱਖਰ ਸ਼ਖਸ ਦੇ ਜੀਵਨ ਨਾਲ ਜੁੜੀਆੰ ਸਾਰੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਨੂੰ ਸੌਖੇ ਢੰਗ ਨਾਲ ਦੱਸ ਦਿੰਦਾ ਹੈ। ਅੱਖਰ ਵਿਅਕਤੀ ਦੀ ਪਛਾਣ ਕਰਵਾਉਣ ਦੇ ਨਾਲ-ਨਾਲ ਉਸ ’ਚ ਪਾਏ ਜਾਣ ਵਾਲੇ ਗੁਣਾਂ ਅਤੇ ਔਗੁਣਾਂ ਨੂੰ ਦੱਸਣ ਦਾ ਕੰਮ ਵੀ ਕਰਦਾ ਹੈ ਅਤੇ ਉਸ ਦੀ ਪਸੰਦ ਅਤੇ ਨਾ ਪਸੰਦ ਵੀ। ਅਸੀਂ ਪਹਿਲਾਂ ਤੁਹਾਨੂੰ ਕਈ ਅੱਖਰ ਦੇ ਲੋਕਾਂ ਬਾਰੇ ਦੱਸ ਚੁੱਕੇ ਹਾਂ ਠੀਕ ਉਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਅਗਰੇਜ਼ੀ ਦੇ ਅੱਖਰ ‘J’ ਨਾਲ ਸ਼ੁਰੂ ਹੋਣ ਵਾਲੇ ਲੋਕਾਂ ਯਾਨੀ ਕੁੜੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ। 

ਦਿਲ ਦੀਆਂ ਸਾਫ
‘J’ ਅੱਖਰ ਦੇ ਨਾਮ ਵਾਲੀਆਂ ਕੁੜੀਆਂ ਖੂਬਸੂਰਤ ਹੁਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਦਾ ਦਿਲ ਵੀ ਬਹੁਤ ਖੂਬਸੂਰਤ ਹੁੰਦਾ ਹੈ। ਇਹ ਕੁੜੀਆਂ ਜਿਸ ਦੇ ਨਾਲ ਵੀ ਦੋਸਤੀ ਕਰਦੀਆਂ ਹਨ ਜਾਂ ਜਿਨ੍ਹਾਂ ਨਾਲ ਇਨ੍ਹਾਂ ਦਾ ਰਿਸ਼ਤਾ ਹੁੰਦਾ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੀਆਂ ਹਨ। ਇਹ ਕੁੜੀਆਂ ਆਪਣੇ ਦੋਸਤਾਂ, ਜੀਵਨ ਸਾਖੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਇਕ ਚੰਗਾ ਰਿਸ਼ਤਾ ਬਣਾ ਕੇ ਰੱਖਦੀਆਂ ਹਨ। ਲੋਕਾਂ ਇਨ੍ਹਾਂ ਦੇ ਇਸ ਸੁਭਾਅ ਨੂੰ ਬਹੁਤ ਪਸੰਦ ਕਰਦੇ ਹਨ।

PunjabKesari

ਲਵ ਮੈਰਿਜ਼ ਵਿਚ ਰੱਖਦੀਆਂ ਹਨ ਵਿਸ਼ਵਾਸ
ਇਹ ਕੁੜੀਆਂ ਕਿਸੇ ਨਾਲ ਵੀ ਰਿਸ਼ਤਾ ਰੱਖਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ’ਤੇ ਵਿਸ਼ਵਾਸ ਕਰਦੀਆਂ ਹਨ। ਇਸੇ ਲਈ ਇਹ ਕੁੜੀਆਂ ਇਕ ਅਜਿਹੇ ਜੀਵਨ ਸਾਥੀ ਦੀ ਭਾਲ ਕਰਦੀਆਂ ਹਨ, ਜਿਸ ਨਾਲ ਵਿਆਹ ਕਰਨ ਤੋਂ ਪਹਿਲਾਂ ਇਹ ਉਸ ਨੂੰ ਚੰਗੀ ਤਰ੍ਹਾਂ ਜਾਣ ਸਕਣ। ਇਸੇ ਕਰਕੇ ਇਸ ਅੱਖਰ ਦੀਆਂ ਕੁੜੀਆਂ ਪ੍ਰੇਮ ਵਿਆਹ ਕਰਵਾਉਂਦੀਆਂ ਹਨ।

ਜੀਵਨ ਸਾਥੀ ਲਈ ਹੁੰਦੀਆਂ ਹਨ ਲੱਕੀ
‘J’ ਅੱਖਰ ਨਾਂ ਵਾਲੀਆਂ ਕੁੜੀਆਂ ਮਿਹਨਤੀ ਹੋਣ ਦੇ ਕਰਕੇ ਪੈਸਾ, ਸ਼ੋਹਰਤ ਅਤੇ ਨਾਮ ਬਹੁਤ ਕਮਾਉਂਦੀਆਂ ਹਨ। ਅਜਿਹੇ ’ਚ ਇਨ੍ਹਾਂ ਕੁੜੀਆਂ ਨਾਲ ਵਿਆਹ ਕਰਵਾਉਣ ਵਾਲੇ ਵਿਅਕਤੀ ਨੂੰ ਵੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਹਨ। ਇਨ੍ਹਾਂ ਕੁੜੀਆਂ ਨਾਲ ਵਿਆਹ ਹੋ ਜਾਣ ’ਤੇ ਇਨ੍ਹਾਂ ਦਾ ਜੀਵਨ ਸਾਥੀ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਸਕਦੇ ਹਨ। 

PunjabKesari

ਖੁਸ਼ੀ ਨਾਲ ਜਿਉਂਦੀਆਂ ਹਨ ਹਰੇਕ ਪਲ
‘J’ ਅੱਖਰ ਵਾਲੀਆਂ ਕੁੜੀਆਂ ਕਿਸੇ ਵੀ ਚੀਜ਼ ਨੂੰ ਲੈ ਕੇ ਚਿੰਤਤ ਨਹੀਂ ਹੁੰਦੀਆਂ। ਇਹ ਕਿਸੇ ਚੀਜ਼ਾਂ ਦੇ ਬਾਰੇ ਜ਼ਿਆਦਾ ਸੋਚਣਾ ਵੀ ਪਸੰਦ ਨਹੀਂ ਕਰਦੀਆਂ। ਇਨ੍ਹਾਂ ਨੂੰ ਆਪਣੇ ਹਿਸਾਬ ਅਤੇ ਖੁਸ਼ ਦਿਲ ਨਾਲ ਹਰ ਚੀਜ਼ ਅਤੇ ਸਥਿਤੀ ਨੂੰ ਸੰਭਾਲਣਾ ਸਹੀ ਲੱਗਦਾ ਹੈ। 

ਸਮਝਦਾਰੀ ਨਾਲ ਲੈਂਦੀਆਂ ਹਨ ਸਾਰੇ ਫੈਸਲੇ
ਇਹ ਕੁੜੀਆਂ ਪਿਆਰੀਆਂ ਅਤੇ ਸੋਹਣੀਆਂ ਹੋਣ ਦੇ ਨਾਲ-ਨਾਲ ਸਮਝਦਾਰ ਵੀ ਹੁੰਦੀਆਂ ਹਨ। ਇਨ੍ਹਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਇਸੇ ਕਰਕੇ ਇਨ੍ਹਾਂ ਨੂੰ ਕੋਈ ਵੀ ਸ਼ਖਸ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁਚਾ ਸਕਦਾ। ਇਹ ਕੁੜੀਆਂ ਕਿਸੇ ਵੀ ਸਥਿਤੀ ਵਿਚ ਹਰ ਚੀਜ਼ ਨੂੰ ਧਿਆਨ ’ਚ ਰੱਖ ਕੇ ਸਹੀ ਫੈਸਲਾ ਲੈਂਦੀਆਂ ਹਨ। 

PunjabKesari

ਜ਼ਿੰਦਗੀ ’ਚ ਨਾਮ ਕਮਾਉਂਦੀਆਂ ਹਨ
ਇਹ ਕੁੜੀਆਂ ਆਪਣੀ ਮਿਹਨਤ, ਖੁਸ਼ਨੁਮਾ ਗੁਣ ਦੇ ਕਾਰਨ ਹਰੇਕ ਕੰਮ ਨੂੰ ਖੁਸ਼ੀ ਅਤੇ ਲਗਨ ਨਾਲ ਕਰਦੀਆਂ ਹਨ। ਇਸੇ ਸਦਕਾ ਇਨ੍ਹਾਂ ਕੋਲ ਪੈਸਾ, ਰੁਤਬਾ, ਪਿਆਰ ਆਦਿ ਹਰ ਚੀਜ਼ ਹੁੰਦੀ ਹੈ। ਇਨ੍ਹਾਂ ਕੁੜੀਆਂ ਨਾਲ ਵਿਆਹ ਕਰਵਾਉਣ ਵਾਲਾ ਸ਼ਖਸ ਆਪਣੇ ਆਪ ਨੂੰ ਲੱਕੀ ਸਮਝਦਾ ਹੈ।

ਖੂਬਸੂਰਤ
‘J’ ਅੱਖਰ ਵਾਲੀਆਂ ਕੁੜੀਆਂ ਖੂਬਸੂਰਤ ਹੋਣ ਦੇ ਨਾਲ-ਨਾਲ ਆਕਰਸ਼ਿਤ ਵੀ ਹੁੰਦੀਆਂ ਹਨ। ਲੋਕ ਇਨ੍ਹਾਂ ਕੁੜੀਆਂ ਵੱਲ ਬਹੁਤ ਜਲਦੀ ਆਕਰਸ਼ਤ ਹੋ ਜਾਂਦੇ ਹਨ ਅਤੇ ਇਨ੍ਹਾਂ ਨਾਲ ਗੱਲਬਾਤ ਕਰਨਾ ਪਸੰਦ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ 

ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ

PunjabKesari

ਪਿਆਰ ਦੇ ਮਾਇਨੇ ਜ਼ਿਆਦਾ ਜ਼ਰੂਰੀ
ਇਨ੍ਹਾਂ ਕੁੜੀਆਂ ਲਈ ਪਿਆਰ ਦੇ ਮਾਇਨੇ ਜ਼ਿਆਦਾ ਜ਼ਰੂਰੀ ਹੁੰਦੇ ਹਨ। ਇਨ੍ਹਾਂ ਲਈ ਆਪਣੇ ਦੋਸਤ, ਘਰ-ਪਰਿਵਾਰ ਆਦਿ ਬਹੁਤ ਮਾਇਨੇ ਰੱਖਦੇ ਹਨ, ਜਿਨ੍ਹਾਂ ਨੂੰ ਇਹ ਬਹੁਤ ਪਿਆਰ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਆਸਟ੍ਰੇਲੀਆ ਤੇ UK ਵਾਂਗ ਵਿਦਿਆਰਥੀ ਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਨਾਲ

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ


author

rajwinder kaur

Content Editor

Related News