ਕਈ ਦਿਨਾਂ ਤੋਂ ਔਰਤ ਦੇ ਨੱਕ ''ਚੋਂ ਆ ਰਿਹਾ ਸੀ ਖੂਨ, ਜਾਂਚ ਕਰਨ ''ਤੇ ਕੀਤਾ ਡਾਕਟਰਾਂ ਨੇ ਇਹ ਖੁਲਾਸਾ

05/24/2017 5:45:10 PM

 ਨਵੀਂ ਦਿੱਲੀ— ਚੀਨ ਦੀ ਰਹਿਣ ਵਾਲੀ 49 ਸਾਲ ਦੀ ਇਕ ਔਰਤ ਪਿਛਲੇ ਕੁਝ ਮਹੀਨਿਆਂ ਤੋਂ ਨੱਕ ਦੀ ਸਮੱਸਿਆ ਨਾਲ ਪੀੜਤ ਸੀ। ਅਖੀਰ ''ਚ ਇਸ ਪਰੇਸ਼ਾਨੀ ਨੂੰ ਲੈ ਕੇ ਉਹ ਡਾਕਟਰ ਕੋਲ ਗਈ ਜਿੱਥੇ ਪਤਾ ਲੱਗਾ ਕਿ ਉਸ ਦੀ ਨੱਕ ''ਚ ਜੋਂਕ ਲੁੱਕਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦੇ ਰਹੇ ਹਾਂ।

1. ਇਸ ਔਰਤ ਦਾ ਨਾਂ ਨਹੀਂ ਦੱਸਿਆ ਗਿਆ ਹੈ। ਉਸ ਔਰਤ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੇ ਨੱਕ ''ਚੋਂ ਖੂਨ ਆ ਰਿਹਾ ਸੀ ਅਤੇ ਕਾਫੀ ਦਰਦ ਵੀ ਹੋ ਰਿਹਾ ਸੀ।
2. ਪਰ ਕੁਝ ਦਿਨ ਪਹਿਲਾਂ ਉਸ ਦਾ ਇਹ ਦਰਦ ਬਹੁਤ ਵੱਧ ਗਿਆ ਅਤੇ ਨੱਕ ''ਚੋਂ ਜ਼ਿਆਦਾ ਖੂਨ ਆਉਣ ਲੱਗਾ।
3. ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਜਿਹਾ ਕਿਸ ਕਾਰਨ ਹੋ ਰਿਹਾ ਹੈ।
4. ਆਪਣੀ ਇਸ ਸਮੱਸਿਆ ਦੇ ਹੱਲ ਲਈ ਉਹ ''Shenwan Ear Nose and Throat'' ਹਸਪਤਾਲ ਪਹੁੰਚੀ।
5. ਡਾਕਟਰਾਂ ਵਲੋਂ ਚੈਕਅੱਪ ਕਰਨ ''ਤੇ ਪਤਾ ਲੱਗਾ ਕਿ ਉਸ ਦੇ ਨੱਕ ''ਚ ਤਿੰਨ ਇੰਚ ਲੰਬਾ ਇਕ ਜੋਂਕ ਹੈ।
6. ਡਾਕਟਰਾਂ ਦੇ ਇਹ ਪੁੱਛਣ ''ਤੇ ਇਹ ਜੋਂਕ ਉਸ ਦੇ ਨੱਕ ''ਚ ਕਿਸ ਤਰ੍ਹਾਂ ਆਇਆ ਤਾਂ ਉਸ ਨੇ ਦੱਸਿਆ ਕਿ ਅਕਸਰ ਉਹ ਸਮੁੰਦਰ ਦੀਆਂ ਲਹਿਰਾਂ ਨਾਲ ਆਪਣਾ ਚਿਹਰਾ ਧੋਂਦੀ ਹੈ। ਸ਼ਾਇਦ ਇਸੇ ਦੌਰਾਨ ਜੋਂਕ ਉਸ ਦੇ ਨੱਕ ''ਚ ਚੱਲਿਆ ਗਿਆ ਹੋਵੇ।
7. ਹੁਣ ਡਾਕਟਰਾਂ ਨੇ ਕਿਸੇ ਤਰ੍ਹਾਂ ਇਸ ਜੋਂਕ ਨੂੰ ਬਾਹਰ ਕੱਢ ਦਿੱਤਾ ਹੈ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਇੰਝ ਲੱਗਦਾ ਸੀ ਕਿ ਇਹ ਜੋਂਕ ਕਈ ਮਹੀਨਿਆਂ ਤੋਂ ਉਸਦੇ ਨੱਕ ''ਚ ਸੀ।

Related News