ਬੱਚਿਆਂ ਲਈ ਬਹੁਤ ਫਾਇਦੇਮੰਦ ਹੈ ਇਹ ਸਮੂਦੀ

Tuesday, Jan 24, 2017 - 11:47 AM (IST)

 ਬੱਚਿਆਂ ਲਈ ਬਹੁਤ ਫਾਇਦੇਮੰਦ ਹੈ ਇਹ ਸਮੂਦੀ

ਜਲੰਧਰ— ਹਰ ਮਾਂ-ਬਾਪ ਚਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਹਰ ਕੰਮ ''ਚ ਤੇਜ ਅਤੇ ਸਭ ਤੋਂ ਅੱਗੇ ਰਹੇ। ਪਰ ਕੁਝ ਬੱਚੇ ਕਾਫੀ ਸੁਸਤ ਹੁੰਦੇ ਹਨ ਅਤੇ ਦੂਜੇ ਬੱਚਿਆਂ ਦੇ ਮੁਕਾਬਲੇ ਹਮੇਸ਼ਾ ਪਿੱਛੇ ਰਹਿੰਦੇ ਹਨ। ਜੇਕਰ ਤੁਹਾਡੇ ਬੱਚੇ ਵੀ ਕੁਝ ਇਸ ਤਰ੍ਹਾਂ ਦੇ ਹਨ ਤਾਂ ਇਸ ਲਈ ਸੁਸਤੀ ਨੂੰ ਦੂਰ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੇ ਭੋਜਨ ''ਚ ਸਮੂਦੀ ਸ਼ਾਮਿਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਸਮੂਦੀ ਬਾਰੇ।
ਸਮੱਗਰੀ
- ਸੇਬ, ਕੇਲਾ, ਪਪੀਤਾ ਅਤੇ ਚੀਕੂ (ਦੋ ਕੱਪ ਮਿਲੇ-ਜੁਲੇ)
- ਅੱਧਾ ਕੱਪ ਤਾਜਾ ਕਰੀਮ 
- 1 ਕੱਪ ਦਹੀਂ 
- ਅੱਧਾ ਚਮਚ ਇਲਾਇਚੀ (ਪੀਸੀ ਹੋਈ)
- ਪਿਸਤਾ ਸਜਾਉਣ ਲਈ
ਵਿਧੀ
1. ਸਭ ਤੋਂ ਪਹਿਲਾਂ ਇਨ੍ਹਾਂ ਕੱਟੇ ਹੋਏ ਫਲਾਂ ਨੂੰ ਮਿਕਸੀ ''ਚ ਪਾ ਕੇ ਚੰਗੀ ਤਰ੍ਹਾਂ ਗਰੈਂਡ ਕਰ ਲਓ।
2. ਹੁਣ ਇਸ ਤੋਂ ਬਾਅਦ ਦਹੀਂ, ਸ਼ਹਿਦ, ਕਰੀਮ ਅਤੇ ਪੀਸੀ ਹੋਈ ਇਲਾਇਚੀ ਪਾਓ।
3. ਸਾਰੇ ਮਿਸ਼ਰਨ ਨੂੰ ਦੁਬਾਰਾ ਮਿਕਸੀ ''ਚ 1-2 ਮਿੰਟ ਤੱਕ ਗਰੈਂਡ ਕਰਕੇ ਤਿਆਰ ਕਰ ਲਓ।
4. ਹੁਣ ਇਸ ਸਮੂਦੀ ਨੂੰ ਗਲਾਸ ''ਚ ਪਾ ਲਓ ਅਤੇ ਇਸਦੇ ਉਪਰ ਪਿਸਤਾ ਪਾਓ।
ਇਸ ਸਮੂਦੀ ਦੀ ਵਰਤੋਂ ਸਵੇਰੇ ਨਾਸ਼ਤੇ ਤੋਂ 1 ਘੰਟਾ ਪਹਿਲਾਂ ਕਰੋ।


Related News