ਕੀ ਤੁਹਾਡੇ ਬੱਚੇ ਨੂੰ ਵੀ ਆਦਤ ਹੈ ਜ਼ਿਆਦਾ ਟੀ.ਵੀ ਦੇਖਣ ਦੀ

Monday, Dec 26, 2016 - 05:31 PM (IST)

ਕੀ ਤੁਹਾਡੇ ਬੱਚੇ ਨੂੰ ਵੀ ਆਦਤ ਹੈ ਜ਼ਿਆਦਾ ਟੀ.ਵੀ ਦੇਖਣ ਦੀ

 ਜਲੰਧਰ— ਮੋਟਾਪੇ ਦੀ ਸਮੱਸਿਆਂ ਅੱਜ ਕੱਲ ਛੋਟੇ ਤੋਂ ਲੈ ਕੇ ਵੱਡੇ ਤੱਕ ਕਈ ਲੋਕਾਂ ''ਚ ਦੇਖਣ ਨੂੰ ਮਿਲਦੀ ਹੈ। ਅੱਜਕਲ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਬੱਚਾ ਮੋਟਾ ਹੁੰਦਾ ਹੈ ਪਰ ਉਸ ਹਿਸਾਬ ਨਾਲ ਉਸਦੀ ਖ਼ੁਰਾਕ ਨਹੀ ਹੁੰਦੀ। ਮੋਟਾਪੇ ਕਈ ਤਰ੍ਹਾਂ ਦੇ ਹੋ ਸਕਦੇ ਹਨ। ਬੱਚਿਆਂ ਦੀਆਂ ਗਲਤ ਆਦਤਾਂ ਵੀ ਮੋਟਾਪੇ ਦਾ ਕਾਰਨ ਹੋ ਸਕਦੀਆਂ ਹਨ। ਜ਼ਿਆਦਾ ਟੀ.ਵੀ ਦੇਖਣ ਨਾਲ ਵੀ ਮੋਟਾਪਾ ਵੱਧ ਸਕਦਾ ਹੈ।
ਹੁਣੇ ਜਿਹੇ ਹੋਇਆਂ ਖੋਜਾਂ ਤੋਂ ਮਾਹਰਾਂ ਨੇ ਸਿੱਟਾ ਕੱਢਿਆ ਹੈ ਕਿ ਜ਼ਿਆਦਾ ਟੀ.ਵੀ ਦੇਖਣ ਨਾਲ ''ਤੇ ਖਾਣ-ਪੀਣ ਨਾਲ ਜੁੜੇ ਵਿਗਿਆਪਨ ਦੇਖਣ ਵਾਲੇ ਬੱਚਿਆਂ ਨੂੰ ਮੋਟਾਪੇ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਦੇ ਉਲਟ ਘੱਟ ਟੀ.ਵੀ ਦੇਖਣ ਵਾਲੇ ਬੱਚਿਆਂ ''ਚ ਮੋਟਾਪਾ ਘੱਟ ਹੁੰਦਾ ਹੈ।
ਅੱਜਕਲ ਬੱਚੇ ਪੈਕੇਟ ਬੰਦ ਸਨੈਕਸ ''ਤੇ ਬਹੁਤ ਜ਼ਿਆਦਾ ਨਿਰਭਰ ਹੋ ਚੁੱਕੇ ਹਨ। ਇਨ੍ਹਾਂ ''ਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭੁੱਖ ਮਰ ਜਾਂਦੀ ਹੈ ਅਤੇ ਸਨੈਕਸ ਖਾਣ ਤੋਂ ਬਾਅਦ ਬੱਚੇ ਭੋਜਨ ਨਹੀ ਕਰਦੇ। ਇਸ ਕਾਰਨ ਹੀ ਬੱਚਿਆਂ ''ਚ ਪੌਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ    


Related News