ਇਹ ਹਨ ਭਾਰਤ ਦੇ ਕਰੋੜਪਤੀ ਭਿਖਾਰੀ

03/29/2017 4:13:27 PM

ਨਵੀਂ ਦਿੱਲੀ— ਤੁਸੀਂ ਜ਼ਿਆਦਾਤਰ ਮੰਦਰਾਂ, ਬੱਸ ਅੱਡਿਆਂ ਦੇ ਬਾਹਰ ਅਤੇ ਰੇਲ ਗੱਡੀਆਂ ''ਚ ਭਿਖਾਰੀਆਂ ਨੂੰ ਭੀਖ ਮੰਗਦੇ ਹੋਏ ਦੇਖਿਆ ਹੋਵੇਗਾ। ਜਿਨ੍ਹਾਂ ਨੂੰ ਤੁਸੀਂ ਗਰੀਬ ਸਮਝ ਕੇ ਕੁਝ ਪੈਸੇ ਦਿੰਦੇ ਹੋ, ਉਨ੍ਹਾਂ ''ਚੋਂ ਜ਼ਿਆਦਾਤਰ ਕਰੋੜਪਤੀ ਹਨ। ਕੀ ਤੁਸੀਂ ਜਾਣਦੇ ਹੋ ਕਿ ਭਾਰਕ ''ਚ ਕਈ ਅਜਿਹੇ ਭਿਖਾਰੀ ਹਨ, ਜਿਨ੍ਹਾਂ ਨੇ ਭੀਖ ਮੰਗ-ਮੰਗ ਕੇ ਲੱਖਾਂ ਦੇ ਫਲੈਟ ਬਣਾ ਲਏ ਹਨ। ਤੁਸੀਂ ਇਨ੍ਹਾਂ ਭਿਖਾਰੀਆਂ ਦੀ ਇਕ ਦਿਨ ਦੀ ਕਮਾਈ ਦਾ ਅੰਦਾਜਾ ਵੀ ਨਹੀਂ ਲਗਾ ਸਕਦੇ। ਆਓ ਇਨ੍ਹਾਂ ਬਾਰੇ ਕੁਝ ਹੋਰ ਰੋਚਕ ਗੱਲਾਂ ਬਾਰੇ ਜਾਣਦੇ ਹਾਂ।
1. ਸਰਵਤੀਆ ਦੇਵੀ
ਭਾਰਤ ਦੀ ਸਭ ਤੋਂ ਅਮੀਰ ਔਰਤ ਭਿਖਾਰਣ ਸਰਵਤੀਆ ਦੇਵੀ ਹੈ। ਮੌਜੂਦਾ ਸਮੇਂ ''ਚ ਇਸ ਕੋਲ ਕਰੋੜਾਂ ਦੀ ਸੰਪੱਤੀ ਹੈ ਅਤੇ ਇਹ 35 ਹਜ਼ਾਰ ਰੁਪਏ ਦਾ ਬੀਮਾ ਹਰ ਮਹੀਨੇ ਜਮ੍ਹਾਂ ਕਰਵਾਉਂਦੀ ਹੈ। ਇਹ ਪਟਨਾ ਦੇ ਅਸ਼ੋਕ ਸਿਨੇਮਾ ਦੇ ਪਿੱਛੇ ਰਹਿੰਦੀ ਹੈ, ਜਿੱਥੇ ਉਸ ਦਾ ਆਪਣਾ ਪੰਜ ਮੰਜ਼ਿਲਾ ਮਕਾਨ ਹੈ।
2. ਭਾਰਤ ਜੈਨ
ਮੁੰਬਈ ਦੇ ਇਕਲੌਤੇ ਮਸ਼ਹੂਰ ਭਿਖਾਰੀ ਭਾਰਤ ਜੈਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਹਰ ਮਹੀਨੇ ਭੀਖ ਮੰਗ ਕੇ ਆਸਾਨੀ ਨਾਲ 80 ਹਜ਼ਾਰ ਤੋਂ ਇਕ ਲੱਖ ਰੁਪਏ ਕਮਾ ਲੈਂਦਾ ਹੈ, ਜੋ ਕਿ ਇਕ ਸਾਫਟਵੇਅਰ ਇੰਜੀਨੀਅਰ ਦੀ ਕਮਾਈ ਨਾਲੋਂ ਜ਼ਿਆਦਾ ਹੈ। ਇਸ ਭਿਖਾਰੀ ਕੋਲ ਦੋ ਬੀ. ਐੱਚ. ਕੇ. ਦੇ ਫਲੈਟ ਹਨ ਅਤੇ ਇਹ ਫਲੈਟ 8 ਤੋਂ 10 ਘੰਟਿਆਂ  ''ਚ 2500 ਤੋਂ 3000 ਤੱਕ ਕਮਾ ਲੈਂਦੇ ਹਨ। ਭਾਰਤ ਨੇ ਇਕ ਦੁਕਾਨ ਵੀ ਖੋਲੀ ਹੈ, ਜਿਸ ਤੋਂ ਉਹ 10 ਤੋਂ 12 ਹਜ਼ਾਰ ਰੁਪਏ ਰੋਜ ਕਮਾ ਲੈਂਦਾ ਹੈ।
3. ਪੱਪੂ ਭਿਖਾਰੀ
ਪੱਪੂ ਪਟਨਾ ਦਾ ਕਰੋੜਪਤੀ ਭਿਖਾਰੀ ਹੈ। ਇਸ ਦਾ ਬੇਟਾ ਇੰਗਲਿਸ਼ ਮੀਡੀਅਮ ਸਕੂਲ ''ਚ ਪੜ੍ਹਦਾ ਹੈ। ਪਟਨਾ ਦਾ ਕੋਈ ਅਜਿਹਾ ਬੈਂਕ ਨਹੀਂ, ਜਿੱਥੇ ਪੱਪੂ ਦਾ ਖਾਤਾ ਨਹੀ ਹੈ। 
4. ਭਿਖਾਰੀ ਮਾਸੂ
ਮੁੰਬਈ ਦੇ ਦਾਦਰ ਇਲਾਕੇ ''ਚ  ਰਹਿਣ ਵਾਲਾ ਇਹ ਭਿਖਾਰੀ ਘਰ ਤੋਂ ਟੈਂਪੂ ''ਚ ਆਉਂਦਾ ਹੈ। ਕਪੱੜੇ ਬਦਲ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦਾ ਹੈ। ਸ਼ਾਮ ਨੂੰ ਵਾਪਿਸ ਕੱਪੜੇ ਬਦਲ ਕੇ ਟੈਂਪੂ ''ਚ ਬੈਠ ਕੇ ਘਰ ਚਲਾ ਜਾਂਦਾ ਹੈ। ਉਹ ਰੋਜ 1500 ਤੋਂ 2000 ਰੁਪਏ ਕਮਾ ਲੈਂਦਾ ਹੈ। ਮਾਸੂ ਲਗਭਗ 45 ਸਾਲਾਂ ਤੋਂ ਭੀਖ ਮੰਗ ਰਿਹਾ ਹੈ। 
5. ਸੰਭਾਜੀ ਕਾਲੇ
ਇਹ ਭਿਖਾਰੀ ਆਪਣੇ ਪੂਰੇ ਪਰਿਵਾਰ ਨਾਲ ਭੀਖ ਮੰਗਦਾ ਹੈ। ਇਹ ਖੁਦ ਇਕ ਦਿਨ ''ਚ ਦੋ ਹਜ਼ਾਰ ਰੁਪਏ ਤੱਕ ਦੀ ਭੀਖ ਮੰਗ ਲੈਂਦਾ ਹੈ। ਇਸ ਦੇ ਵੀ ਕਈ ਬੈਂਕਾਂ ''ਚ ਖਾਤੇ ਹਨ। ਸੰਭਾਜੀ ਨੇ ਕਈ ਜ਼ਮੀਨਾਂ ਗਰੀਬ ਲੋਕਾਂ ਨੂੰ ਰਹਿਣ ਲਈ ਦਿੱਤੀਆਂ ਹੋਈਆਂ ਹਨ।
 

Related News