ਸਰਦੀਆਂ ''ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ

Saturday, Dec 05, 2020 - 10:36 AM (IST)

ਜਲੰਧਰ: ਸਰਦੀ ਦੇ ਮੌਸਮ 'ਚ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਡਰਾਈ ਫਰੂਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਹ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀਆਂ ਹੈ। ਇਨ੍ਹਾਂ 'ਚੋਂ ਇਕ ਹਨ ਅਲਸੀ ਦੀਆਂ ਪਿੰਨੀਆਂ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ 
ਘਿਓ-50 ਗ੍ਰਾਮ 
ਬਾਦਾਮ-120 ਗ੍ਰਾਮ 
ਕਾਜੂ-120 ਗ੍ਰਾਮ 
ਸੌਗੀ-120 ਗ੍ਰਾਮ 
ਅਲਸੀ ਦੇ ਬੀਜ-500 ਗ੍ਰਾਮ 
ਕਣਕ ਦਾ ਆਟਾ-500 ਗ੍ਰਾਮ 
ਗੋਂਦ-60 ਗ੍ਰਾਮ 
ਘਿਓ-400 ਮਿਲੀਲੀਟਰ 
ਪੀਸੀ ਹੋਈ ਖੰਡ ਜਾਂ ਗੁੜ-500 ਗ੍ਰਾਮ 

ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਇਕ ਪੈਨ 'ਚ 50 ਗ੍ਰਾਮ ਘਿਓ ਗਰਮ ਕਰੋ ਅਤੇ ਇਸ 'ਚ ਬਾਦਾਮ, ਕਾਜੂ, ਸੌਗੀ ਪਾ ਕੇ 3 ਤੋਂ 5 ਮਿੰਟ ਲਈ ਭੂਰੇ ਹੋਣ ਤੱਕ ਉਡੀਕ ਕਰੋ। 
2. ਦੂਜੇ ਪੈਨ 'ਚ ਅਲਸੀ ਦੇ ਬੀਜ ਪਾ ਕੇ 5-7 ਮਿੰਟ ਲਈ ਭੂਰੇ ਹੋਣ ਤੱਕ ਭੁੰਨੋ।
3. ਇਸ ਤੋਂ ਬਾਅਦ ਪੈਨ 'ਚ ਆਟਾ ਪਾ ਕੇ ਇਸ ਨੂੰ ਵੀ ਭੂਰੇ ਹੋਣ ਤੱਕ ਭੁੰਨ ਲਓ ਅਤੇ ਸਾਈਡ 'ਤੇ ਰੱਖ ਲਓ
4. ਫਿਰ ਪੈਨ 'ਚ 50 ਗ੍ਰਾਮ ਦੇਸੀ ਘਿਓ ਦੁਬਾਰਾ ਪਾ ਕੇ ਇਸ 'ਚ ਗੋਂਦ ਪਾ ਕੇ ਭੂਰਾ ਹੋਣ ਦਿਓ ਅਤੇ ਉਦੋਂ ਤੱਕ ਭੁੰਨੋ ਜਦੋਂ ਤੱਕ ਕਿ ਇਸ ਦੀ ਖੁਸ਼ਬੂ ਆਉਣੀ ਸ਼ੁਰੂ ਨਾ ਹੋ ਜਾਵੇ। 
5. ਇਸ ਤੋਂ ਬਾਅਦ ਅਲਸੀ, ਡਰਾਈ ਫਰੂਟ ਅਤੇ ਗੋਂਦ ਨੂੰ ਮਿਕਸੀ 'ਚ ਪਾ ਕੇ ਪੀਸ ਲਓ।

ਇਹ ਵੀ ਪੜ੍ਹੋ:ਕੋਲੇਸਟਰਾਲ ਨੂੰ ਕੰਟਰੋਲ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ ਬਦਾਮ ਦਾ ਤੇਲ
6. ਇਕ ਕੜਾਈ 'ਚ 400 ਮਿਲੀਲੀਟਰ ਘਿਓ ਪਾ ਕੇ ਇਸ 'ਚ ਪਹਿਲਾਂ ਤੋਂ ਭੁੰਨ ਕੇ ਰੱਖਿਆ ਹੋਇਆ ਆਟਾ, ਅਲਸੀ ਦੇ ਬੀਜ ਅਤੇ ਪੀਸੀ ਹੋਈ ਖੰਡ ਜਾਂ ਗੁੜ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿਓ।
7. ਇਸ ਮਿਸ਼ਰਣ 'ਚ ਡਰਾਈ ਫਰੂਟ ਅਤੇ ਗੋਂਦ ਪਾ ਕੇ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। 
8. ਅਲਸੀ ਦੀਆਂ ਪਿੰਨੀਆਂ ਦਾ ਮਿਸ਼ਰਣ ਕਿਸੇ ਭਾਂਡੇ 'ਚ ਕੱਢ ਕੇ ਥੋੜ੍ਹਾ ਠੰਡਾ ਹੋਣ 'ਤੇ ਹੱਥਾਂ ਦੀਆਂ ਤਲੀਆਂ 'ਚ ਰੱਖ ਕੇ ਪਿੰਨੀਆਂ ਦਾ ਆਕਾਰ ਬਣਾ ਲਓ। ਇਸ ਤਰ੍ਹਾਂ ਬਾਕੀ ਦੀਆਂ ਪਿੰਨੀਆਂ ਵੀ ਬਣਾ ਲਓ।
9. ਇਸ ਨੂੰ ਤੁਸੀਂ ਸਰਦੀ ਦੇ ਮੌਸਮ 'ਚ ਦੁੱਧ ਜਾਂ ਚਾਹ ਨਾਲ ਖਾ ਸਕਦੇ ਹੋ।


Aarti dhillon

Content Editor

Related News