ਗਰਭ ਅਵਸਥਾ ''ਚ ਅਨਾਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/26/2018 3:59:41 PM

ਨਵੀਂ ਦਿੱਲੀ— ਗਰਭ ਅਵਸਥਾ 'ਚ ਔਰਤਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਜਿੰਨਾ ਸੰਤੁਲਿਤ ਆਹਾਰ ਗਰਭਵਤੀ ਖਾਏਗੀ ਓਨਾ ਹੀ ਉਸ ਦੇ ਗਰਭ 'ਚ ਪਲ ਰਹੇ ਬੱਚੇ ਦਾ ਚੰਗਾ ਵਿਕਾਸ ਹੋਵੇਗਾ। ਪੋਸ਼ਕ ਤੱਤਾਂ ਦੀ ਭਰਪੂਰ ਵਰਤੋਂ ਕਰਨ ਨਾਲ ਕੈਲਸ਼ੀਅਮ, ਫਾਲੇਟ, ਵਿਟਾਮਿਨ ਸੀ, ਆਇਰਨ, ਮਿਨਰਲਸ ਅਤੇ ਪ੍ਰੋਟੀਨ ਨਾਲ ਭਰਪੂਰ ਅਨਾਰ ਖਾਣ ਨਾਲ ਗਰਭ ਅਵਸਥਾ ਨਾਲ ਸੰਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਬਹੁਤ ਫਾਇਦਾ ਮਿਲਦਾ ਹੈ। ਆਓ ਜਾਣਦੇ ਹਾਂ ਅਨਾਰ ਖਾਣ ਦੇ ਫਾਇਦਿਆਂ ਬਾਰੇ...
1. ਆਇਰਨ ਦੀ ਕਮੀ ਪੂਰੀ
ਗਰਭ ਅਵਸਥਾ 'ਚ ਮਾਂ ਦੀ ਡਾਈਟ ਨਾਲ ਹੀ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੇ ਤਰੀਕਿਆਂ ਨਾਲ ਹੁੰਦਾ ਹੈ। ਇਸ ਦੌਰਾਨ ਸਰੀਰ 'ਚ ਖੂਨ ਦੀ ਕਮੀ ਨਹੀਂ ਹੋਣੀ ਚਾਹੀਦੀ। ਅਨੀਮਿਆ ਨਾਲ ਡਲਿਵਰੀ ਦੇ ਸਮੇਂ ਪ੍ਰੇਸ਼ਾਨੀ ਹੋ ਸਕਦੀ ਹੈ। ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਉਣ ਲਈ ਅਨਾਰ ਦੀ ਵਰਤੋਂ ਕਰੋ। 
2. ਪੇਟ ਲਈ ਲਾਭਕਾਰੀ 
ਪੇਟ ਸੰਬੰਧੀ ਸਮੱਸਿਆਵਾਂ ਗਰਭ ਅਵਸਥਾ ਦੌਰਾਨ ਹੋਣਾ ਆਮ ਗੱਲ ਹੈ। ਕਬਜ਼, ਅਪਚ,ਪਾਚਨ ਕਿਰਿਆ 'ਚ ਗੜਬੜੀ ਆਦਿ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਔਰਤਾਂ ਨੂੰ ਅਨੁਭਵ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਅਨਾਰ ਦੀ ਵਰਤੋਂ ਕਰਨਾ ਬਿਹਤਰ ਹੁੰਦਾ ਹੈ। ਇਸ 'ਚ ਮੌਜੂਦ ਫਾਈਬਰ ਪੇਟ ਲਈ ਲਾਭਕਾਰੀ ਹੈ। 
3. ਹੱਡੀਆਂ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ
ਬੱਚੇ ਦੀਆਂ ਹੱਡੀਆਂ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਅਨਾਰ ਖਾਣਾ ਚੰਗਾ ਹੁੰਦਾ ਹੈ। ਇਸ 'ਚ ਮਾਸਪੇਸ਼ੀਆਂ ਨੂੰ ਵੀ ਮਜ਼ਬੂਤੀ ਮਿਲਦੀ ਹੈ। 
4. ਨਾਰਮਲ ਡਲਿਵਰੀ 
ਗਰਭ ਅਵਸਥਾ ਦੌਰਾਨ ਖੂਨ ਦੀ ਕਮੀ 'ਤੇ ਨਾਰਮਲ ਡਲਿਵਰੀ ਦੀ ਸੰਭਾਵਨਾ ਘੱਟ ਹੁੰਦੀ ਹੈ। ਅਨਾਰ ਦੀ ਵਰਤੋਂ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਨਾਰਮਲ ਡਲਿਵਰੀ ਦੇ ਚਾਂਸ ਵਧ ਜਾਂਦੇ ਹਨ। 
ਅਨਾਰ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
1.
ਅਨਾਰ 'ਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਇਸ ਦੀ ਵਰਤੋਂ ਨਾ ਕਰੋ। ਇਕ ਗਲਾਸ ਤੋਂ ਜ਼ਿਆਦਾ ਅਨਾਰ ਦਾ ਜੂਸ ਨਾ ਪੀਓ।
2. ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਹੈ ਅਤੇ ਇਸ ਦੀ ਦਵਾਈ ਵੀ ਖਾ ਰਹੀ ਹੋ ਤਾਂ ਅਨਾਰ ਦਾ ਜੂਸ ਪੀਣ ਜਾਂ ਫਿਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 
3. ਕੈਲਸ਼ੀਅਮ, ਆਇਰਨ ਅਤੇ ਫਾਲਿਕ ਐਸਿਡ ਦੀਆਂ ਦਵਾਈਆਂ ਦੀ ਵਰਤੋਂ ਕਰ ਰਹੀ ਹੋ ਤਾਂ ਅਨਾਰ ਖਾਣ ਦੇ ਬਾਰੇ ਡਾਕਟਰ ਤੋਂ ਸਲਾਹ ਜ਼ਰੂਰ ਲਓ।


Related News