ਕੁੱਝ ਹੀ ਦਿਨਾਂ ''ਚ ਹੋਵੇਗਾ ਭਾਰ ਘੱਟ, ਅਪਣਾਓ ਇਹ ਤਰੀਕੇ

Sunday, May 14, 2017 - 10:38 AM (IST)

ਕੁੱਝ ਹੀ ਦਿਨਾਂ ''ਚ ਹੋਵੇਗਾ ਭਾਰ ਘੱਟ, ਅਪਣਾਓ ਇਹ ਤਰੀਕੇ

ਜਲੰਧਰ— ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪਾ ਆਮ ਦੇਖਣ ''ਚ ਮਿਲਦਾ ਹੈ। ਮੋਟਾਪੇ ਤੋਂ ਪਰੇਸ਼ਾਨ ਲੋਕ ਨਾ ਜਾਣੇ ਕੀ-ਕੀ ਤਰੀਕੇ ਅਪਣਾਉਂਦੇ ਹਨ। ਕੁੱਝ ਘੰਟੇ ਜਿਮ ''ਚ ਜਾ ਕੇ ਕਸਰਤ ਕਰਦੇ ਹਨ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਆਸਾਨ ਤਰੀਕੇ  ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਭਾਰ ਆਸਾਨੀ ਨਾਲ ਘੱਟ ਹੋ ਜਾਵੇਗਾ। ਜੀਰਾ ਭਾਰ ਘੱਟ ਕਰਨ ''ਚ ਬਹੁਤ ਮਦਦਗਾਰ ਹੈ। ਸਿਰਫ ਇਕ ਚਮਚ ਜੀਰਾ ਨਾਲ ਤੁਸੀਂ ਆਪਣੀ ਫੈਟ ਘੱਟ ਕਰ ਸਕਦੇ ਹੋ। 
ਇਸ ਤਰ੍ਹਾਂ ਕਰੋ ਜੀਰੇ ਦਾ ਇਸਤੇਮਾਲ 
1. ਇਕ ਗਿਲਾਸ ਪਾਣੀ ''ਚ ਇਕ ਵੱਡਾ ਚਮਚ ਜੀਰਾ ਪਾ ਕੇ ਭਿਓ ਦਿਓ। ਇਸ ਨੂੰ ਪੂਰੀ ਰਾਤ ਇਸ ਤਰ੍ਹਾਂ ਹੀ ਰਹਿਣ ਦਿਓ। ਸਵੇਰੇ ਇਸ ਨੂੰ ਚਾਹ ਦੀ ਤਰ੍ਹਾਂ ਉਬਾਲ ਕੇ ਪੀ ਲਓ ਅਤੇ ਬਚੇ ਜੀਰੇ ਨੂੰ ਖਾ ਲਓ। ਇਸ ਨੂੰ ਪੀਣ ਤੋਂ ਬਾਅਦ ਇਕ ਘੰਟੇ ਤੱਕ ਕੁੱਝ ਨਾ ਖਾਓ। ਇਸ ਨਾਲ ਸਰੀਰ ''ਚ ਜਮਾ ਚਰਬੀ ਘੱਟ ਹੁੰਦੀ ਹੈ। 
2. ਕਾਲਾ ਨਮਕ, ਜੀਰਾ ਅਤੇ ਭੁੰਨੀ ਹੋਈ ਹਿੰਗ ਨੂੰ ਸਾਮਾਨ ਮਾਤਰਾ ''ਚ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਨੂੰ ਦਿਨ ''ਚ ਦਹੀਂ ਦੇ ਨਾਲ ਦੋ ਵਾਰ ਲਓ। ਇਸ ਨਾਲ ਭਾਰ ਘੱਟ ਹੋ ਜਾਵੇਗਾ। 
3. ਭਾਰ ਘੱਟ ਕਰਨ ਦੇ ਲਈ ਜੀਰੇ ਦੇ ਨਾਲ ਅਦਰਕ ਅਤੇ ਨਿੰਬੂ ਦਾ ਸੇਵਨ ਕਰੋ। 
4. ਜੀਰੇ ਵਾਲੇ ਪਾਣੀ ''ਚ ਅੱਧਾ ਨਿੰਬੂ ਨਿਚੋੜ ਕੇ ਖਾਲੀ ਪੇਟ ਪੀਓ। ਇਸ ਨਾਲ ਭਾਰ ਘੱਟ ਹੁੰਦਾ ਹੈ।


Related News