15 ਮਿੰਟ ''ਚ ਪਾਓ ਟਮਾਟਰ ਨਾਲ ਚਮਕਦਾਰ ਚਮੜੀ

Wednesday, Dec 28, 2016 - 03:08 PM (IST)

15 ਮਿੰਟ ''ਚ ਪਾਓ ਟਮਾਟਰ ਨਾਲ ਚਮਕਦਾਰ ਚਮੜੀ

 ਜਲੰਧਰ— ਸੁੰਦਰ ''ਤੇ ਚਮਕਦਾਰ ਚਮੜੀ ਦੀ ਚਾਹਤ ਹਰ ਕੋਈ ਰੱਖਦਾ ਹੈ ''ਤੇ ਇਸ ਦੇ ਲਈ ਕਈ ਲੜਕੀਆਂ ਬਿਊਟੀ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ ਪਰ ਇੰਨ੍ਹਾਂ ਬਿਊਟੀ ਪ੍ਰੇਡਕਟਾਂ ''ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਤੁਹਾਡੀ ਚਮੜੀ ਨੂੰ ਸੁੰਦਰ ਬਣਾਉਂਣ ਦੀ ਵਜਾਏ ਉਲਟ ਨੁਕਸਾਨ ਕਰਦੇ ਹਨ। ਜੇਕਰ ਬਿਊਟੀ ਪ੍ਰੋਡਕਟ ਤੋਂ ਧਿਆਨ ਹਟਾ ਕੇ ਘਰੇਲੂ ਹੋਮ ਮੇਡ ਸਕਰਬ ''ਤੇ ਫੇਸ ਪੈਕ ''ਤੇ ਧਿਆਨ ਦਿੱਤਾ ਜਾਂਵੇ ਤਾਂ ਇਸ ਨਾਲ ਕੁਝ ਹੀ ਮਿੰਟਾ ''ਚ ਚਮਕਦਾਰ ਚਮੜੀ ਪਾਈ ਜਾ ਸਕਦੀ ਹੈ।
ਟਮਾਟਰ ਦਾ ਫੇਸ ਪੈਕ ''ਤੇ ਸਕਰਬ
1. ਟਮਾਟਰ ''ਤੇ ਖੰਡ (ਸਕਰਬ) 
ਸਭ ਤੋਂ ਪਹਿਲਾਂ ਇੱਕ ਟਮਾਟਰ ਨੂੰ ਦੋ ਹਿੱਸਿਆਂ ''ਚ ਕੱਟ ਲਓ। ਇਸ ਤੋਂ ਬਾਅਦ ਕੱਟੇ ਹੋਏ ਭਾਗ ''ਚ ਖੰਡ ਨੂੰ ਚੰਗੀ ਤਰ੍ਹਾਂ ਲਗਾ ਲਓ। ਇਸਨੂੰ ਚਿਹਰੇ ''ਤੇ 15 ਮਿੰਟ ਚੰਗੀ ਸਕਰਬ ਦੀ ਤਰ੍ਹਾਂ ਰਗੜੋ ਫਿਰ ਕੋਸੇ ਪਾਣੀ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ।
2. ਟਮਾਟਰ ''ਤੇ ਸ਼ਹਿਦ (ਫੇਸ ਪੈਕ)
ਟਮਾਟਰ ''ਤੇ ਸ਼ਹਿਦ ਦਾ ਫੇਸ ਪੈਕ ਬਣਾਉਂਣ ਲਈ ਸਭ ਤੋਂ ਪਹਿਲਾਂ ਇਕ ਟਮਾਟਰ ਨੂੰ ਕੱਦੂਕਸ ਕਰ ਲਓ ਫਿਰ ਇਕ ਚਮਚ ਸ਼ਹਿਦ ਮਿਲਾ ਲਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ ''ਤੇ ਫੈਸ ਪੈਕ ਦੀ ਤਰ੍ਹਾਂ ਲਗਾਓ ''ਤੇ 15 ਮਿੰਟ ਬਾਅਦ ਪਾਣੀ ਨਾਲ ਚਿਹਰੇ ਨੂੰ ਧੋ ਲਓ।
3. ਟਮਾਟਰ ''ਤੇ ਨਿੰਬੂ (ਫੇਸ ਪੈਕ)
ਇਹ ਫੇਸ ਪੈਕ ਤੇਲ ਵਾਲੀ ਚਮੜੀ ਨੂੰ ਦੂਰ ਕਰਦੀ ਹੈ। ਇਸਨੂੰ ਬਣਾਉਂਣ ਲਈ ਇੱਕ ਟਮਾਟਰ ਨੂੰ ਕੱਦੂਕਸ ਕਰ ਲਓ ''ਤੇ ਇਸ ''ਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਦਿਓ। ਇਸ ਫੇਸ ਪੈਕ ਨੂੰ 15 ਮਿੰਟ ਚਿਹਰੇ ''ਤੇ ਲਗਾਓ ''ਤੇ ਠੰਡੇ ਪਾਣੀ ਨਾਲ ਧੋ ਦਿਓ।  


Related News